ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ 19 ਤਰੀਕ ਨੂੰ ਇੱਕ ਮੈਰਾਥਨ ਹੋਣ ਜਾ ਰਹੀ ਹੈ। ਜਿਹੜੀ ਫਿਟਨੈੱਸ ਮੈਰਾਥਨ ਹੋਵੇਗੀ, ਇਸ ਮੈਰਾਥਨ ਨੂੰ ਫਿੱਟ ਇੰਡੀਆ ਮੈਰਾਥਨ ਦਾ ਨਾਂ ਦਿੱਤਾ ਗਿਆ ਹੈ। ਇਹ ਡੇਵਿਡ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 6 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਲਈ ਰੱਖਿਆ ਗਿਆ ਹੈ।
ਇਸ ਪ੍ਰੋਗਾਰਮ ਦੀ ਜਾਣਕਾਰੀ ਦਿੰਦਿਆਂ ਦੀਪਾਕ ਸੇਖਰੀ ਅਤੇ ਅਦਿਤੀ ਗੋਇਲ ਨੇ ਦੱਸਿਆ ਕਿ ਇਹ ਈਵੈਂਟ 19 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਰਵਾਇਆ ਜਾਵੇਗਾ। ਇਹ ਮੈਰਾਥਨ ਲੋਕਾਂ ਨੂੰ ਜੀਵਨ ਦੇ ਵਿੱਚ ਫਿਟਨੈੱਸ ਅਤੇ ਖੁਸ਼ ਰਹਿਣ ਦੀ ਸ਼ੁਰੂਆਤ ਕਰਾਉਣਗੇ। ਇਸ ਵਿੱਚ ਡਾਂਸ, ਭੰਗੜਾ ਅਤੇ ਫਿਟਨੈੱਸ ਦਾ ਅਲੱਗ ਤਰ੍ਹਾਂ ਦਾ ਹੀ ਇੱਕ ਮਿਸ਼ਨ ਹੋਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਜਿਹੜੇ ਲੋਕ ਵਿਅਸਤ ਰਹਿੰਦੇ ਹਨ ਆਪਣੀ ਸਿਹਤ ਵੱਲ ਧਿਆਨ ਨਹੀਂ ਰੱਖਦੇ ਉਨ੍ਹਾਂ ਨੂੰ ਫਿੱਟ ਰਹਿਣ ਦੇ ਲਈ ਪ੍ਰੇਰਿਤ ਕਰੇਗਾ। ਇਸ ਵਿੱਚ ਭੰਗੜਾ, ਜੁੰਬਾ, ਐਰੋਬਿਕਸ ਅਤੇ ਸੈਲਫ਼ ਡਿਫੈਂਸ, ਕਿੱਕ ਬਾਕਸਿੰਗ ਬਾਲੀਵੁੱਡ, ਫੰਨ ਯੋਗਾ ਤਬਾਤਾ ਅਤੇ ਕਈ ਤਰ੍ਹਾਂ ਦੇ ਭੰਗੜੇ ਡਾਂਸ ਅਤੇ ਫਿਟਨੈੱਸ ਸਟਾਈਲ ਸ਼ਾਮਿਲ ਰਹਿਣਗੇ।
ਇਹ ਵੀ ਪੜੋ: ਪਾਕਿਸਤਾਨ 'ਚ ਇੱਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰ ਕਰਵਾਇਆ ਗਿਆ ਧਰਮ ਪਰਿਵਰਤਨ
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਦਾ ਮਕਸਦ ਜਿਹੜੇ ਬੱਚੇ ਸਪੈਸ਼ਲ ਬੱਚੇ ਹੁੰਦੇ ਹਨ ਉਨ੍ਹਾਂ ਲਈ ਰੱਖਿਆ ਗਿਆ ਹੈ ਅਤੇ ਜਿਹੜਾ ਵੀ ਪੈਸਾ ਇਕੱਠਾ ਹੋਵੇਗਾ ਉਹਦਾ 30 ਪ੍ਰਤੀਸ਼ਤ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਵੇਗਾ।