ETV Bharat / state

ਕੋਵਿਡ-19: ਸਾਬਕਾ ਕਮਾਂਡੈਂਟ ਨੇ ਪੈਨਸ਼ਨ 'ਚੋਂ ਰਾਹਤ ਫੰਡ ’ਚ ਪਾਏ 5 ਲੱਖ ਰੁਪਏ - ਮਹਿੰਦਰ ਸਿੰਘ ਸਾਬਕਾ ਕਮਾਂਡੈਂਟ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੋਵਲ ਕੋਰਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਸਾਬਕਾ ਕਮਾਂਡੈਂਟ ਮਹਿੰਦਰ ਸਿੰਘ ਨੇ ਕੋਵੀਡ-19 ਮਹਾਮਾਰੀ ਨਾਲ ਟਾਕਰੇ ਲਈ 5 ਲੱਖ ਰੁਪਏ ਦਾ ਡਿਮਾਂਡ ਡਰਾਫਟ ਸੌਂਪਿਆ।

ਫ਼ੋਟੋ
ਫ਼ੋਟੋ
author img

By

Published : Apr 6, 2020, 8:51 AM IST

ਚੰਡੀਗੜ੍ਹ :ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੋਵਲ ਕੋਰਨਾਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਸਾਬਕਾ ਕਮਾਂਡੈਂਟ ਮਹਿੰਦਰ ਸਿੰਘ ਨੇ ਕੋਵੀਡ-19 ਮਹਾਂਮਾਰੀ ਨਾਲ ਟਾਕਰੇ ਲਈ 5 ਲੱਖ ਰੁਪਏ ਦਾ ਡਿਮਾਂਡ ਡਰਾਫਟ ਸੌਂਪਿਆ।

ਮਹਿੰਦਰ ਸਿੰਘ ਸਾਬਕਾ ਕਮਾਂਡੈਂਟ ਅਤੇ ਲੀਡਰ-ਮਾਊਂਟ ਐਵਰੇਸਟ 96 ਵੱਲੋਂ ਇਹ ਰਕਮ ਪੰਜਾਬ ਮੁੱਖ ਮੰਤਰੀ ਕੋਰੋਨਾਵਾਇਰਸ ਰਾਹਤ ਫੰਡ ਵਿੱਚ ਦਾਨ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰਾਂ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਨ੍ਹਾਂ ਦੀ ਰਿਹਾਇਸ਼ ਵਿਖੇ ਬੈਂਕ ਡਰਾਫਟ ਸੌਂਪਿਆ।

ਜਿਕਰਯੋਗ ਹੈ ਕਿ ਮਹਿੰਦਰ ਸਿੰਘ ਨੇ ਇਹ ਰਾਸ਼ੀ ਆਪਣੇ ਪੈਨਸ਼ਨ ਬੈਂਕ ਖਾਤੇ ਵਿੱਚੋਂ ਦਾਨ ਕੀਤੀ ਹੈ। 76 ਸਾਲਾ ਮਹਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮਾਰੂ ਵਾਇਰਸ ਨਾਲ ਲੜਨ ਲਈ ਸੂਬੇ ਨੂੰ ਯੋਗਦਾਨ ਦੇਣ ਤਾਂ ਜੋ ਅਸੀਂ ਹਰ ਇੱਕ ਦੀ ਜਾਨ ਬਚਾ ਸਕੀਏ ਅਤੇ ਆਪਣੇ ਦੇਸ਼ ਵਿੱਚ ਹਾਲਾਤ ਮੁੜ ਆਮ ਵਾਂਗ ਕਰ ਸਕੀਏ।

ਉਨ੍ਹਾਂ ਇਸ ਵਾਇਰਸ ਵਿਰੁੱਧ ਜੰਗ 'ਚ ਮੋਹਰਲੀ ਕਤਾਰ ਵਿੱਚ ਖੜੇ ਸਿਪਾਹੀਆਂ, ਡਾਕਟਰਾਂ, ਪੁਲਿਸ ਮੁਲਾਜ਼ਮਾਂ, ਪ੍ਰਸ਼ਾਸਨ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜੋ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਥਿਤੀ ਨੂੰ ਕੰਟਰੋਲ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ।

ਆਸ਼ੂ ਨੇ ਕਿਹਾ ਕਿ 24 ਮਾਰਚ 2020 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ 19 ਰੀਲੀਫ ਫੰਡ ਸਥਾਪਤ ਕੀਤਾ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਵਿਚ ਹਿੱਸਾ ਪਾਉਣ। ਉਨ੍ਹਾਂ ਲੋਕਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਇਸ ਮੁਸ਼ਕਲ ਦੌਰ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਪੰਜਾਬ ਵਿੱਚ ਵਸਦੇ ਭੈਣਾਂ ਤੇ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਸਰਕਾਰ ਦੀ ਇਸ ਮੁਸ਼ਕਲ ਘੜੀ ਵਿਚ ਵੱਧ ਤੋਂ ਵੱਧ ਵਿੱਤੀ ਮਦਦ ਕਰਨ ਤਾਂ ਜ਼ੋ ਮੌਜੂਦਾ ਸਥਿਤੀ ਕਾਰਨ ਔਖਾ ਕਰ ਰਹੇ ਲੋਕਾਂ ਦੀ ਲੰਮੇ ਸਮੇਂ ਲਈ ਮਦਦ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਕਾਰਜ ਲਈ

ਮੁੱਖ ਮੰਤਰੀ ਰਾਹਤ ਫੰਡ ਕੋਵਿਡ 19

ਅਕਾਊਂਟ ਨੰਬਰ 50100333026124

ਅਕਾਊਂਟ ਟਾਈਪ : ਸੇਵਿੰਗ,

ਆਈ.ਐਫ.ਐਸ.ਸੀ. ਕੋਡ :ਐਚ.ਡੀ.ਐਫ.ਸੀ.0000213,

ਸਵਿਟ ਕੋਡ : ਐਚ.ਡੀ.ਐਫ.ਸੀ.ਆਈ.ਐਨ.ਬੀ.ਬੀ.,

ਬ੍ਰਾਂਚ ਕੋਡ 0213,

ਬ੍ਰਾਂਚ ਨਾਮ ਸੈਕਟਰ 17-ਸੀ, ਚੰਡੀਗੜ੍ਹ

ਰਾਹੀਂ ਜਾਂ ਫਿਰ ਆਨਲਾਈਨ http://cmrf.punjab.gov.in ਤੇ ਕੀਤੀ ਜਾ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.