ETV Bharat / state

ਜਨਮ ਅਸ਼ਟਮੀ: ਸ਼ਰਧਾ ਅੱਗੇ ਸਮਾਜਿਕ ਦੂਰੀ ਦੀ ਪਾਲਣਾ ਭੁੱਲੇ ਸ਼ਰਧਾਲੂ - chandigarh news

ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਲੋਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਉਤਸ਼ਾਹ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਰੀ ਹਦਾਇਤਾਂ 'ਤੇ ਭਾਰੂ ਪੈ ਰਿਹਾ ਹੈ।

ਜਨਮ ਅਸ਼ਟਮੀ: ਸ਼ਰਧਾ ਅੱਗੇ ਸਮਾਜਿਕ ਦੂਰੀ ਦੀ ਪਾਲਣਾ ਭੁੱਲੇ ਸ਼ਰਧਾਲੂ

author img

By

Published : Aug 11, 2020, 8:01 PM IST

ਚੰਡੀਗੜ੍ਹ: ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਲਕੇ ਮਨਾਇਆ ਜਾਣਾ ਹੈ ਜਿਸ ਨੂੰ ਵੇਖਦੇ ਹੋਏ ਸ਼ਰਧਾਲੂਆਂ ਦੇ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਵੇਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ, ਪਰ ਉਤਸ਼ਾਹ ਵਿੱਚ ਆਏ ਸ਼ਰਧਾਲੂਆਂ 'ਤੇ ਇਸ ਹਦਾਇਤ ਦਾ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ ਹੈ।

ਜਨਮ ਅਸ਼ਟਮੀ: ਸ਼ਰਧਾ ਅੱਗੇ ਸਮਾਜਿਕ ਦੂਰੀ ਦੀ ਪਾਲਣਾ ਭੁੱਲੇ ਸ਼ਰਧਾਲੂ

ਸੈਕਟਰ 20 ਵਿਖੇ ਜਿੱਥੇ ਕਈ ਮੰਦਰ ਇਕੱਠੇ ਹਨ, ਉੱਥੇ ਦੁਕਾਨਾਂ ਦੇ ਬਾਹਰ ਸ੍ਰੀ ਕ੍ਰਿਸ਼ਨ ਨਾਲ ਸਬੰਧਿਤ ਸਾਮਾਨ ਲਗਾਇਆ ਗਿਆ ਹੈ ਜਿਸ ਨੂੰ ਲੈਣ ਲਈ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚੇ ਹਨ।
ਸ਼ਰਧਾਲੂਆਂ ਵੱਲੋਂ ਜਨਮ ਅਸ਼ਟਮੀ ਮੌਕੇ ਵੱਡੀ ਖਰੀਦਦਾਰੀ ਤਾਂ ਵੇਖਣ ਨੂੰ ਮਿਲ ਰਹੀ ਹੈ ਪਰ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਂਦੀ ਨਹੀਂ ਵਿਖਾਈ ਦੇ ਰਹੀ।

ਜਨਮ ਅਸ਼ਟਮੀ 'ਤੇ ਕ੍ਰਿਸ਼ਨ ਜੀ ਨਾਲ ਸੰਬੰਧਿਤ ਸਾਮਾਨ ਬਾਰੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਉਸ ਕੋਲ ਦਸ ਰੁਪਏ ਤੋਂ ਲੈ ਕੇ ਚੀਜ਼ਾਂ ਸ਼ੁਰੂ ਹਨ, ਜਿਸ ਨਾਲ ਸ੍ਰੀ ਕ੍ਰਿਸ਼ਨ ਦਾ ਸ਼ਿੰਗਾਰ ਕੀਤਾ ਜਾਂਦਾ, ਜਿਵੇਂ ਮੁਕੁਟ, ਗਹਿਣੇ, ਪਾਲਕੀ, ਝੂਲੇ, ਬਾਂਸਰੀ, ਕੱਪੜੇ, ਬਿਸਤਰ ਸਭ ਮੌਜੂਦ ਹਨ। ਉਸ ਨੇ ਦੱਸਿਆ ਕਿ ਸ਼ਰਧਾਲੂਆਂ ਵੱਲੋਂ ਮੋਰ ਪੰਖ ਖਾਸੇ ਡਿਮਾਂਡ ਵਿੱਚ ਹਨ।

ਦੱਸ ਦਈਏ ਕਿ ਇਸ ਵਾਰ ਮੰਦਰਾਂ ਦੇ ਵਿੱਚ ਕ੍ਰਿਸ਼ਨ ਜਨਮਾਸ਼ਟਮੀ ਦੇ ਕਰਕੇ ਮੰਦਰਾਂ ਦੇ ਵਿੱਚ ਸਮਾਜਿਕ ਪਾਲਣਾ ਦੇ ਚੱਲਦਿਆਂ ਸ਼ਰਧਾਲੂਆਂ ਨੂੰ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸ ਕਰਕੇ ਇਸ ਵਾਰ ਸ਼ਰਧਾਲੂ ਆਪਣੇ ਘਰਾਂ ਦੇ ਵਿੱਚ ਹੀ ਰਹਿ ਕੇ ਜਨਮਅਸ਼ਟਮੀ ਮਨਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.