ETV Bharat / state

Odisha train accident: ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ, ਜਖ਼ਮੀਆਂ ਲਈ ਕੀਤੀ ਅਰਦਾਸ - CM Mann tweeted

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਡੀਸ਼ਾ ਦੇ ਬਲਾਸੋਰ ਵਿਚ ਹੋਏ ਟ੍ਰੇਨ ਹਾਦਸੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮੰਦਭਾਗੇ ਹਾਦਸੇ ਕਾਰਨ ਦੁੱਖੀ ਹਨ। ਉਨ੍ਹਾਂ ਨੇ ਟਵੀਟ ਕਰਕੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਹੈ।

ਓਡੀਸ਼ਾ ਟ੍ਰੇਨ ਹਾਦਸੇ ‘ਤੇ CM ਮਾਨ ਨੇ ਜਤਾਇਆ ਦੁੱਖ

author img

By

Published : Jun 3, 2023, 6:43 PM IST

ਚੰਡੀਗੜ੍ਹ: ਓਡੀਸ਼ਾ ਦੇ ਬਲਾਸੋਰ ਵਿਚ ਭਿਆਨਕ ਰੇਲ ਹਾਦਸਾ ਹੋਇਆ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਵਿੱਚ ਸੋਗ ਦੀ ਲਹਿਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਨੇ ਲਿਖਿਆ ਕਿ ਓਡੀਸ਼ਾ ਦੇ ਬਲਾਸੋਰ ਵਿਚ ਹੋਏ ਟ੍ਰੇਨ ਹਾਦਸੇ ਬਾਰੇ ਸੁਣ ਕੇ ਕਾਫੀ ਦੁੱਖ ਹੋਇਆ। ਜਿਸ ਕਾਰਨ ਸੈਕੜੇ ਲੋਕਾਂ ਨੇ ਆਪਣੀ ਜਾਨ ਗੁਆ ਚੁੱਕੇ ਹਨ। ਪੀੜਤ ਪਰਿਵਾਰ ਦੇ ਨਾਲ ਮੇਰੀ ਸੰਵੇਦਨਾਂ ਹੈ। ਉਨ੍ਹਾਂ ਅੱਗੇ ਲਿਖਿਆ ਕਿ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਹਾਦਸੇ ਵਿੱਚ ਜ਼ਖ਼ਮੀ ਹੋਣ ਵਾਲੇ ਜਲਦ ਹੀ ਠੀਕ ਹੋ ਜਾਣ। ਪੰਜਾਬ ਦੇ ਹੋਰ ਰਾਜਨੀਤਕ ਦਲ ਦੇ ਨੇਤਾਵਾਂ ਵੀ ਇਸ ਘਟਨਾ ਉਤੇ ਸੋਗ ਪ੍ਰਗਟ ਕਰ ਰਹੇ ਹਨ।

  • ओडिशा के बालासोर में हुए ट्रेन हादसे की दुर्भाग्यपूर्ण खबर सुनकर काफी दुख हुआ...हादसे में सैंकड़ों लोग अपनी जान गंवा चुके हैं...शोकाकुल परिवारों के साथ मेरी गहरी संवेदनाएं हैं...
    भगवान से प्रार्थना है कि दुर्घटना में घायल हुए लोग जल्द स्वस्थ हों.... https://t.co/o0REt9belp

    — Bhagwant Mann (@BhagwantMann) June 3, 2023 " class="align-text-top noRightClick twitterSection" data=" ">

ਦੱਸ ਦੇਈਏ ਕਿ ਕੱਲ੍ਹ ਸ਼ੁਕਰਵਾਰ ਸ਼ਾਮ ਨੂੰ ਓਡੀਸ਼ਾ ਦੇ ਬਲਾਸੋਰ ਵਿੱਚ 6.51 ਵਜੇ ਰੇਲ ਘਟਨਾ ਵਾਪਰੀ ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਬਹਨਾਗਾ ਸਟੇਸ਼ਨ ਕੋਲ ਕੋਰੋਮੰਡਲ ਐਕਸਪ੍ਰੈਸ ਤੇ ਮਾਲਗੱਡੀ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਦੋਵੇਂ ਰੇਲਾਂ ਪਲਟ ਗਈਆਂ ਇਸ ਹਾਦਸੇ ਵਿੱਚ 261 ਲੋਕਾਂ ਦੀ ਜਾਨ ਚਲੀ ਗਈ ਹੁਣ ਤੱਕ 900 ਤੋਂ ਵੱਧ ਲੋਕ ਜ਼ਖਮੀ ਹਨ। ਜਿਨ੍ਹਾਂ ਦਾ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਚੱਲ ਰਿਹਾ ਹੈ।

ਕੀ ਸੀ ਹਾਦਸੇ ਦਾ ਕਾਰਨ ? ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਨੇ ਦੱਸਿਆ ਕਿ 12864 ਸਰ ਐਮ ਵਿਸ਼ਵੇਸ਼ਵਰਯਾ (ਬੈਂਗਲੁਰੂ)-ਹਾਵੜਾ ਐਕਸਪ੍ਰੈਸ ਸੁਪਰਫਾਸਟ ਐਕਸਪ੍ਰੈਸ 1000 ਯਾਤਰੀਆਂ ਨੂੰ ਲੈ ਕੇ ਹਾਵੜਾ ਵੱਲ ਜਾ ਰਹੀ ਸੀ। ਹਾਵੜਾ ਦੇ ਰਸਤੇ 'ਚ 12864 ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਨਾਲ ਲੱਗਦੀਆਂ ਪਟੜੀਆਂ 'ਤੇ ਡਿੱਗ ਗਏ। 12841 ਸ਼ਾਲੀਮਾਰ-ਚੇਨਈ ਕੇਂਦਰੀ ਕੋਰੋਮੰਡਲ ਐਕਸਪ੍ਰੈਸ ਸਮਾਨਾਂਤਰ ਟ੍ਰੈਕ 'ਤੇ ਉਲਟ ਦਿਸ਼ਾ ਤੋਂ ਆ ਰਹੀ ਸੀ, ਪਟੜੀ ਤੋਂ ਉਤਰੇ ਡੱਬਿਆਂ ਨਾਲ ਟਕਰਾ ਗਈ। ਜਿਸ ਕਾਰਨ ਕੋਰੋਮੰਡਲ ਐਕਸਪ੍ਰੈਸ ਦੇ ਕਰੀਬ 12 ਡੱਬੇ ਪਟੜੀ ਤੋਂ ਉਤਰ ਗਏ। ਇਹ ਡੱਬੇ ਤੀਜੇ ਟਰੈਕ 'ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਏ।

ETV Bharat Logo

Copyright © 2025 Ushodaya Enterprises Pvt. Ltd., All Rights Reserved.