ETV Bharat / state

ਪੰਜਾਬ ਯੂਨੀਵਰਸਿਟੀ ਦਾ ਵੀਸੀ ਸਿੱਖ ਚਿਹਰਾ ਲਗਾਉਣ ਪਿੱਛੇ ਸੁਖਬੀਰ ਬਾਦਲ ਦੀ ਮੰਸ਼ਾ ਕੀ? ਕੀ ਵਿਰੋਧੀਆਂ ਨੂੰ ਪਚੇਗੀ ਇਹ ਨਵੀਂ ਮੰਗ - ਪੰਜਾਬ ਯੂਨੀਵਰਸਿਟੀ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਇੱਕ ਪੱਤਰ ਲਿਖਿਆ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ 76 ਸਾਲਾਂ ਤੋਂ ਕੋਈ ਵੀ ਸਿੱਖ ਵੀਸੀ ਨਹੀਂ ਲਗਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਯੂਨੀਵਰਸਿਟੀ ਵਿੱਚ ਵੀਸੀ ਸਿੱਖ ਨਿਯੁਕਤ ਕੀਤਾ ਜਾਵੇ ਅਤੇ ਹੋਰ ਅਹੁਦਿਆਂ ਉੱਤੇ ਵੀ ਸਿੱਖ ਲਗਾਏ ਜਾਣ। ਸੁਖਬੀਰ ਬਾਦਲ ਦੇ ਇਸ ਪੱਤਰ ਨੂੰ ਲੈਕੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛਿੜੀ ਹੈ। ਮਾਮਲੇ ਸਬੰਧੀ ਕੀ ਕਹਿੰਦੇ ਹਨ ਯੂਨੀਵਰਸਿਟੀ ਦੇ ਪ੍ਰੋਫੈਸਰ ਜਾਣੋ ਇਸ ਖ਼ਾਸ ਰਿਪੋਰਟ ਰਾਹੀਂ...

Demand raised to install Sikh VC in Punjab University Chandigarh
ਪੰਜਾਬ ਯੂਨੀਵਰਸਿਟੀ ਦਾ ਕੋਈ ਸਿੱਖ ਚਿਹਰਾ ਬਣੇ ਵੀਸੀ, ਸੁਖਬੀਰ ਬਾਦਲ ਨੇ ਲਿਖਤੀ ਉੱਪ ਰਾਸ਼ਟਰਪਤੀ ਨੂੰ ਚਿੱਠੀ
author img

By

Published : Jan 19, 2023, 4:59 PM IST

Updated : Jan 19, 2023, 6:52 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 76 ਸਾਲਾਂ ਤੋਂ ਇਕ ਵੀ ਸਿੱਖ ਵਾਈਸ ਚਾਂਸਲਰ ਨਹੀਂ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਕੋਲ ਇਹ ਮੁੱਦਾ ਚੱਕਿਆ। ਸੁਖਬੀਰ ਬਾਦਲ ਨੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਿਖਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਿੱਖ ਵੀਸੀ ਲਗਾਇਆ ਜਾਵੇ। ਸੁਖਬੀਰ ਬਾਦਲ ਦੇ ਇਸ ਪੱਤਰ ਨੂੰ ਕੁਝ ਲੋਕ ਧਰਮ ਦੀ ਰਾਜਨੀਤੀ ਨਾਲ ਵੀ ਜੋੜ ਕੇ ਵੇਖ ਰਹੇ ਹਨ।

