ETV Bharat / state

Advocate General Vinod Ghai Controversy: ਮਹਿਲਾ ਨਾਲ ਏਜੀ ਘਈ ਦੀ ਵੀਡੀਓ ਹੋਈ ਵਾਇਰਲ!, MLA ਬਾਜਵਾ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਮੰਗੀ ਅਹੁਦੇ ਤੋਂ ਬਰਖਾਸਤਗੀ - ਲੜਕੀ ਨਾਲ ਨਾਜਾਇਜ ਸੰਬੰਧਾਂ ਦੇ ਇਲਜਾਮ

ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਵੱਡੇ ਗੰਭੀਰ ਇਲਜ਼ਾਮਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਕ ਮਹਿਲਾ ਨੇ ਵੀਡੀਓ ਸੰਦੇਸ਼ ਰਾਹੀਂ ਖੁਲਾਸਾ ਕੀਤਾ ਹੈ ਕਿ ਘਈ ਦੇ ਉਸਦੀ ਸਗੀ ਭੈਣ ਨਾਲ ਨਾਜ਼ਾਇਜ਼ ਸੰਬੰਧ ਹਨ।

Controversial Punjab Advocate General Vinod Ghai, Pratab Bajwa seek dismissal
Advocate General Vinod Ghai Controversy: ਮਹਿਲਾ ਨਾਲ ਏਜੀ ਘਈ ਦੀ ਵੀਡੀਓ ਹੋਈ ਵਾਇਰਲ!, MLA ਬਾਜਵਾ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਮੰਗੀ ਅਹੁਦੇ ਤੋਂ ਬਰਖਾਸਤਗੀ
author img

By

Published : Apr 10, 2023, 5:16 PM IST

ਚੰਡੀਗੜ੍ਹ: ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਨਾਜ਼ਾਇਜ ਸੰਬੰਧਾਂ ਦੇ ਗੰਭੀਰ ਇਲਜਾਮਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਸੰਬੰਧੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ। ਬਾਜਵਾ ਨੇ ਬਕਾਇਦਾ ਚਿੱਠੀ ਲਿਖ ਕੇ ਰਾਜਪਾਲ ਕੋਲੋਂ ਮੰਗ ਕੀਤੀ ਹੈ ਕਿ ਘਈ ਨੂੰ ਬਿਨਾਂ ਦੇਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਸੰਬੰਧੀ ਉਨ੍ਹਾਂ ਸਾਰਾ ਵਿਸਥਾਰ ਵੀ ਰਾਜਪਾਲ ਨੂੰ ਲਿਖੀ ਚਿੱਠੀ ਵਿੱਚ ਦੱਸਿਆ ਹੈ।

ਵਿਨੋਦ ਘਈ ਉੱਤੇ ਤੰਗ ਕਰਨ ਦੇ ਇਲਜਾਮ : ਦਰਅਸਲ ਐਡਵੋਕੇਟ ਜਨਰਲ ਵਿਨੋਦ ਘਈ ਉੱਤੇ ਦਿੱਲੀ ਦੀ ਰਹਿਣਾ ਵਾਲੀ ਇਕ ਲੜਕੀ ਨੇ ਵੀਡੀਓ ਜਾਰੀ ਕਰਕੇ ਗੰਭੀਰ ਇਲਜਾਮ ਲਗਾਏ ਹਨ। ਲੜਕੀ ਨੇ ਕਿਹਾ ਕਿ ਉਸਦੀ ਸਗੀ ਭੈਣ ਦੇ ਘਈ ਨਾਲ ਨਾਜਾਇਜ ਸੰਬੰਧ ਹਨ ਅਤੇ ਇਸ ਕਾਰਨ ਉਸਦੇ ਪਿਤਾ ਦੀ ਜਾਨ ਨੂੰ ਖਤਰਾ ਹੈ। ਘਈ ਉੱਤੇ ਤੰਗ ਪਰੇਸ਼ਾਨ ਕਰਨ ਦੇ ਵੀ ਇਲਜਾਮ ਹਨ। ਲੜਕੀ ਨੇ ਕਿਹਾ ਕਿ ਘਈ ਦੇ ਦਬਾਅ ਵਿੱਚ ਆਈ ਉਸਦੀ ਭੈਣ ਕੋਈ ਗਲਤ ਕਦਮ ਚੁੱਕ ਸਕਦੀ ਹੈ ਅਤੇ ਉਸਦੇ ਪਿਤਾ ਜੋ ਇਕ ਵੱਡੇ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਹਨ, ਉਹ ਵੀ ਖੁਦਕੁਸ਼ੀ ਵਰਗਾ ਕਦਮ ਚੁੱਕ ਸਕਦੇ ਹਨ। ਲੜਕੀ ਦੀ ਕਰੀਬ ਅੱਧੇ ਘੰਟੇ ਦੀ ਇਸ ਵੀਡੀਓ ਵਿੱਚ ਕਈ ਹੋਰ ਵੀ ਇਲਜਾਮ ਹਨ। ਇਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖਿਆ ਹੈ। ਦੂਜੇ ਪਾਸੇ ਇਹ ਅਫਵਾਹਾਂ ਵੀ ਹਨ ਕਿ ਇਹ ਐਡਵੋਕੇਟ ਜਨਰਲ ਵਰਗੇ ਅਹਿਮ ਅਹੁਦੇ ਦੀ ਜਿੰਮੇਦਾਰੀ ਵੀ ਘਈ ਦੇ ਹੱਥੋਂ ਖੁਸ ਸਕਦੀ ਹੈ।

