ਚੰਡੀਗੜ੍ਹ: ਕੋਰੋਨਾ ਵਾਇਰਸ ਪੰਜਾਬ ਦੇ ਸੀ.ਐਮ.ਓ ਵਿੱਚ ਵੀ ਦਾਖਲ ਹੋ ਗਿਆ ਹੈ। ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਮੇਜਰ ਅਮਰਦੀਪ ਸਿੰਘ ਦੇ ਡਰਾਈਵਰ ਕਾਂਸਟੇਬਲ ਬਿਲਾਵਲ ਸਿੰਘ (ਅਸਿਮਪਟੋਮੈਟਿਕ) ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਸ ਦੀ ਸਿਹਤ ਫਿਲਹਾਲ ਚੰਗੀ ਹੈ ਅਤੇ ਉਸ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਮੇਜਰ ਅਮਰਦੀਪ ਸਿੰਘ ਜਿੰਨ੍ਹਾਂ ਦਾ ਪਹਿਲਾਂ ਕੋਰੋਨਾ ਨੈਗੇਟਿਵ ਆਇਆ ਸੀ, ਨੇ ਵੀ ਦੁਬਾਰਾ ਕੋਰੋਨਾ ਟੈਸਟ ਕਰਾਇਆ ਹੈ ਅਤੇ ਆਪਣੇ ਆਪ ਨੂੰ ਘਰ ਵਿੱਚ ਕੁਆਰੰਟੀਨ ਕਰ ਲਿਆ। ਉਨ੍ਹਾਂ ਦੇ ਦਫਤਰ ਦੇ ਇੱਕ ਬੁਲਾਰੇ ਨੇ ਬੇਨਤੀ ਕੀਤੀ ਹੈ ਕਿ ਜੇ ਉਪਰੋਕਤ ਅਧਿਕਾਰੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਸੰਪਰਕ ਵਿੱਚ ਆਇਆ ਹੋਵੇ ਤਾਂ ਉਹ ਜ਼ਰੂਰੀ ਰੋਕਥਾਮ ਹੱਲ ਕਰਨ ਅਤੇ ਤੁਰੰਤ ਸੂਚਿਤ ਕਰਨ।