ਚੰਡੀਗੜ੍ਹ: ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਦੀਪ ਸਿੱਧੂ ਦੀ ਕੇਐਮਪੀ ਹਾਈਵੇ ਉੱਤੇ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਸਮੇਂ ਦੀਪ ਸਿੱਧੂ ਨਾਲ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ ਜੋ ਕਿ ਹਾਦਸੇ ਵਿੱਚ ਬਚ ਗਈ ਸੀ। ਹੁਣ ਰੀਨਾ ਰਾਏ ਨੇ ਇਸ ਹਾਦਸੇ ਵਿੱਚ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਹੈ।
ਇਸ ਪੋਸਟ ਵਿੱਚ ਉਸ ਨੇ ਲਿਖਿਆ
"ਬੀਤੇ 120 ਘੰਟਿਆਂ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ, 120 ਘੰਟਿਆਂ ਦੌਰਾਨ ਮੈਂ ਭਾਰਤ ਆਈ, Valentine ਮਨਾਇਆ, ਫਿਰ ਇੱਕ ਸੜਕ ਹਾਦਸੇ ਨੇ ਮੇਰੀ ਜ਼ਿੰਦਗੀ ਮੇਰੇ ਤੋਂ ਖੋਹ ਲਈ, ਹਸਪਤਾਲ ਪਹੁੰਚੀ ਅਤੇ ਹੁਣ ਆਪਣੇ ਮੁਲਕ ਵਾਪਿਸ ਪਹੁੰਚ ਗਈ ਹਾਂ, ਲੋਕਾਂ ਨੇ ਮਨਾਂ 'ਚ ਬਹੁਤ ਸਾਰੇ ਸਵਾਲ ਨੇ ਮੈਂ ਸਭ ਦਾ ਜਵਾਬ ਦੇਵਾਂਗੀ। ਦੀਪ ਤੇ ਮੈਨੂੰ 2018 'ਚ ਫ਼ਿਲਮ ਸ਼ੂਟਿੰਗ ਦੌਰਾਨ ਪਿਆਰ ਹੋਇਆ, ਦੀਪ ਤੇ ਮੇਰੀ ਜ਼ਿੰਦਗੀ ਜਲਦ ਹੀ ਹੁਣ ਇੱਕਠੇ ਨਵਾਂ ਮੋੜ ਲੈਣ ਵਾਲੀ ਸੀ, ਅਸੀਂ ਮੁੰਬਈ ਜਾਣਾ ਸੀ, ਜਦੋਂ ਗੱਡੀ ਦਾ ਐਕਸੀਡੇਂਟ ਹੋਇਆ, ਅਸੀਂ ਥੱਕੇ ਹੋਏ ਸੀ ਤਾਂ ਫਿਰ ਦੀਪ ਨੇ ਮੈਨੂੰ ਗੱਡੀ ਵਿੱਚ ਸੌਣ ਲਈ ਕਿਹਾ ਅਤੇ ਮੈਂ ਉਸ ਵੇਲੇ ਸੋ ਗਈ, ਬਸ ਅਗਲੀ ਚੀਜ਼ ਮੈਨੂੰ ਇਹੀ ਯਾਦ ਹੈ ਕਿ ਹਾਦਸੇ ਵੇਲੇ ਮੇਰੀ ਅੱਖ ਖੁੱਲ੍ਹੀ, ਮੈਂ ਘਬਰਾ ਗਈ ਸੀ। ਦੀਪ ਮੇਰੇ ਸੱਜੇ ਪਾਸੇ ਸੀ ਤੇ ਦੀਪ ਦੇ ਚਿਹਰੇ ਉੱਤੇ ਖੂਨ ਸੀ, ਦੀਪ ਬਿਲਕੁਲ ਹਿੱਲ ਨਹੀਂ ਰਿਹਾ ਸੀ। ਮੈਂ ਉਸ ਨੂੰ ਉਠਾ ਰਹੀ ਸੀ। ਮੈਂ ਸ਼ੋਰ ਮਚਾਉਣਾ ਸ਼ੁਰੂ ਕੀਤਾ ਕਿ ਕੋਈ ਸਾਡੀ ਮਦਦ ਕਰੇ। ਸੜਕ ਉੱਤੇ ਗੁਜ਼ਰਦੇ ਰਾਹਗੀਰਾਂ ਨੇ ਮੈਨੂੰ ਗੱਡੀ ਚੋਂ ਕੱਢਿਆ। ਮੈਂ ਕਿਸੇ ਨੂੰ ਦੀਪ ਦੇ ਭਰਾ ਮਨਦੀਪ ਨੂੰ ਫੋਨ ਕਰਨ ਲਈ ਕਿਹਾ ਮੈਂ ਮਿਨੰਤਾ ਕੀਤੀਆਂ ਕਿ ਕੋਈ ਦੀਪ ਨੂੰ ਹਸਪਤਾਲ ਪਹੁੰਚਾਏ, ਐਂਬੂਲੈਂਸ ਆਈ ਅਤੇ ਮੈਨੂੰ ਹਸਪਤਾਲ ਪਹੁੰਚਾਇਆ ਗਿਆ।"