ਸੁਖਬੀਰ ਬਾਦਲ ਨੇ ਚੁੱਕੇ ਸਵਾਲ: ਸੁਖਬੀਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਦਾ ਵੀਸੀ ਸਿੱਖ ਬਣਾਉਣ ਦੀ ਮੰਗ ਦੇ ਨਾਲ ਇਹ ਵੀ ਲਿਖਆ ਹੈ ਕਿ ਸਿਰਫ਼ ਵਾਈਸ ਚਾਂਸਲਰ ਦੀ ਨਿਯੁਕਤੀ ਉੱਤੇ ਹੀ ਵਿਤਕਰਾ ਨਹੀਂ ਹੁੰਦਾ ਬਲਕਿ ਹੇਠਲੇ ਪੱਧਰ ਉੱਤੇ ਵੀ ਸਿੱਖਾਂ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੁਣ ਤੱਕ 36 ਸੈਨੇਟ ਨਾਮਜ਼ਦ ਹੋਏ ਜਿਹਨਾਂ ਵਿਚੋਂ ਸਿਰਫ਼ 2 ਸਿੱਖ ਹਨ। 14 ਅਕਾਦਮਿਕ ਅਤੇ ਪ੍ਰਸ਼ਾਸਨਿਕ ਅਸਾਮੀਆਂ ਉੱਤੇ ਇਕ ਵੀ ਸਿੱਖ ਨਿਯੁਕਤ ਨਹੀਂ। ਇੱਥੋਂ ਤੱਕ ਜੋ ਨਿਯੁਕਤੀਆਂ ਕੀਤੀਆਂ ਉਹਨਾਂ ਵਿਚੋਂ ਅਹਿਮ ਅਹੁਦਿਆਂ ਉੱਤੇ ਪੰਜਾਬੀ ਵੀ ਨਹੀਂ।

  • Have written to @VPSecretariat seeking his intervention to end communal discrimination and make a deserving Sikh academician VC of @OfficialPU. Have apprised him of the fact that not even a single Sikh has been appointed as VC of Panjab University since 1947. 1/3 pic.twitter.com/HttrLapD8n

    — Sukhbir Singh Badal (@officeofssbadal) January 17, 2023 " class="align-text-top noRightClick twitterSection" data=" ">

ਸੁਖਬੀਰ ਬਾਦਲ ਦੇ ਸਵਾਲਾਂ ਤੋਂ ਬਾਅਦ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਸਵਾਲ ਬਹੁਤ ਵੱਡਾ ਹੈ ਕਿ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਇੱਕੋ ਇੱਕ ਵਿਰਾਆਸਤ ਪੰਜਾਬ ਯੂਨੀਵਰਸਿਟੀ ਨੂੰ 1947 ਤੋਂ ਬਾਅਦ ਕੋਈ ਵੀ ਸਿੱਖ ਵੀਸੀ ਨਸੀਬ ਨਹੀਂ ਹੋੋਇਆ। ਪੰਜਾਬੀਆਂ ਨਾਲ ਚੰਡੀਗੜ੍ਹ ਵਿੱਚ ਪੰਜਾਬ ਅਤੇ ਪੰਜਾਬੀ ਨਾਲ ਵਿਤਕਰਾ ਹੋਣ ਦੀਆਂ ਕਈ ਖ਼ਬਰਾਂ ਨਸ਼ਰ ਹੁੰਦੀਆਂ ਰਹੀਆਂ ਹਨ ਅਤੇ ਹੁਣ ਯੂਨੀਵਰਸਿਟੀ ਦਾ ਵੀਸੀ 76 ਸਾਲਾਂ ਤੋਂ ਕਿਸੇ ਸਿੱਖ ਨੂੰ ਨਾ ਬਣਾਏ ਜਾਣ ਤੋਂ ਵੱਡਾ ਵਿਤਕਰਾ ਹੋਰ ਕੀ ਹੋ ਸਕਦਾ ? ਈਟੀਵੀ ਭਾਰਤ ਵੱਲੋਂ ਵੀ ਤੱਥਾਂ ਦੀ ਜਾਣਕਾਰੀ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਪੰਜਾਬ ਯੂਨੀਵਰਸਿਟੀ ਦੇ ਪੂਰੇ ਵਰਤਾਰੇ ਬਾਰੇ ਦੱਸਿਆ ਅਤੇ ਨਾਲ ਹੀ ਸੁਖਬੀਰ ਬਾਦਲ ਦੀ ਮੰਗ ਨੂੰ ਬਿਲਕੁੱਲ ਜਾਇਜ਼ ਠਹਿਰਾਇਆ।

