ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਇਕ ਵਾਰ ਫਿਰ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਹੈ। ਲੁਧਿਆਣਾ ਵਿੱਚ ਬੁੱਢੇ ਨਾਲ਼ੇ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੇ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਹੈ। ਮਾਨ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਜਾ ਰਹੇ ਫਾਰਮਾਂ ਵਿੱਚ ਪਰਕਾਸ਼ ਸਿੰਘ ਬਾਦਲ ਨੇ ਵੀ ਭਾਰਮ ਭਰਕੇ ਹਸਤਾਖਰ ਕੀਤੇ ਹਨ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਹੁਣ ਚਾਹੇ ਪੈਰ ਦੇ ਅੰਗੂਠੇ ਲਾ ਦੇਵੇ, ਕਿਸੇ ਨਹੀਂ ਪੁੱਛਣਾ।
ਜਦੋਂ ਹਸਤਾਖਰਾਂ ਦੀ ਕੀਮਤ ਸੀ ਉਦੋਂ ਕਿਉਂ ਨਹੀਂ ਕੀਤੇ: ਸੀਐੱਮ ਮਾਨ ਨੇ ਕਿਹਾ ਕਿ ਜਦੋਂ ਹਸਤਾਖਰਾਂ ਦੀ ਕੀਮਤ ਪੈਂਦੀ ਸੀ, ਉਦੋਂ ਕਿਉਂ ਨਹੀਂ ਕੀਤੇ। ਮਾਨ ਨੇ ਕਿਹਾ ਕਿ ਵਾਜਪਾਈ ਦੇ ਨਾਲ ਜਦੋਂ ਪਾਰਟੀ ਦੀ ਸਾਂਝ ਸੀ ਤੇ ਪਰਕਾਸ਼ ਸਿੰਘ ਬਾਦਲ ਦਾ ਲੜਕਾ ਕੇਂਦਰੀ ਮੰਤਰੀ ਸੀ, ਉਦੋਂ ਕੇਂਦਰ ਨੂੰ ਲਿਖ ਕੇ ਕਹਿ ਸਕਦੇ ਸੀ। ਹੁਣ ਦਸਤਖਾ ਦਾ ਕੋਈ ਮੁੱਲ ਨਹੀਂ ਰਿਹਾ। ਮਾਨ ਨੇ ਕਿਹਾ ਕਿ ਇਹਨੂੰ ਕਹਿੰਦੇ ਵੇਲੇ ਦੇ ਕੰਮ ਕੁਵੇਲੇ ਦੀਆਂ ਟੱਕਰਾਂ। ਜਦੋਂ ਖੇਤੀ ਕਾਨੂੰਨ ਲਾਗੂ ਹੋਏ ਤਾਂ ਅਕਾਲੀ ਆਗੂ ਹਰਸਿਮਰਤ ਖੁਦ ਕੇਂਦਰ ਦੀ ਕੁਰਸੀ ਉੱਤੇ ਬੈਠੇ ਸਨ। ਬਾਦਲ ਪਰਿਵਾਰ ਨੇ ਕਾਨੂੰਨ ਸਹੀ ਠਹਿਰਾਉਣ ਲਈ ਪ੍ਰੈੱਸ ਕਾਨਫਰੰਸ ਵੀ ਕੀਤੀ। ਜਦੋਂ ਪਤਾ ਲੱਗਿਆ ਕਿ ਲੋਕ ਇਸਦੇ ਖਿਲਾਫ ਖੜ੍ਹੇ ਹੋ ਗਏ ਹਨ ਤਾਂ ਅਸਤੀਫੇ ਦੇ ਦਿੱਤੇ ਹਨ। ਪਰ ਲੋਕਾਂ ਨੇ ਅਸਤੀਫੇ ਵੀ ਨਹੀਂ ਮੰਨੇ।
ਇਹ ਵੀ ਪੜ੍ਹੋਂ: Workshop on stubble management: ਪਰਾਲੀ ਪ੍ਰਬੰਧਨ 'ਤੇ ਵਰਕਸ਼ਾਨ ਅੱਜ, ਮੋਹਾਲੀ ਪਹੁੰਚਣਗੇ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ
ਬੁੱਢੇ ਨਾਲੇ ਕਰਕੇ ਫਾਜ਼ਿਲਕਾ ਦਾ ਪਾਣੀ ਹੋਇਆ ਗੰਦਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਵਿਚ ਸਾਰੇ ਸ਼ਹਿਰ ਦਾ ਗੰਦ ਡਿੱਗਦਾ ਹੈ। ਉਨ੍ਹਾਂ ਕਿਹਾ ਫਾਜਿਲਕਾ ਦੇ ਪਿੰਡਾਂ ਵਿਚ ਨਲਕਿਆਂ ਚੋਂ ਹੁਣ ਪਾਣੀ ਵੀ ਕਾਲਾ ਆਉਣ ਲੱਗਿਆ ਹੈ। ਗੰਦੇ ਪਾਣੀ ਦਾ ਅਸਰ ਉੱਥੋਂ ਦੇ ਬੱਚਿਆ ਦੀ ਸਿਹਤ ਉੱਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫਾਜਿਲਕਾ ਦੇ ਜਿਹੜੇ ਪਿੰਡਾਂ ਦਾ ਪਾਣੀ ਜ਼ਹਿਰੀਲਾ ਹੋਇਆ ਹੈ, ਉਹ ਹਲਕਾ ਸੁਖਬੀਰ ਬਾਦਲ ਸੀ। ਇਸਦੇ ਨਾਲ ਹੀ ਲੰਬੀ ਦਾ ਇਲਾਕਾ ਹੈ ਜੋ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਹਲਕਾ ਹੈ।ਇਸਦੇ ਨਾਲ ਸੀ ਮਾਨ ਨੇ ਕਿਹਾ ਕਿ ਜਿਹੜੇ ਵੀ ਲੀਡਰਾਂ ਨੇ ਪੰਜਾਬ ਨੂੰ ਲੁੱਟਿਆ ਹੈ, ਉਨ੍ਹਾਂ ਕੋਲੋਂ ਇਕ ਇਕ ਰੁਪਏ ਦਾ ਹਿਸਾਬ ਲਿਆ ਜਾਵੇਗਾ, ਭਾਵੇਂ ਉਹ ਸਾਡਾ ਆਗੂ ਹੈ ਜਾਂ ਕਿਸੇ ਹੋਰ ਪਾਰਟੀ ਦਾ। ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੇਗੀ, ਸਾਰਿਆਂ ਨੂੰ ਬਰਾਬਰ ਰੱਖ ਕੇ ਹਿਸਾਬ ਹੋਵੇਗਾ।