"ਦੇਖਦੇ ਹੀ ਦੇਖਦੇ, ਭੀੜ ਇੱਕਠੀ ਹੋ ਗਈ ਅਤੇ ਦੀਪ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ। ਹਸਪਤਾਲ ਵਿੱਚ ਮੈਂ ਦੀਪ ਦੀ ਹਾਲਤ ਬਾਰੇ ਸਭ ਨੂੰ ਪੁੱਛਦੀ ਰਹੀ, ਮੈਨੂੰ ਦੀਪ ਦੀ ਮੌਤ ਦੀ ਖ਼ਬਰ ਬਹੁਤ ਦੇਰੀ ਨਾਲ ਮਿਲੀ। 5 ਘੰਟਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਦੀਪ ਨਹੀਂ ਰਿਹਾ। ਪਰਿਵਾਰ ਦੇ ਕਹਿਣ ਉੱਤੇ ਹੁਣ ਮੈਂ ਅਮਰੀਕਾ ਵਾਪਸ ਆ ਗਈ ਹਾਂ, ਇੱਥੇ ਅਮਰੀਕਾ ਵਿੱਚ ਮੇਰੀ ਰੀੜ ਦੀ ਹੱਡੀ ਦਾ ਇਲਾਜ ਚੱਲ ਰਿਹਾ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਭਰੋਸਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਮੈਂ ਦੀਪ ਦੇ ਭੋਗ ਦੀਆਂ ਸਾਰੀਆਂ ਤਸਵੀਰਾਂ ਵੇਖੀਆਂ ਸੰਗਤ ਦਾ ਧੰਨਵਾਦ ਕਰਦੀ ਹਾਂ, ਮੈਂ ਉਨ੍ਹਾਂ ਸਭ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਦੀਪ ਨੂੰ ਇੰਨਾ ਪਿਆਰ ਦਿੱਤਾ। ਮੇਰੇ ਦੀਪ, ਮੈਂ ਤੇਰੇ ਬਿਨਾਂ ਬਿਲਕੁਲ ਮਰਿਆ ਵਰਗੀ ਹਾਂ, ਤੇਰੀ ਬਹੁਤ ਯਾਦ ਆਉਂਦੀ ਹੈ। ਬਸ ਮੈਨੂੰ ਇਹ ਸੰਤੁਸ਼ਟੀ ਹੈ ਕਿ ਤੇਰੇ ਜਾਣ ਤੋਂ ਬਾਅਦ ਹਜ਼ਾਰਾਂ ਨੌਜਵਾਨ ਜਾਗੇ। ਉਹ ਹਜ਼ਾਰਾਂ ਨੌਜਵਾਨ ਤੇਰੇ ਦਿਖਾਏ ਰਾਹ ਉੱਤ ਚੱਲਣਗੇ, ਤੂੰ ਲੱਖਾਂ ਲੋਕਾਂ ਦੀ ਪ੍ਰੇਰਨਾ ਬਣਿਆ ਅਤੇ ਮੈਂ ਤੈਨੂੰ ਹਮੇਸ਼ਾ ਪਿਆਰ ਕਰਦੀ ਰਹਾਂਗੀ, ਪਿਆਰ ਕਰਨ ਵਾਲੇ ਕਦੇ ਜੁਦਾ ਨਹੀਂ ਹੁੰਦੇ, ਜਲਦ ਮਿਲਾਂਗੀ ..."
ਇਹ ਵੀ ਪੜ੍ਹੋ: ਰੋਡ ਰੇਜ ਕੇਸ ਮਾਮਲਾ: ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਨੂੰ ਕੀਤੀ ਇਹ ਅਪੀਲ