ਸੁਖਬੀਰ ਬਾਦਲ ਦੀ ਉਪ ਰਾਸ਼ਟਰਪਤੀ ਨੂੰ ਚਿੱਠੀ ਬਿਲਕੁਲ ਜਾਇਜ਼: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ, ਪੰਜਾਬੀ ਲੇਖਕ ਅਤੇ ਫ਼ਿਲਮ ਡਾਰਿੲਰੈਕਟਰ ਪਾਲੀ ਭੁਪਿੰਦਰ ਸਿੰਘ ਕਹਿੰਦੇ ਹਨ ਕਿ ਸੁਖਬੀਰ ਬਾਦਲ ਨੇ ਉੱਪ ਰਾਸ਼ਟਰਪਤੀ ਨੂੰ ਜੋ ਚਿੱਠੀ ਲਿਖੀ ਹੈ, ਉਸ ਵਿਚ ਬਿਲਕੁਲ ਜਾਇਜ਼ ਮੁੱਦਾ ਚੱਕਿਆ ਹੈ। ਉਨ੍ਹਾਂ ਕਿਹਾ ਕਿ ਉੰਝ ਤਾਂ ਵਿਦਿਅਕ ਅਦਾਰਿਆਂ ਵਿਚ ਧਰਮ ਅਤੇ ਜਾਤੀ ਦੇ ਆਧਾਰ 'ਤੇ ਨਿਯੁਕਤੀਆਂ ਕਰਨੀਆਂ ਨੈਤਿਕਤਾ ਤੋਂ ਹਟਕੇ ਹਨ, ਪਰ ਜਦੋਂ ਤੋਂ ਪੰਜਾਬ ਯੂਨੀਵਰਸਿਟੀ ਬਣੀ ਹੈ ਉਦੋਂ ਤੋਂ ਕਿਸੇ ਵੀ ਸਿੱਖ ਨੂੰ ਯੂਨੀਵਰਸਿਟੀ ਦਾ ਵੀਸੀ ਨਹੀਂ ਲਗਾਇਆ ਗਿਆ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਲਈ ਹਮੇਸ਼ਾ ਸਰਚ ਕਮੇਟੀ ਬਣਾਈ ਜਾਂਦੀ ਹੈ ਜੋ ਕਿ ਉਪ ਰਾਸ਼ਟਰਪਤੀ ਦੀ ਨਿਗਰਾਨੀ ਹੇਠ ਬਣਾਈ ਜਾਂਦੀ ਹੈ ਉਹੀ ਕਮੇਟੀ ਵੀਸੀ ਦੀ ਨਿਯੁਕਤੀ ਕਰਦੀ ਹੈ ਅਤੇ ਪਿਛਲੇ 76 ਸਾਲਾਂ ਵਿਚ ਇਸ ਸਰਚ ਕਮੇਟੀ ਨੂੰ ਇੱਕ ਵੀ ਸਿੱਖ ਨਹੀਂ ਮਿਲਆ ਜਿਸਦੀ ਵੀਸੀ ਵਜੋਂ ਨਿਯੁਕਤੀ ਕੀਤੀ ਜਾ ਸਕੇ।

