ETV Bharat / state

ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ : ਡਾ.ਜਗਤ ਰਾਮ

author img

By

Published : May 18, 2021, 10:32 PM IST

ਈਟੀਵੀ ਭਾਰਤ ਦੀ ਟੀਮ ਨੇ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਡਾ.ਜਗਤ ਰਾਮ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ।ਡਾ.ਜਗਤ ਰਾਮ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ।

ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ-ਡਾ.ਜਗਤ ਰਾਮ

ਚੰਡੀਗੜ੍ਹ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ।ਇਸ ਬਾਰੇ ਪੀਜੀਆਈ ਦੇ ਡਾਇਰੈਕਟਰ ਡਾ.ਜਗਤ ਰਾਮ ਦੇ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ।ਇਸ ਦੌਰਾਨ ਡਾ.ਜਗਤ ਰਾਮ ਨੇ ਦੱਸਿਆ ਹੈ ਕਿ ਦੇਸ਼ ਵਿਚ ਡਬਲ ਮਿਊਟੇਂਟ ਕੋਰੋਨਾ ਦੇ ਰੂਪ ਵਿਚ B.1.167 ਨੂੰ ਪਹਿਲੀ ਵਾਰ ਸਾਲ 2020 ਅਕਤੂਬਰ ਵਿਚ ਹੀ ਡਿਟੇਕਟ ਕਰ ਲਿਆ ਗਿਆ ਸੀ ਪਰ ਇਹ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ ਅਤੇ ਰੂਪ ਬਦਲਣ ਨਾਲ ਹੀ ਇਹ ਵਾਇਰਸ ਖਤਰਨਾਕ ਹੋ ਰਿਹਾ ਹੈ।

ਡਾ ਜਗਤ ਰਾਮ ਨੇ ਦੱਸਿਆ ਹੈ ਕਿ ਹਾਲ ਹੀ ਵਿਚ ਚੰਡੀਗੜ੍ਹ ਪੀਜੀਆਈ ਤੋਂ ਦਿੱਲੀ ਦੀ ਐਨਸੀਡੀਸੀ ਲੈਬ ਵਿਚ ਸੈਂਪਲ ਭੇਜੇ ਗਏ ਸਨ ਜਿਹਨਾਂ ਵਿਚ 22 ਪ੍ਰਤੀਸ਼ਤ ਸੈਂਪਲ ਵਿਚ ਵਾਇਰਸ ਨੇ ਨਿਊ ਮਿਊਟੇਂਟ ਪਾਇਆ ਗਿਆ ਹੈ।ਇਹਨਾਂ ਵਿਚੋਂ 5 ਸੈਂਪਲ ਮਿਉਟੇਸ਼ਨ L452R ਅਤੇ E484Q ਵੇਰੀਅੰਟ ਮਿਲੇ ਹਨ।

ਡਾਕਟਰ ਨੇ ਦੱਸਿਆ ਹੈ ਕਿ ਵੇਰੀਅੰਟ ਤੇਜੀ ਨਾਲ ਫੈਲ ਜਾਵੇਗਾ ਅਤੇ ਇਹ ਵੀ ਕਿਹਾ ਹੈ ਕਿ ਦਿੱਲੀ ਭੇਜ ਗਏ ਸੈਂਪਲਾਂ ਵਿਚ ਯੂਕੇ ਸਟੇਨ ਵੀ ਪਾਇਆ ਗਿਆ ਹੈ ਅਤੇ ਇਸ ਵਾਰ ਭੇਜੇ ਸੈਂਪਲਾਂ ਵਿਚ ਡਬਲ ਮਿਉਟੇਂਟ ਵਾਇਰਸ ਪਾਇਆ ਗਿਾ ਹੈ।ਡਾਕਟਰ ਦਾ ਕਹਿਣਾ ਹੈ ਕਿ ਇਹੀ ਵਾਇਰਸ ਲੋਕਾਂ ਵਿਚ ਤੇਜ਼ੀ ਨਾਲ ਫੈਲਦਾ ਹੈ ਅਤੇ ਵਾਇਰਸ ਪਹਿਲਾਂ ਸਿਰਫ ਬਜ਼ੁਰਗਾਂ ਨੂੰ ਸੰਕਰਮਣ ਕਰਦਾ ਸੀ ਹੁਣ ਇਹ ਨੌਜਵਾਨਾਂ ਉਤੇ ਆਪਣਾ ਪ੍ਰਭਾਵ ਪਾ ਕੇ ਫੇਫੜੇ ਖਰਾਬ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਲਈ ਨਵਾਂ ਵਾਇਰਸ ਕਾਫੀ ਹੱਦ ਤੱਕ ਜਿੰਮੇਵਾਰ ਹੈ ਕਿਉਂਕਿ ਇਸ ਦੀ ਸੰਕਰਮਣ ਦਰ ਜ਼ਿਆਦਾ ਹੈ।ਇਸ ਦੇ ਇਲਾਵਾ ਲੋਕਾਂ ਦੀ ਲਾਪਰਵਾਹੀ ਵੀ ਕਾਫੀ ਰਹੀ ਹੈ।ਪੀਜੀਆਈ ਦੇ ਡਾਇਰੈਕਟਰ ਡਾ.ਜਗਤ ਰਾਮ ਨੇ ਕਿਹਾ ਹੈ ਕਿ ਲੋਕਾਂ ਨੂੰ ਘਰਾਂ ਵਿਚ ਰਹਿਣਾ ਚਾਹੀਦਾ ਹੈ ਪਰ ਜੇਕਰ ਬਾਹਰ ਜਾਣਾ ਪੈ ਰਿਹਾ ਹੈ ਤਾਂ ਮਾਸਕ ਜਰੂਰ ਪਹਿਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵੈਕਸੀਨ ਜ਼ਰੂਰ ਲਗਵਾਉ ਕਿਉਂਕਿ ਵੈਕਸੀਨ ਨਾਲ ਹੀ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ:ਛੇ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.