ETV Bharat / state

ਅਮਨਦੀਪ ਮੈਡੀਸਿਟੀ ਦੀ ਮੈਡੀਕਲ ਲਾਪਰਵਾਹੀ ਖਿਲਾਫ ਨਿਰਪੱਖ ਜਾਂਚ ਹੋਵੇ: ਅਕਾਲੀ ਦਲ

ਮਜੀਠੀਆ ਨੇ ਮੰਗ ਕੀਤੀ ਕਿ ਅਮਨਦੀਪ ਮੈਡੀਸਿਟੀ ਦਾ ਲਾਇਸੰਸ ਮੁਅੱਤਲ ਕੀਤਾ ਜਾਵੇ ਅਤੇ ਹਸਪਤਾਲ ਮੈਨੇਜਮੈਂਟ ਦੇ ਖਿਲਾਫ਼ ਲਾਪਰਵਾਹੀ ਦਾ ਫੌਜਦਾਰੀ ਕੇਸ ਦਰਜ ਕੀਤਾ ਜਾਵੇ।

author img

By

Published : Aug 18, 2020, 8:57 PM IST

ਬਿਕਰਮ ਸਿੰਘ ਮਜੀਠੀਆ
ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਅੰਮ੍ਰਿਤਸਰ ਵਿੱਚ ਅਮਨਦੀਪ ਮੈਡੀਸਿਟੀ ਵੱਲੋਂ ਕੋਰੋਨਾ ਮਰੀਜ਼ਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਦੀ ਨਿਰਪੱਖ ਜਾਂਚ ਕਰਵਾਏ, ਕਿਉਂਕਿ ਉਸਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਪਰਿਵਾਰ ਤੋਂ 20.5 ਲੱਖ ਰੁਪਏ ਵਸੂਲ ਕੀਤੇ ਹਨ।

  • The Congress govt should not only order an independent probe into the exploitation of a #COVID19 patient by Amritsar's Amandeep Medicity which indulged in gross malpractice by charging his family Rs 20.5 lakh against all govt norms, but it should also revoke its license. pic.twitter.com/0Qabyq6agE

    — Bikram Majithia (@bsmajithia) August 18, 2020 " class="align-text-top noRightClick twitterSection" data=" ">

ਇਸ ਮਾਮਲੇ 'ਤੇ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਅਮਨਦੀਪ ਮੈਡੀਸਿਟੀ ਦਾ ਲਾਇਸੰਸ ਮੁਅੱਤਲ ਕੀਤਾ ਜਾਵੇ ਅਤੇ ਹਸਪਤਾਲ ਮੈਨੇਜਮੈਂਟ ਦੇ ਖਿਲਾਫ਼ ਲਾਪਰਵਾਹੀ ਦਾ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਰੀਜ਼ ਸਵਿੰਦਰ ਸਿੰਘ ਨੂੰ ਜਦੋਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉੋਦੋਂ ਉਹ ਚੰਗਾ ਭਲਾ ਸੀ ਪਰ 48 ਦਿਨਾਂ ਬਾਅਦ ਉਸਦੀ ਮੌਤ ਹੋ ਗਈ।