ਪੰਜਾਬ ਯੂਨੀਵਰਸਿਟੀ ਵਿੱਚ ਸਿੱਖਾਂ ਨਾਲ ਵਿਤਕਰਾ ਹੁੰਦਾ: ਪਾਲੀ ਭੁਪਿੰਦਰ ਕਹਿੰਦੇ ਹਨ ਕਿ ਉਹਨਾਂ ਨੇ ਸੁਖਬੀਰ ਬਾਦਲ ਦੀ ਚਿੱਠੀ ਤਾਂ ਨਹੀਂ ਪੜ੍ਹੀ ਪਰ ਟਵੀਟ ਜ਼ਰੂਰ ਪੜ੍ਹੇ ਹਨ, ਜਿਹਨਾਂ ਵਿਚ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮੁੱਦਾ ਚੁੱਕਾ ਗਿਆ। ਉਹਨਾਂ ਆਖਿਆ ਕਿ ਉਹ ਇਸ ਯੂਨੀਵਰਸਿਟੀ ਵਿਚ ਪ੍ਰੋਫੈਸਰ ਹਨ ਅਤੇ ਇਸ ਗੱਲ ਦੇ ਗਵਾਹ ਵੀ ਹਨ ਕਿ ਪੰਜਾਬ ਯੂਨੀਵਰਸਿਟੀ ਵਿਚ ਸਿੱਖਾਂ ਨਾਲ ਵਿਤਕਰਾ ਹੁੰਦਾ ਹੈ। ਇਹ ਬਿਲਕੁਲ ਸੱਚ ਹੈ ਕਿ ਯੂਨੀਵਰਸਿਟੀ ਵਿਚ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਅਤੇ ਖ਼ਾਸਕਰ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ ਜਾਂਦਾ ਹੈ।

ਉਨ੍ਹਾਂ ਕਿਹਾ ਪਿਛਲਾ ਵੀਸੀ ਰਾਜ ਕੁਮਾਰ ਕਾਬਲੀਅਤ ਦੇ ਆਧਾਰ 'ਤੇ ਨਹੀਂ ਬਲਕਿ ਇਸ ਲਈ ਲਗਾਇਆ ਗਿਆ ਕਿਉਂਕਿ ਉਹ ਆਰਐਸਐਸ ਦਾ ਬੰਦਾ ਸੀ। ਜਦੋਂ ਰਾਜ ਕੁਮਾਰ ਨੇ ਪਹਿਲੇ ਦਿਨ ਜੁਆਇਨ ਕੀਤਾ ਸੀ ਉਹ ਲਾਇਬ੍ਰੇਰੀ ਜਾਣ ਦੀ ਬਜਾਇ ਪਹਿਲਾਂ ਆਰਐਸਐਸ ਦੇ ਦਫ਼ਤਰ ਗਿਆ, ਫਿਰ ਸਿੱਧਾ ਮੰਦਿਰ ਗਿਆ ਅਤੇ 4 ਸਾਲਾਂ ਦੇ ਕਾਰਜਕਾਲ ਵਿੱਚ ਉਸ ਨੇ ਇਕ ਵੀ ਕੰਮ ਅਕਾਦਮਿਕ ਤੌਰ 'ਤੇ ਨਹੀਂ ਕੀਤਾ ਅਤੇ ਫਿਰ ਅਖੀਰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿਚ ਘਿਰਿਆ। ਉਨ੍ਹਾਂ ਕਿਹਾ ਉਸਨੇ ਆਪਣੇ ਘਰ ਦੇ ਬਾਹਰ ਤ੍ਰਿਸ਼ੂਲ ਗੱਡਿਆ ਹੋੋਇਆ ਸੀ ਅਤੇ ਯੂਨੀਵਰਸਿਟੀ ਵਿਚ ਚੁਣ ਚੁਣ ਕੇ ਉਹਨਾਂ ਬੰਦਿਆਂ ਦੀ ਨਿਯੁਕਤੀ ਕੀਤੀ ਗਈ ਜੋ ਕੱਟੜ ਹਿੰਦੂ ਮੱਤ ਦੇ ਸਨ। ਚਿੱਠੀਆਂ ਦੇ ਵਿਚ ਆਪਣੇ ਆਪ ਨੂੰ ਪ੍ਰੋਫੈਸਰ ਦੀ ਥਾਂ ਅਚਾਰਿਆ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸ ਲਈ ਉਹ ਕਹਿੰਦੇ ਹਨ ਕਿ ਸੁਖਬੀਰ ਬਾਦਲ ਨੇ ਬਿਲਕੁਲ ਵਾਜਿਬ ਮੁੱਦਾ ਚੁੱਕਿਆ। ਉਹਨਾਂ ਨੂੰ ਲੱਗਦਾ ਹੈ ਕਿ ਸੁਖਬੀਰ ਬਾਦਲ ਦੀ ਇਹ ਮੰਗ ਬਿਲਕੁਲ ਸਹੀ ਹੈ।