ਮੁਆਫੀ ਲਾਇਕ ਨਹੀਂ ਇਲਜਾਮ : ਗੱਲ ਕਰੀਏ ਬਾਜਵਾ ਦੀ ਚਿੱਠੀ ਦੀ ਤਾਂ ਬਾਜਵਾ ਨੇ ਘਈ ਬਾਰੇ ਯੂ-ਟਿਊਬ 'ਤੇ ਸਾਹਮਣੇ ਆਈ ਵੀਡੀਓ ਨੂੰ ਮੰਦਭਾਗਾ ਕਿਹਾ ਹੈ। ਬਾਜਬਾ ਨੇ ਕਿਹਾ ਕਿ ਇਸ ਵੀਡੀਓ ਵਿੱਚ ਮਹਿਲਾ ਵਕੀਲ ਵਲੋਂ ਖੁਲਾਸੇ ਕੀਤੇ ਗਏ ਹਨ ਅਤੇ ਲੋਕਾਂ ਦਾ ਧਿਆਨ ਆਪਣੇ ਨਿਜੀ ਮਾਮਲੇ ਵੱਲ ਖਿਚ ਕੇ ਇਨਸਾਫ ਮੰਗਿਆ ਹੈ। ਬਾਜਵਾ ਨੇ ਕਿਹਾ ਕਿ ਜੇਕਰ ਇਲਜਾਮ ਸੱਚੇ ਹਨ ਤਾਂ ਇਹ ਮੁਆਫੀ ਦੇ ਲਾਇਕ ਨਹੀਂ ਹਨ।

ਇਹ ਵੀ ਪੜ੍ਹੋ : Coronavirus in Ludhiana: ਪੰਜਾਬ 'ਚ ਵੱਧ ਰਹੇ ਕੋਰੋਨਾ ਦੇ ਮਾਮਲੇ ਸਿਹਤ ਮਹਿਕਮੇ ਨੇ ਕਰਵਾਈ ਮੌਕ ਡਰਿੱਲ, ਲੁਧਿਆਣਾ 'ਚ ਵਧੇ ਮਰੀਜ਼

ਇਸਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਇਹ ਵੀ ਜਿਕਰ ਕੀਤਾ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਨਾਲ ਲੜਕੀ ਦੇ ਪਰਿਵਾਰ ਨੂੰ ਵੀ ਪੁਲਿਸ ਤੇ ਐਡਵੋਕੇਟ ਜਨਰਲ ਤੋਂ ਖਤਰਾ ਹੋ ਸਕਦਾ ਹੈ। ਪਰਿਵਾਰ ਨੂੰ ਝੂਠੇ ਕੇਸ ਵਿਚ ਫਸਾ ਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਹਾਲਾਂਕਿ ਲੜਕੀ ਨੇ ਕੇਸ ਨੂੰ ਸਾਬਤ ਕਰਨ ਲਈ ਵੀਡੀਓ ਸਕਰੀਨ ਸ਼ਾਟ, ਆਡੀਓ ਅਤੇ ਵੀਡੀਓ ਕਲਿੱਪ ਵੀ ਦਿਖਾਏ ਗਏ ਹਨ। ਪ੍ਰਤਾਬ ਬਾਜਵਾ ਨੇ ਕਿਹਾ ਕਿ ਸਰਕਾਰ ਲੋਕਾਂ ਲਈ ਕੰਮ ਕਰਨ ਦੀ ਬਜਾਏ ਝੂਠੇ ਕੇਸਾਂ ਵਿੱਚ ਫਸਾ ਕੇ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੇ ਤੱਥਾਂ ਦੇ ਆਧਾਰ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਵਿਨੋਦ ਘਈ ਵਲੋਂ ਇਸ ਮਾਮਲੇ ਵਿੱਚ ਹਾਲੇ ਕਿਸੇ ਵੀ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਆਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.