ETV Bharat / state

ਪੰਜਾਬ ਤੇ ਹਰਿਆਣਾ ਵਿੱਚ ਸ਼ੀਤਲਹਿਰ 'ਚ ਕਮੀ - ਮੌਸਮ ਵਿਭਾਗ ਪੰਜਾਬ

ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਪਾਰੇ ਵਿੱਚ ਵਾਧਾ ਅਤੇ ਸ਼ੀਤਲਹਿਰ ਵਿੱਚ ਕਮੀ ਦੇਖੀ ਗਈ। ਕੋਹਰੇ ਤੋਂ ਵੀ ਰਾਹਤ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ।

ਫ਼ੋਟੋ
ਫ਼ੋਟੋ
author img

By

Published : Jan 12, 2020, 1:00 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਐਤਵਾਰ ਨੂੰ ਪਾਰੇ ਵਿੱਚ ਵਾਧਾ ਅਤੇ ਸ਼ੀਤਲਹਿਰ ਵਿੱਚ ਕਮੀ ਦੇਖੀ ਗਈ। ਕੋਹਰੇ ਤੋਂ ਵੀ ਰਾਹਤ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਮੌਸਮ ਵਿਭਾਗ ਨੇ ਸੋਮਵਾਰ ਨੂੰ ਵੱਡੇ ਪੱਧਰ 'ਤੇ ਮੀਂਹ ਪੈਣ ਦੀ ਵੀ ਗੱਲ ਕਹੀ ਹੈ, ਜਿਸ ਨਾਲ ਪਾਰਾ ਫਿਰ ਘੱਟ ਸਕਦਾ ਹੈ।

ਹਰਿਆਣਾ ਦੇ ਨਾਰਨੌਲ ਅਤੇ ਪੰਜਾਬ ਦੇ ਗੁਰਦਾਸਪੁਰ ਕ੍ਰਮਵਾਰ 3.5 ਡਿਗਰੀ ਅਤੇ 5.2 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਠੰਡੇ ਰਹੇ। ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਤਾਪਮਾਨ 7.4 ਅਤੇ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇੱਕ ਦਿਨ ਪਹਿਲਾ ਇਨ੍ਹਾਂ ਸ਼ਹਿਰਾਂ ਵਿੱਚ ਤਾਪਮਾਨ 5.1 ਡਿਗਰੀ ਅਤੇ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪੰਜਾਬ ਅਤੇ ਹਰਿਆਣਾ ਦੋਨਾਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਤਾਪਮਾਨ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜੋ:ਗੁਰਦਾਸਪੁਰ ਤੋਂ ਸਾਂਸਦ ਸਨੀ ਦਿਓਲ ਦੇ ਸ਼ਹਿਰ ਵਿੱਚ ਲਗੇ ਗੁੰਮਸ਼ੂਦਾ ਦੇ ਪੋਸਟਰ

ਹਰਿਆਣਾ ਦੇ ਅੰਬਾਲਾ ਅਤੇ ਭਿਵਾਨੀ ਦੋਨਾਂ ਦਾ ਰਾਤ ਦਾ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਕਿ ਕਰਨਾਲ ਵਿੱਚ ਇਹ 7.4 ਡਿਗਰੀ, ਰੋਹਤਕ ਵਿੱਚ 6 ਡਿਗਰੀ, ਹਿਸਾਰ ਵਿੱਚ 6.3 ਡਿਗਰੀ ਅਤੇ ਭਿਵਾਨੀ ਵਿੱਚ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.