ਵੇਰਵੇ ਸਾਂਝੇ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਅਮਨਦੀਪ ਮੈਡੀਕਸਸਿਟੀ, ਜਿਸ 'ਤੇ ਪਹਿਲਾਂ ਵੀ ਮੈਡੀਕਲ ਲਾਪਰਵਾਹੀ ਅਤੇ ਗਰੀਬ ਮਰੀਜ਼ ਤੋਂ 5.50 ਲੱਖ ਰੁਪਏ ਵਸੂਲਣ ਅਤੇ ਇਸਦੇ ਬਾਵਜੂਦ ਵੀ ਮਰੀਜ਼ ਦਾ ਹੱਥ ਵੱਢਣ ਦੇ ਦੋਸ਼ ਲੱਗੇ ਹਨ, ਨੇ ਹਸਪਤਾਲ ਵਿੱਚ 48 ਦਿਨ ਦੇ ਠਹਿਰਾਅ ਲਈ ਸਵਿੰਦਰ ਸਿੰਘ ਦੇ ਪਰਿਵਾਰ ਤੋਂ 20.5 ਲੱਖ ਰੁਪਏ ਵਸੂਲ ਕੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਹਲਕੇ ਪੀੜਤ ਮਰੀਜ਼ ਤੋਂ ਰੋਜ਼ਾਨਾ 10 ਹਜ਼ਾਰ ਰੁਪਏ ਅਤੇ ਗੰਭੀਰ ਬਿਮਾਰ ਤੋਂ 15 ਹਜ਼ਾਰ ਰੁਪਏ ਵਸੂਲਣ ਦੇ ਤੈਅ ਨਿਯਮਾਂ ਦੇ ਬਾਵਜੂਦ ਅਮਨਦੀਪ ਮੈਡੀਸਿਟੀ ਨੇ 42500 ਰੁਪਏ ਰੋਜ਼ਾਨਾ ਦੀ ਦਰ ਤੋਂ ਬਿੱਲ ਵਸੂਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਸਰਕਾਰ ਵੱਲੋਂ ਤੈਅ ਨਿਯਮਾਂ ਮੁਤਾਬਕ ਬਿੱਲ ਦੀ ਵਸੂਲੀ ਕਰਦਾ ਤਾਂ ਫਿਰ ਇਹ 6.70 ਲੱਖ ਰੁਪਏ ਹੋਣਾ ਸੀ।

ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਮਨਦੀਪ ਮੈਡੀਸਿਟੀ ਨੇ ਪਰਿਵਾਰ ਤੋਂ ਦਵਾਈਆਂ ਦਾ 5 ਲੱਖ ਰੁਪਏ ਅਤੇ ਪੀ ਪੀ ਈ ਕਿੱਟਾਂ ਦਾ 5 ਲੱਖ ਰੁਪਏ ਵਸੂਲ ਲਿਆ ਜਦਕਿ ਪਰਿਵਾਰ ਖੁਦ ਪੀ ਪੀ ਈ ਕਿੱਟਾਂ ਖਰੀਦਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵੀ ਰਿਪੋਰਟਾਂ ਹਨ ਕਿ ਕਈ ਹੋਰ ਮਰੀਜ਼ ਵੀ ਹਸਪਤਾਲ ਛੱਡ ਕੇ ਭੱਜ ਗਏ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਘੋਖ ਹੀ ਇਸਦੀ ਸੱਚਾਈ ਸਾਹਮਣੇ ਲਿਆ ਸਕੇਗੀ ਕਿ ਹਸਪਤਾਲ ਨੇ ਕਿੰਨੀ ਲਾਪਰਵਾਹੀ ਵਰਤੀ ਹੈ ਤੇ ਕਾਂਗਰਸ ਸਰਕਾਰ ਜਾਣ ਬੁੱਝ ਕੇ ਲੋਕਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਖਿਲਾਫ਼ ਲਾਏ ਦੋਸ਼ਾਂ ਪ੍ਰਤੀ ਨਰਮੀ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਹੈ ਕਿ ਕਿਵੇਂ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ ਨੂੰ ਲੁੱਟਿਆ ਹੈ।

ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਸਾਰੇ ਲੋਕਾਂ ਨੂੰ ਸੱਦਾ ਦੇਵੇਗਾ ਜਿਨ੍ਹਾਂ ਦੀ ਪ੍ਰਾਈਵੇਟ ਹਸਪਤਾਲ ਮੈਨੇਜਮੈਂਟਾਂ ਨੇ ਲੁੱਟ ਸੁੱਟ ਕੀਤੀ ਤਾਂ ਕਿ ਉਹ ਇਹਨਾਂ ਹਸਪਤਾਲਾਂ ਖਿਲਾਫ ਦਰੁਸਤੀ ਭਰਿਆ ਕਦਮ ਚੁੱਕਿਆ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਕਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਫਰੰਟਲਾਈਨ ਮੈਡੀਕਲ ਯੋਧਿਆਂ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਤਾਂ ਕਿ ਉਹਨਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.