ETV Bharat / state

Himachal Deputy CM Mukesh Agnihotri : ਹਿਮਾਚਲ ਦੇ ਉੱਪ ਮੁੱਖ ਮੰਤਰੀ ਨੂੰ ਪੰਜਾਬ 'ਚ ਮਿਲੀ ਵੱਡੀ ਜਿੰਮੇਦਾਰੀ, ਰਾਜਾ ਵੜਿੰਗ ਨੇ ਜਾਰੀ ਕੀਤਾ ਪੱਤਰ - Mukesh Agnihotri won assembly elections 5 times

ਕਾਂਗਰਸ ਹਾਈਕਮਾਂਡ ਨੇ ਜਲੰਧਰ ਦੀਆਂ ਲੋਕ ਸਭਾ ਜ਼ਿਮਨੀ ਚੋਣਾਂ ਲਈ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਇੰਚਾਰਜ ਲਾਇਆ ਹੈ। ਰਾਜਾ ਵੜਿੰਗ ਨੇ ਪੱਤਰ ਕੀਤਾ ਜਾਰੀ।

Congress High Command put Himachal Pradesh Deputy Chief Minister Mukesh Agnihotri in charge of by poll elections in Jalandhar
Himachal Deputy CM Mukesh Agnihotri : ਹਿਮਾਚਲ ਦੇ ਉੱਪ ਮੁੱਖ ਮੰਤਰੀ ਨੂੰ ਪੰਜਾਬ 'ਚ ਮਿਲੀ ਵੱਡੀ ਜਿੰਮੇਦਾਰੀ, ਰਾਜਾ ਵੜਿੰਗ ਨੇ ਜਾਰੀ ਕੀਤਾ ਪੱਤਰ
author img

By

Published : Feb 28, 2023, 7:37 PM IST

Updated : Feb 28, 2023, 7:53 PM IST

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਲੰਧਰ ਦੀਆਂ ਉਪ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਇੰਚਾਰਜ ਲਾਇਆ ਗਿਆ ਹੈ। ਇਸ ਸੰਬੰਧੀ ਰਾਜਾ ਵੜਿੰਗ ਨੇ ਬਕਾਇਦਾ ਇਕ ਚਿੱਠੀ ਵੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਮੁਕੇਸ਼ ਅਗਨੀਹੋਤਰੀ ਵਿਕਾਸ ਦੇ ਨਜਰੀਏ ਨਾਲ ਇੱਕ ਵੱਖਰੀ ਪਛਾਣ ਰੱਖਣ ਵਾਲੀ ਸਖਸ਼ੀਅਤ ਵਜੋਂ ਗਿਣੇ ਜਾਂਦੇ ਹਨ। ਇਹ ਵੀ ਯਾਦ ਰਹੇ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਹਾਈਕਮਾਂਡ ਨਾਲ ਸਲਾਹ ਕਰਨ ਤੋਂ ਬਾਅਦ ਹੀ ਮੁਕੇਸ਼ ਅਗਨੀਹੋਤਰੀ ਦੀ ਨਿਯੁਕਤੀ ਕੀਤੀ ਹੈ। ਇਸ ਤੋਂ ਬਾਅਦ ਜਾਰੀ ਲੈਟਰ ਨੂੰ ਰਾਜਾ ਵੜਿੰਗ ਨੇ ਜਨਤਕ ਕੀਤਾ ਹੈ।

