ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਸੀਐੱਮ ਭਗਵੰਤ ਮਾਨ ਲਗਾਤਾਰ ਸੂਬੇ ਨੂੰ ਟੂਰਿਜ਼ਮ ਹੱਬ ਬਣਾਉਣ ਦੀ ਗੱਲ ਕਰਦੇ ਰਹੇ ਹਨ ਕਿਉਂਕਿ ਪੰਜਾਬ ਕੋਲ ਸੈਪ-ਸਪਾਟੇ ਦਾ ਗੜ੍ਹ ਬਣ ਲਈ ਸਾਰੇ ਕੁਦਰਤੀ ਸਾਧਨ ਮੌਜੂਦ ਹਨ। ਇਸ ਦੇ ਮੱਦੇਨਜ਼ਰ ਹੀ ਹੁਣ ਪੰਜਾਬ ਦਾ ਪਹਿਲਾ ਤਿੰਨ ਦਿਨ ਟੂਰਰਿਜ਼ਮ ਸਮਿਟ ਐਂਡ ਟਰੈਵਲ ਮਾਰਟ (Tourism Summit and Travel Mart) ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ।
-
[Live] CM @BhagwantMann inaugurating tourism summit at Amity University, Mohali.
— Government of Punjab (@PunjabGovtIndia) September 11, 2023 " class="align-text-top noRightClick twitterSection" data="
https://t.co/jUIzIz9NS4
">[Live] CM @BhagwantMann inaugurating tourism summit at Amity University, Mohali.
— Government of Punjab (@PunjabGovtIndia) September 11, 2023
https://t.co/jUIzIz9NS4[Live] CM @BhagwantMann inaugurating tourism summit at Amity University, Mohali.
— Government of Punjab (@PunjabGovtIndia) September 11, 2023
https://t.co/jUIzIz9NS4
ਸੀਐੱਮ ਮਾਨ ਨੇ ਕੀਤਾ ਉਦਘਾਟਨ: ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ । ਉਨ੍ਹਾਂ ਦੇ ਨਾਲ ਪੰਜਾਬ ਦੇ ਹੋਰ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਵੀ ਸੰਮੇਲਨ ਵਿੱਚ ਖ਼ਾਸ ਤੌਰ ਉੱਤੇ ਮੌਜੂਦ ਸਨ। ਦੱਸ ਦਈਏ ਸੂਬੇ ਦਾ ਇਹ ਸੈਰ ਸਪਾਟਾ ਸੰਮੇਲਨ, ਪੰਜਾਬ ਟੂਰਿਜ਼ਮ ਸਮਿਟ 11, 12 ਅਤੇ 13 ਸਤੰਬਰ ਤੱਕ ਮੁਹਾਲੀ ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੇ ਪਹੁੰਚਣ ਦੀ ਉਮੀਦ ਅਤੇ ਉਡੀਕ ਹੈ। ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟ ਫਾਰਮ x ਰਾਹੀਂ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਪੰਜਾਬ ਤੁਹਾਡਾ ਪਲਕਾਂ ਵਿਛਾ ਕੇ ਇੰਤਜ਼ਾਰ ਕਰ ਰਿਹਾ ਹੈ।
- US 9/11 Attack: 22 ਸਾਲ ਪਹਿਲਾਂ ਅੱਤਵਾਦੀ ਹਮਲੇ ਨੇ ਅਮਰੀਕਾ 'ਚ ਲਈ ਸੀ ਤਿੰਨ ਹਜ਼ਾਰ ਲੋਕਾਂ ਦੀ ਜਾਨ, ਜਾਣੋ ਹਮਲੇ ਦੇ ਅਹਿਮ ਤੱਥ
- Drugs in Punjab: ਨਸ਼ੇ ਦੀ ਦਲਦਲ 'ਚ ਫਸੇ ਪੁੱਤ ਨੂੰ ਮਾਂ ਨੇ ਕੱਢਿਆ ਬਾਹਰ, ਹੋਰਨਾਂ ਨੂੰ ਵੀ ਦਿੱਤੀ ਸੇਧ
- Bhandara of Gurgadi Month in Salabatpura : ਡੇਰਾ ਸਿਰਸਾ ਦੇ ਸ਼ਰਧਾਲੂਆਂ ਨੇ ਸਲਾਬਤਪੁਰਾ 'ਚ ਮਨਾਇਆ ਗੁਰਗੱਦੀ ਮਹੀਨੇ ਦਾ ਭੰਡਾਰਾ
ਨਿਵੇਸ਼ਕ ਪੱਖੀ ਨੀਤੀ ਤਿਆਰ: ਦੱਸ ਦਈਏ ਸੂਬਾ ਸਰਕਾਰ ਨੇ ਪੰਜਾਬ ਵਿੱਚ ਕਈ ਅਜਿਹੇ ਖੇਤਰਾਂ ਅਤੇ ਇਲਾਕਿਆਂ ਦੀ ਪਹਿਚਾਣ ਕੀਤੀ ਹੈ ਜਿਸ ਨੂੰ ਸੈਰ-ਸਪਾਟਾ ਹੱਬ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਸਰਕਾਰ ਨੇ ਮੁਹਾਲੀ ਸਮੇਤ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਕਈ ਸੈਰ ਸਪਾਟਾ ਸਥਾਨਾਂ ਦੀ ਸ਼ਨਾਖਤ ਕੀਤੀ ਹੈ, ਜਿੱਥੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਸਕਦੀਆਂ ਹਨ। ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ (Tourism Minister Anmol Gagan maan) ਨੇ ਉਮੀਦ ਪ੍ਰਗਟਾਈ ਹੈ ਕਿ ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣਗੇ। ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਕਾਰੋਬਾਰ ਲਈ ਬਿਹਤਰ ਮਾਹੌਲ ਅਤੇ ਸਹੂਲਤਾਂ ਦੇਣ ਦਾ ਦਾਅਵਾ ਕਰ ਰਹੀ ਹੈ। ਮੰਤਰੀ ਅਨਮੋਲ ਗਗਨ ਮਾਨ ਅਨੁਸਾਰ ਸੂਬਾ ਸਰਕਾਰ ਨੇ ਨਿਵੇਸ਼ਕ ਪੱਖੀ ਨੀਤੀ ਤਿਆਰ ਕੀਤੀ ਹੈ। ਨਿਵੇਸ਼ਕਾਂ ਸਮੇਤ ਸੂਬੇ ਨੂੰ ਇਸ ਦਾ ਫਾਇਦਾ ਹੋਵੇਗਾ।