ETV Bharat / state

Dalit youth was beaten: ਦੋ ਧਿਰਾਂ ਵਿਚਾਲੇ ਹੋਈ ਲੜਾਈ, ਦਲਿਤ ਪਰਿਵਾਰ ਉੱਤੇ ਪਈ ਭਾਰੀ ! - Dalit youth was beaten up in Tarn Taran

ਤਰਨ ਤਾਰਨ ਦੇ ਪਿੰਡ ਮੁਗਿੰਦਪੁਰਾ ਵਿੱਚ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ, ਪਰ ਇਸ ਲੜਾਈ ਦੌਰਾਨ ਲੜਾਈ ਦੇ ਕੋਲ ਖੜੇ ਦਲਿਤ ਪਰਿਵਾਰ ਦੇ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਉੱਤੇ ਪੁਲਿਸ ਕੇਸ ਵੀ ਦਰਜ ਕਰਵਾ ਦਿੱਤਾ।

Fight In Two Parties: The fight between two parties took a heavy toll on the Dalit family
Fight In Two Parties: ਦੋ ਧਿਰਾਂ ਵਿਚਾਲੇ ਹੋਈ ਲੜਾਈ ਦਲਿਤ ਪਰਿਵਾਰ ਨੂੰ ਪਈ ਭਾਰੀ, ਇਕ ਧਿਰ ਘਰ ਨੂੰ ਅੱਗ ਲਾਕੇ ਫੂਕਿਆ
author img

By

Published : Apr 15, 2023, 12:31 PM IST

ਤਰਨ ਤਾਰਨ: ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਮੁਗਿੰਦਪੁਰਾ ਵਿਖੇ ਨੌਜਵਾਨਾਂ ਦੇ ਦੋ ਧੜਿਆਂ ਵਿੱਚ ਲੜਾਈ ਨੇ ਇੰਨਾਂ ਖਤਰਨਾਕ ਰੂਪ ਧਾਰ ਲਿਆ ਕਿ ਦੂਜੇ ਧੜੇ ਦਾ ਘਰ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਮੌਕੇ 'ਤੇ ਖੜੇ ਇੱਕ ਦਲਿਤ ਪਰਿਵਾਰ ਦੇ ਨੌਜਵਾਨ ਨੂੰ ਪਹਿਲਾਂ ਤਾਂ ਫੜ੍ਹ ਕੇ ਕੁੱਟਿਆ ਫਿਰ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ। ਇੰਨਾ ਹੀ ਨਹੀਂ ਉਸ ਦੇ ਖਿਲਾਫ ਹੀ ਪੁਲਿਸ ਕਾਰਵਾਈ ਵੀ ਕਰਵਾ ਦਿੱਤੀ। ਇਸ ਨੌਜਵਾਨ ਨੇ ਸਿਰਫ ਇੰਨੀ ਗਲਤੀ ਕੀਤੀ ਕਿ ਉਹ ਲੜਾਈ ਮੌਕੇ ਕੋਲ ਖੜ੍ਹਾ ਸੀ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਪਰਿਵਾਰ ਨਾਲ ਹੋਈ ਨਾ ਇਨਸਾਫੀ 'ਤੇ ਗੌਰ ਕੀਤਾ ਜਾਵੇ ਤੇ ਇਨਸਾਫ਼ ਦਿੱਤਾ ਜਾਵੇ।

ਇਹ ਵੀ ਪੜ੍ਹੋ: ਵਿਸਾਖੀ ਦਾ ਮੇਲਾ ਵੇਖਣ ਆਏ ਪਰਿਵਾਰ ਦੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਪਰਿਵਾਰ

ਲੜਾਈ ਦੇਖਣੀ ਹੀ ਪਈ ਭਾਰੀ: ਦੱਸਣਯੋਗ ਹੈ ਕਿ ਨੌਜਵਾਨ ਦੇ ਘਰ ਨੂੰ ਇੱਕ ਧਿਰ ਨੇ ਅੱਗ ਲਾਕੇ ਘਰ ਦਾ ਸਾਰਾ ਸਮਾਨ ਸਾੜ ਦਿੱਤਾ ਤੇ ਉਲਟਾ ਉਹਨਾਂ ਉੱਤੇ ਹੀ ਮਾਮਲਾ ਦਰਜ ਕਰਵਾ ਦਿੱਤਾ। ਪੀੜਤ ਪਰਿਵਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਐਸ ਐਸ ਪੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਥੇ ਹੀ ਇਸ ਸਬੰਧੀ ਐਸਐਚਓ ਮੁਖਵਿੰਦਰ ਸਿੰਘ ਨੇ ਕਿਹਾ ਕਿ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਜਾਂਚ ਕਰਨ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਲਵਪ੍ਰੀਤ ਸਿੰਘ ਦੇ ਭਰਾ ਜਗਰੂਪ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਨਿਰਭੈ ਸਿੰਘ ਉਰਫ ਨੂੰਨਾ ਜੋ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਕਰ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੀ ਹੋ ਰਹੀ ਲੜਾਈ ਨੂੰ ਲਵਪ੍ਰੀਤ ਸਿੰਘ ਉਥੇ ਖੜਾ ਦੇਖ ਰਿਹਾ ਸੀ ਤਾਂ ਇਸ ਦੌਰਾਨ ਨਿਰਭੈ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਹ ਸਮਝ ਲਿਆ ਕੀ ਲਵਪ੍ਰੀਤ ਸਿੰਘ ਉਰਫ ਲੰਬੂ ਦੂਜੀ ਧਿਰ ਦੀ ਮਦਦ ਕਰਨ ਲਈ ਆਇਆ ਹੈ ਅਤੇ ਸਾਡੇ ਉੱਤੇ ਹੀ ਹਮਲਾ ਕਰ ਦਿੱਤਾ।

ਬਾਕੀ ਸਾਥੀਆਂ ਨੂੰ ਵੀ ਕੀਤਾ ਜਾਵੇਗਾ ਕਾਬੂ: ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਾਰੀ ਘਟਨਾ ਸਬੰਧੀ ਥਾਣਾ ਕੱਚਾ ਪੱਕਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਰਾਤ ਸਮੇਂ ਸਾਰਾ ਮੌਕਾ ਵੇਖ ਅਗਲੇ ਦਿਨ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਨਿਰਭੈ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਮਾਮਲਾ ਦਰਜ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.