ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹੈ ਜਿਸ ਨੂੰ ਵੇਖਦਿਆਂ ਹੁਣ ਸਰਕਾਰ ਨੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਹੈ। ਇਹ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਦਰਅਸਲ ਪੰਜਾਬ ਸਰਕਾਰ ਵੱਲੋਂ ਪਹਿਲਾਂ 31 ਮਾਰਚ ਤੱਕ ਤਾਲਾਬੰਦੀ ਕੀਤੀ ਗਈ ਸੀ ਪਰ ਹੁਣ ਪੂਰਨ ਤੌਰ ਉੱਤੇ ਕਰਫਿਊ ਲਗਾ ਦਿੱਤਾ ਗਿਆ ਹੈ। ਅੱਜ ਬਾਅਦ ਦੁਪਹਿਰ 2:00 ਵਜੇ ਤੋਂ ਸਮੁੱਚੇ ਪੰਜਾਬ ’ਚ ਕਰਫ਼ਿਊ ਲੱਗ ਗਿਆ ਹੈ। ਇਸੇ ਲਈ ਹੁਣ ਮੁੱਖ ਮੰਤਰੀ ਨੇ ਮੁੱਖ ਸਕੱਤਰ ਤੇ ਡੀਜੀਪੀ ਨਾਲ ਸੂਬੇ ਦੇ ਸਮੁੱਚੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਕਰਫ਼ਿਊ ਲਾਉਣ ਦਾ ਐਲਾਨ ਕਰ ਦਿੱਤਾ ਹੈ।
-
After reviewing situation with Chief Secretary & @DGPPunjabPolice, announced full curfew with no relaxations. DCs have been asked to issue orders accordingly. Any person required to be given relaxation will be so allowed specifically for given period & purpose. pic.twitter.com/uX5ZnMTFmB
— Capt.Amarinder Singh (@capt_amarinder) March 23, 2020 " class="align-text-top noRightClick twitterSection" data="
">After reviewing situation with Chief Secretary & @DGPPunjabPolice, announced full curfew with no relaxations. DCs have been asked to issue orders accordingly. Any person required to be given relaxation will be so allowed specifically for given period & purpose. pic.twitter.com/uX5ZnMTFmB
— Capt.Amarinder Singh (@capt_amarinder) March 23, 2020After reviewing situation with Chief Secretary & @DGPPunjabPolice, announced full curfew with no relaxations. DCs have been asked to issue orders accordingly. Any person required to be given relaxation will be so allowed specifically for given period & purpose. pic.twitter.com/uX5ZnMTFmB
— Capt.Amarinder Singh (@capt_amarinder) March 23, 2020
ਇਸ ਲਈ ਕਰਫ਼ਿਊ ’ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਸਬੰਧਤ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੀ ਕਰਫ਼ਿਊ ਲਾਉਣ ਦਾ ਐਲਾਨ ਕਰਨਗੇ। ਇਸ ਕਰਫ਼ਿਊ ’ਚ ਢਿੱਲ ਕਦੋਂ ਦੇਣੀ ਹੈ ਇਸ ਦਾ ਐਲਾਨ ਵੀ ਡਿਪਟੀ ਕਮਿਸ਼ਨਰ ਹੀ ਕਰਨਗੇ। ਕਰਫ਼ਿਊ ਦੇ ਹੁਕਮ ਪੈਰਾ-ਮਿਲਟਰੀ ਫੋਰਸਿਜ਼, ਮਿਲਟਰੀ ਫੋਰਸਿਜ਼ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਜਿਹੜੇ ਐਮਰਜੈਂਸੀ ਦੇ ਤੌਰ ਤੇ ਡਿਊਟੀ ਤਾਇਨਾਤ ਹਨ ਉਨ੍ਹਾਂ ਤੇ ਲਾਗੂ ਨਹੀਂ ਹੋਣਗੇ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 20 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ ਅਤੇ 1 ਦੀ ਮੌਤ ਵੀ ਹੋ ਗਈ ਹੈ।