60:40 ਦਾ ਅਨੁਪਾਤ ਤਾਂ ਨਹੀਂ ਬਣਦਾ ਅੜਿੱਕਾ ?: ਇਸ ਸਵਾਲ ਦਾ ਜਵਾਬ ਦਿੰਦਿਆਂ ਪਾਲੀ ਭੁਪਿੰੰਦਰ ਨੇ ਦੱਸਿਆ ਕਿ 60:40 ਦੇ ਅਨੁਪਾਤ ਦਾ ਪੰਜਾਬ ਯੂਨੀਵਰਸਿਟੀ ਨਾਲ ਕੋਈ ਸਬੰਧ ਨਹੀਂ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਹੀ ਯੂਨੀਵਰਸਿਟੀ ਦੀ ਮਾਲਕ ਹੈ। ਇਸ ਨੂੰ ਨਾ ਪੰਜਾਬ ਸਰਕਾਰ ਚਲਾਉਂਦੀ ਹੈ ਅਤੇ ਨਾ ਹੀ ਭਾਰਤ ਸਰਕਾਰ, ਹਾਂ ਇੰਟਰ ਸਟੇਟ ਬਾਡੀ ਕਹਿ ਕੇ ਉਪ ਰਾਸ਼ਟਰਪਤੀ ਜ਼ਰੂਰੀ ਵੀਸੀ ਦੀ ਨਿਯੁਕਤੀ ਕਰਦੇ ਹਨ, ਕਿਉਂਕ ਉਹ ਖੁਦ ਯੂਨੀਵਰਸਿਟੀ ਦੇ ਚਾਂਸਲਰ ਹੁੰਦੇ ਹਨ।

ਇਹ ਵੀ ਪੜ੍ਹੋ: ਦਿਉਰ ਨਾਲ ਵਿਆਹ ਕਰਾਉਣ ਵਾਲੀ ਫੌਜੀ ਦੀ ਵਿਧਵਾ ਵੀ ਹੋਵੇਗੀ ਪੈਨਸ਼ਨ ਦੀ ਹੱਕਦਾਰ, ਹਾਈਕੋਰਟ ਦਾ ਫੈਸਲਾ

ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਸਪੱਸ਼ਟ ਹੈ ਕਿ ਜਦੋਂ ਚੰਡੀਗੜ੍ਹ ਬਣਿਆ ਸੀ ਤਾਂ ਪੁਨਰ ਗਠਨ ਐਕਟ ਵਿਚ ਇਹ ਲਿਖਿਆ ਗਿਆ ਸੀ ਕਿ 60 ਪ੍ਰਤੀਸ਼ਤ ਨਿਯੁਕਤੀਆਂ ਚੰਡੀਗੜ੍ਹ ਵਿਚ ਪੰਜਾਬ ਤੋਂ ਹੋਣਗੀਆਂ ਅਤੇ 40 ਪ੍ਰਤੀਸ਼ਤ ਹਰਿਆਣਾ ਤੋਂ ਹੋਣਗੀਆਂ,ਪਰ 80 ਪ੍ਰਤੀਸ਼ਤ ਨਿਯੁਕਤੀਆਂ ਹਿਮਾਚਲ ਅਤੇ ਉੱਤਰ ਪ੍ਰਦੇਸ਼ ਤੋਂ ਹੋ ਰਹੀਆਂ ਹਨ, ਉਨ੍ਹਾਂ ਕਿਹਾ ਨਾ ਤਾਂ ਹਰਿਆਣਾ ਨੂੰ ਪੂਰਾ ਹੱਕ ਮਿਲਦਾ ਅਤੇ ਨਾ ਹੀ ਪੰਜਾਬ ਨੂੰ। ਉਨ੍ਹਾਂ ਕਿਹਾ ਹਿਮਾਚਲ ਅਤੇ ਉੱਤਰ ਪ੍ਰਦੇਸ਼ ਦੇ ਲੋਕ ਪੰਜਾਬ ਯੂਨੀਵਰਿਸਟੀ ਚਲਾ ਰਹੇ ਹਨ ਅਤੇ ਆਏ ਦਿਨ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। 60: 40 ਦਾ ਅਨੁਪਾਤ ਤਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ। ਧਰਮਾਂ ਅਤੇ ਜਾਤ ਪਾਤ ਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਪਰ ਜਦੋਂ ਦੂਜੇ ਮੁੱਦਾ ਬਣਾਉਂਦੇ ਹਨ ਤਾਂ ਸਾਨੂੰ ਵੀ ਸੋਚਣਾ ਪੈਂਦਾ ਹੈ।