Himachal Deputy CM Mukesh Agnihotri
Himachal Deputy CM Mukesh Agnihotri

ਕੌਣ ਹਨ ਮੁਕੇਸ਼ ਅਗਨੀਹੋਤਰੀ : ਦਰਅਸਲ ਮੁਕੇਸ਼ ਅਗਨੀਹੋਤਰੀ ਨੇ 5 ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਉਨ੍ਹਾਂ ਵਲੋਂ ਖੇਡੀ ਗਈ ਪਾਰੀ ਨੇ ਭਾਜਪਾ ਸਰਕਾਰ ਲਈ ਸੂਬੇ ਵਿੱਚ ਕਈ ਵਾਰ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ। ਕਾਂਗਰਸ ਵਿੱਚ ਮੁਕੇਸ਼ ਅਗਨੀਹੋਤਰੀ ਦਾ ਕੱਦ ਹਮੇਸ਼ਾ ਉੱਚਾ ਰਿਹਾ ਹੈ। ਉਹ ਛੱਤੀਸਗੜ੍ਹ ਵਿੱਚ ਹਾਲ ਦੇ ਦਿਨਾਂ ਵਿੱਚ ਹੋਏ ਕਾਂਗਰਸ ਦੇ ਕੌਮੀ ਸੰਮੇਲਨ ਵਿੱਚ ਵੀ ਸ਼ਿਰਕਤ ਕਰ ਚੁੱਕੇ ਹਨ। ਪੰਜਾਬ ਕਾਂਗਰਸ ਲਈ ਜਲੰਧਰ ਦੀਆਂ ਉਪ ਚੋਣਾਂ ਵੀ ਕਾਫੀ ਅਹਿਮ ਹਨ ਇਸੇ ਕਰਕੇ ਮੁਕੇਸ਼ ਅਗਨੀਹੋਤਰੀ ਦਾ ਨਾਂ ਇਸ ਚੋਣ ਲਈ ਜਿੰਮੇਵਾਰ ਇੰਚਾਰਜ ਵਜੋਂ ਚੁਣਿਆ ਗਿਆ ਹੈ। ਮੁਕੇਸ਼ ਅਗਨੀਹੋਤਰੀ ਨੂੰ ਇੰਚਾਰਜ ਥਾਪਣ ਨਾਲ ਕਾਂਗਰਸ ਪਾਰਟੀ ਨੂੰ ਉਮੀਦ ਹੈ ਕਿ ਇਸ ਨਾਲ ਜਲੰਧਰ ਵਿੱਚ ਜਰੂਰ ਕੁੱਝ ਨਵਾਂ ਹੋਵੇਗਾ। ਉਨ੍ਹਾਂ ਵਲੋਂ ਇਸ ਚੋਣ ਲਈ ਵੱਖਰਾ ਫੈਸਲਾ ਲੈਣ ਦੀ ਵੀ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ : Ashwani Sharma slammed aap: ਅਸ਼ਵਨੀ ਸ਼ਰਮਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਦੱਸਿਆ ਹਾਸ਼ੀਏ ਉੱਤੇ, ਮਨੀਸ਼ ਸਿਸੋਦੀਆਂ ਦੀ ਗ੍ਰਿਫ਼ਤਾਰੀ ਉੱਤੇ ਵੀ ਕੱਸੇ ਤੰਜ

ਮੁਕੇਸ਼ ਅਗਨੀਹੋਤਰੀ ਨੇ ਹਾਈਕਮਾਂਡ ਦਾ ਧੰਨਵਾਦ ਕਰਨ ਦੀ ਕਹੀ ਗੱਲ : ਕਾਂਗਰਸ ਦੀ ਹਾਈ ਕਮਾਂਡ ਵੱਲੋਂ ਮੁਕੇਸ਼ ਅਗਨੀਹੋਤਰੀ ਨੂੰ ਜੋ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ। ਇਸ ਨਾਲ ਜਿੱਥੇ ਵਿਰੋਧੀ ਧਿਰਾਂ ਵੀ ਇਸ ਵੱਲ ਧਿਆਨ ਦੇ ਰਹੀਆਂ ਹਨ, ਦੂਜੇ ਪਾਸੇ ਇਸ ਜਿੰਮੇਦਾਰੀ ਦੇ ਐਲਾਨ ਤੋਂ ਬਾਅਦ ਮੁਕੇਸ਼ ਅਗਨੀਹੋਤਰੀ ਦਾ ਵੀ ਬਿਆਨ ਆਇਆ ਹੈ। ਮੁਕੇਸ਼ ਅਗਨੀਹੋਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਹਾਈਕਮਾਂਡ ਨੇ ਜੋ ਉਨ੍ਹਾਂ ਨੂੰ ਨਵੀਂ ਨਿਯੁਕਤੀ ਅਤੇ ਜਿੰਮੇਦਾਰੀ ਦਿੱਤੀ ਹੈ ਇਸ ਨਾਲ ਸੰਬੰਧਿਤ ਪੱਤਰ ਵੀ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਇਸ ਦੇ ਨਾਲ ਨਾਲ ਜੋ ਹੁਕਮ ਜਾਰੀ ਕੀਤੇ ਹਨ, ਉਨ੍ਹਾਂ ਦੀ ਵੀ ਪਾਲਣਾ ਕੀਤੀ ਜਾਵੇਗੀ। ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ ਜਾਵੇਗਾ।

Last Updated : Feb 28, 2023, 7:53 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.