ਮੁਹਾਲੀ: ਪੰਜਾਬ ਪੁਲਿਸ ਦੀ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਸੋਮਵਾਰ ਦੇਰ ਰਾਤ ਹਮਲਾ ਹੋਇਆ ਹੈ। ਇਸ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ। ਇਸ ਹਮਲੇ ਤੋਂ ਗ੍ਰੇਨੇਡ ਜਾਂ ਰਾਕੇਟ ਹਮਲੇ ਦੇ ਖਦਸ਼ਾ ਜਤਾਇਆ ਜਾ ਰਿਹਾ ਹੈ।
ਕਦੋਂ ਹੋਇਆ ਧਮਾਕਾ : ਮੁਹਾਲੀ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕਿਹਾ ਜਾਂਦਾ ਹੈ ਕਿ ਆਰਪੀਜੀ (ਰਾਕੇਟ ਪ੍ਰੋਪੈਨਲ ਗ੍ਰੇਨੇਡ) ਡਿੱਗਿਆ ਅਤੇ ਇਸ ਨੇ ਧਮਾਕੇ ਵਰਗੀ ਆਵਾਜ਼ ਕੀਤੀ। ਧਮਾਕਾ ਸ਼ਾਮ ਕਰੀਬ 7.45 ਵਜੇ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਨੇਡ ਨਹੀਂ ਫਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ। ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਦੀਆਂ ਕਵਿੱਕ ਐਕਸ਼ਨ ਟੀਮਾਂ ਵੀ ਮਦਦ ਲਈ ਮੋਹਾਲੀ ਪਹੁੰਚ ਰਹੀਆਂ ਹਨ, ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
![Attack on Punjab Police Intelligence Office](https://etvbharatimages.akamaized.net/etvbharat/prod-images/whatsapp-image-2022-05-09-at-114456-pm-2_0905newsroom_1652120910_441_1005newsroom_1652145306_739.jpeg)
ਮੋਹਾਲੀ ਐਸਪੀ ਦਾ ਬਿਆਨ- ਮਾਈਨਰ ਅਟੈਕ ਹੋਇਆ ...: ਮੁਹਾਲੀ ਦੇ ਐਸਪੀ (ਹੈੱਡਕੁਆਰਟਰ) ਰਵਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਇੰਟੈਲੀਜੈਂਸ ਹੈੱਡ ਕੁਆਰਟਰ ਦੀ ਇਮਾਰਤ ’ਤੇ ਮਾਮੂਲੀ ਹਮਲਾ ਹੋਇਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਖਿੜਕੀ ਟੁੱਟੀ ਹੋਈ ਹੈ ਪਰ ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ। ਰੋਡ ਤੋਂ ਹਮਲਾ ਹੋਇਆ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਖੁਫੀਆ ਵਿਭਾਗ ਦੇ ਸਾਰੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਕੀ ਇਹ ਅੱਤਵਾਦੀ ਹਮਲਾ ਸੀ ਤਾਂ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
CM ਭਗਵੰਤ ਮਾਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ : ਧਮਾਕੇ ਤੋਂ ਬਾਅਦ ਮੁਹਾਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਡੀਜੀਪੀ ਤੋਂ ਪੂਰੀ ਘਟਨਾ ਦੀ ਰਿਪੋਰਟ ਮੰਗੀ ਹੈ। ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਗ੍ਰਨੇਡ ਫਟ ਜਾਂਦਾ ਤਾਂ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਸੀ ਅਤੇ ਆਲੇ-ਦੁਆਲੇ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਸੀ।
![Attack on Punjab Police Intelligence Office](https://etvbharatimages.akamaized.net/etvbharat/prod-images/whatsapp-image-2022-05-09-at-114455-pm-2_0905newsroom_1652120910_639_1005newsroom_1652145306_1062.jpeg)