ਸੁਖਬੀਰ ਬਾਦਲ ਦੀ ਚਿੱਠੀ ਨੂੰ ਕੁਝ ਲੋਕ ਧਰਮ ਰਾਜਨੀਤੀ ਮੰਨ ਰਹੇ ਹਨ: ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਧਰਮ ਦੀ ਰਾਜਨੀਤੀ ਦੇਸ਼ ਵਿੱਚ ਕੌਣ ਨਹੀਂ ਕਰਦਾ ਉਨ੍ਹਾਂ ਕਿਹਾ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਧਰਮ ਦੀ ਸਿਆਸਤ ਹਮੇਸ਼ਾ ਕੀਤੀ ਹੈ। ਉਨ੍ਹਾਂ ਕਿਹਾ ਆਪਣੇ ਆਪ ਨੂੰ ਧਰਮ ਨਿਰਪੱਖ ਸਾਬਿਤ ਕਰਨਾ ਇਕੱਲੇ ਸਿੱਖਾਂ ਦੀ ਹੀ ਜ਼ਿੰਮੇਵਾਰੀ ਨਹੀਂ। ਪੰਜਾਬ ਯੂਨੀਵਰਸਿਟੀ ਤੋਂ ਅਸਤੀਫ਼ਾ ਦੇ ਕੇ ਗਿਆ ਵੀਸੀ ਆਰਐਸਐਸ ਦਫ਼ਤਰ ਗਿਆ, ਆਖਰੀ ਦਿਨਾਂ ਤੱਕ ਉਸਦੇ ਘਰ ਦੇ ਬਾਰਹ ਤ੍ਰਿਸ਼ੂਲ ਗੱਡਿਆ ਰਿਹਾ, ਜੇ ਉਹ ਪੁਜਾਰੀਆਂ ਵਰਗੇ ਕੱਪੜੇ ਪਾਕੇ ਘੁੰਮਣ ਤਾਂ ਉਹ ਸੁਤੰਤਰ ਹਨ। ਜਿਵੇਂ ਦੀ ਕੱਪੜੇ ਮੋਦੀ ਜਾਂ ਹੋਰ ਭਾਜਪਾ ਆਗੂ ਪਾਕੇ ਘੁੰਮਦੇ ਹਨ ਜੇਕਰ ਓਵੇਂ ਹੀ ਡਾਕਟਰ ਮਨਮੋਹਨ ਸਿੰਘ ਖਾਲਸਾਈ ਬਾਣਾ ਪਾ ਕੇ ਘੁੰਮਦੇ ਤਾਂ ਦੇਸ਼ ਕੀ ਕਹਿੰਦਾ। ਜੇਕਰ ਸਿੱਖਾਂ ਨਾਲ ਵਿਤਕਰੇ ਉੱਤੇ ਸੁਖਬੀਰ ਬਾਦਲ ਬੋਲ ਰਹੇ ਹਨ ਤਾਂ ਇਹ ਕੋਈ ਧਰਮ ਦੀ ਰਾਜਨੀਤੀ ਨਹੀਂ ਇਹ ਤਾਂ ਆਪਣਾ ਹੱਕ ਮੰਗਣ ਵਾਲੀ ਗੱਲ ਹੈ। ਇਸ ਵਿਚ ਕੁਝ ਗਲਤ ਨਹੀਂ'।

Last Updated : Jan 19, 2023, 6:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.