ਚੰਡੀਗੜ੍ਹ: ਪੰਜਾਬ ਵਿੱਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 13 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1946 ਹੋ ਗਈ ਹੈ। ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 32 ਹੈ।
ਇਨ੍ਹਾਂ 13 ਨਵੇਂ ਮਾਮਲਿਆਂ ਵਿੱਚੋਂ 3 ਲੁਧਿਆਣਾ, 5 ਕਪੂਰਥਾਲਾ, 1 ਰੋਪੜ, 3 ਫਰੀਦਕੋਟ ਤੇ 2 ਮਾਮਲੇ ਜਲੰਧਰ ਤੋਂ ਸਾਹਮਣੇ ਆਏ ਹਨ। ਪੰਜਾਬ ਵਿੱਚ ਇੱਕ ਦਿਨ ਦੇ ਅੰਦਰ 952 ਲੋਕ ਹੋਏ ਠੀਕ, ਜਿਸ ਨਾਲ ਕੋਰੋਨਾ ਨੂੰ ਮਾਤ ਦੇਣ ਵਾਲੇ ਵਿਆਕਤੀਆਂ ਦੀ ਗਿਣਤੀ ਵੱਧ ਕੇ 12557 ਹੋ ਗਈ ਹੈ। ਹੁਣ ਸੂਬੇ ਵਿੱਚ ਕੋਵਿਡ-19 ਦੇ ਮਹੀਜ 657 ਐਕਟਿਵ ਮਾਮਲੇ ਰਹੀ ਗਏ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 50613 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 50613 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 2639 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।
ਪੰਜਾਬ ਵਿੱਚ ਦੋ ਜ਼ਿਲ੍ਹੇ ਮੁੜ ਤੋਂ ਹੋਏ ਕੋਰੋਨਾ ਮੁਕਤ
ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਵਿੱਚੋਂ 20 ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਬਰਨਾਲਾ ਤੇ ਫਾਜ਼ਿਲਕਾ ਮੁੜ ਤੋਂ ਕੋਰੋਨਾ ਮੁਕਤ ਜ਼ਿਲ੍ਹੇ ਬਣ ਗਏ ਹਨ। ਪੰਜਾਬ ਵਿੱਚ ਕੋਰੋਨਾ ਦੇ ਆਉਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ।
ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ- ਅੰਮ੍ਰਿਤਸਰ ਵਿੱਚ 301, ਜਲੰਧਰ ਵਿੱਚ 207, ਤਰਨ ਤਾਰਨ ਵਿੱਚ 154, ਲੁਧਿਆਣਾ ਵਿੱਚ 139, ਗੁਰਦਾਸਪੁਰ ਵਿੱਚ 122, ਮੋਹਾਲੀ ਵਿੱਚ 102, ਹੁਸ਼ਿਆਰਪੁਰ ਵਿੱਚ 92, ਪਟਿਆਲਾ ਵਿੱਚ 100, ਨਵਾਂਸ਼ਹਿਰ ਵਿੱਚ 103, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਿਰੋਜ਼ਪੁਰ ਵਿੱਚ 44, ਬਠਿੰਡਾ ਵਿੱਚ 41, ਮੋਗਾ ਵਿੱਚ 59, ਪਠਾਨਕੋਟ ਵਿੱਚ 29, ਬਰਨਾਲਾ ਵਿੱਚ 21, ਫ਼ਰੀਦਕੋਟ ਵਿੱਚ 55, ਮਾਨਸਾ ਵਿੱਚ 32, ਫ਼ਤਿਹਗੜ੍ਹ ਸਾਹਿਬ ਵਿੱਚ 56, ਰੋਪੜ ਵਿੱਚ 60, ਕਪੂਰਥਲਾ ਵਿੱਚ 32 ਅਤੇ ਫਾਜ਼ਿਲਕਾ ਵਿੱਚ 44 ਕੋਰੋਨਾ ਪੌਜ਼ੀਟਿਵ ਕੇਸ ਹਨ।