ਪੰਜਾਬ ਦੇ ਮੁੱਖ ਮੰਤਰੀ ਨੇ ਡੀਜੀਪੀ ਤੋਂ ਰਿਪੋਰਟ ਤਲਬ ਕੀਤੀ ਹੈ। ਆਰ.ਐਨ.ਡੋਕੇ ਏਡੀਜੀਪੀ ਪੰਜਾਬ ਵੀ ਮੌਕੇ 'ਤੇ ਪਹੁੰਚ ਗਏ ਹਨ। ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਸੂਤਰਾਂ ਅਨੁਸਾਰ ਆਰਪੀਜੀ ਨੂੰ ਅੱਗ ਇੰਟੈਲੀਜੈਂਸ ਬਿਲਡਿੰਗ ਦੇ ਸਾਹਮਣੇ ਲੱਗੀ ਦੱਸੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਟੈਲੀਜੈਂਸ ਦਫ਼ਤਰ ਦੇ ਸਾਹਮਣੇ ਸੋਹਾਣਾ ਹਸਪਤਾਲ ਦੀ ਹੱਦ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਨਾਲ ਇੰਟੈਲੀਜੈਂਸ ਦਫ਼ਤਰ ਦੀ ਪਾਰਕਿੰਗ ਵੀ ਹੈ, ਜਿਸ ਦਾ ਇਲਾਕਾ ਪੂਰੀ ਤਰ੍ਹਾਂ ਖਾਲੀ ਹੈ। ਡੌਗ ਸਕੁਐਡ ਟੀਮ ਨੂੰ ਮੌਕੇ 'ਤੇ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਸੋਹਾਣਾ ਹਸਪਤਾਲ ਵਿੱਚ ਵੀ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
RPG ਦੇ ਖ਼ਦਸ਼ੇ ਉੱਤੇ ਮਾਹਰਾਂ ਦੀ ਕੀ ਕਹਿਣਾ : RPG ਦੇ ਖਦਸ਼ੇ ਉੱਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ RPG ਦੀ ਵਰਤੋਂ ਵੇਖਣ ਨੂੰ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਕ ਅਫ਼ਗਾਨੀਸਤਾਨ ਦੇ ਇਸ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਦੇਖੀ ਜਾ ਚੁੱਕੀ ਹੈ। ਇਸ ਦੀ ਮਾਰ ਕਾਫ਼ੀ ਖਤਰਨਾਕ ਹੁੰਦੀ ਹੈ। ਪਰ, ਇਹ ਪਤਾ ਲਗਾਉਣਾ ਕਾਫ਼ੀ ਜ਼ਰੂਰੀ ਹੋਵੇਗਾ ਕਿ ਇਹ RPG ਹਮਲਾ ਹੈਂ ਤਾਂ ਕਿਸ RPG ਮਾਡਲ ਦਾ ਹਮਲਾ ਹੈ।
![Attack on Punjab Police Intelligence Office](https://etvbharatimages.akamaized.net/etvbharat/prod-images/whatsapp-image-2022-05-09-at-114456-pm-1_0905newsroom_1652120910_1011_1005newsroom_1652145306_972.jpeg)
RPG ਕੀ ਹੈ : ਰਾਕੇਟ ਪ੍ਰੋਪੇਲਡ ਗ੍ਰੇਨੇਡ (RPG) ਦੀ ਗੱਲ ਕਰੀਏ ਤਾਂ ਇਸ ਦੀ ਰੇਂਜ 700 ਮੀਟਰ ਤੋਂ ਵੀ ਵੱਧ ਹੁੰਦੀ ਹੈ। ਇਸ ਨਾਲ ਕਿਸੇ ਵੀ ਟੈਂਕ, ਬਖ਼ਤਰਬੰਦ ਗੱਡੀ, ਹੈਲੀਕਾਪਟਰ ਜਾਂ ਜਹਾਜ਼ ਨੂੰ ਉਡਾਇਆ ਜਾ ਸਕਦਾ ਹੈ, ਜੇਕਰ ਨਿਸ਼ਾਨਾ ਸਹੀ ਲੱਗੇ।
![Attack on Punjab Police Intelligence Office](https://etvbharatimages.akamaized.net/etvbharat/prod-images/whatsapp-image-2022-05-09-at-114456-pm_0905newsroom_1652120910_742_1005newsroom_1652145306_352.jpeg)
ਹਾਲ ਹੀ ਦੀਆਂ ਘਟਨਾਵਾਂ : ਲਗਾਤਾਰ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚੋ ਗ੍ਰੇਨੇਡ ਜਾਂ ਵਿਸਫੋਟਕ ਸਮੱਗਰੀ ਮਿਲਣ ਦਾ ਸਿਲਸਿਲਾ ਜਾਰੀ ਰਿਹਾ ਹੈ। ਇਕ ਨਜ਼ਰ ਇਨ੍ਹਾਂ ਘਟਨਾਵਾਂ ਉੱਤੇ...
- ਇਸ ਤੋਂ ਪਹਿਲਾਂ ਤਰਨਤਾਰਨ ਚੋਂ ਮਿਲੀ ਵਿਸਫੋਟਕ ਸਮੱਗਰੀ।
- ਕਰਨਾਲ 'ਚ ਖਾਲੀ ਥਾਂ 'ਤੇ ਮਿਲੇ ਚਾਰ ਸ਼ੱਕੀ ਦਹਿਸ਼ਤਗਰਦੀਆਂ ਦੇ ਕਬਜ਼ੇ 'ਚੋਂ ਵਿਸਫੋਟਕ ਸਮੱਗਰੀ ਦੇ ਬਰਾਮਦ ਹੋਣ ਦਾ ਮਾਮਲਾ।
- ਕਰਨਾਲ ਮਾਮਲੇ ਵਿੱਚ ਫੜੇ ਗਏ 4 ਸ਼ੱਕੀ ਦਹਿਸ਼ਤਗਰਦੀਕਰਨਾਲ ਤੋਂ ਬਰਾਮਦ ਕੀਤੀ ਵਿਸਫੋਟਕ ਸਮੱਗਰੀ
- ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਬਾਹਰੋਂ ਵੀ ਬੰਬ ਬਰਾਮਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ: ਮੁਹਾਲੀ ਚ ਦਫਤਰ ਦੇ ਸ਼ੀਸ਼ੇ ਟੁੱਟੇ, ਹੈਂਡ ਗ੍ਰਨੇਡ ਜਾਂ ਰਾਕੇਟ ਹਮਲੇ ਦਾ ਖਦਸ਼ਾ