ETV Bharat / state

AAP Govt 1 year Complete: ਪੰਜਾਬ 'ਚ ਆਪ ਸਰਕਾਰ ਦਾ ਇਕ ਸਾਲ ਪੂਰਾ, ਜਾਣੋ, ਕਿਹੜੀਆਂ ਗਾਰੰਟੀਆਂ ਨੂੰ ਪਿਆ ਬੂਰ ਤੇ ਕਿਹੜੀਆਂ ਅਜੇ ਬਾਕੀ - ਕਾਨੂੰਨ ਵਿਵਸਥਾ

ਪੰਜਾਬ ਵਿੱਚ ਪਿਛਲੇ ਸਾਲ 16 ਮਾਰਚ ਨੂੰ ਭਗਵੰਤ ਮਾਨ ਦੀ ਸਰਕਾਰ ਬਣੀ ਸੀ। ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਇਸ ਸਮੇਂ ਦੌਰਾਨ ਸਰਕਾਰ ਨੂੰ ਵਿੱਤੀ ਚੁਣੌਤੀਆਂ ਦੇ ਨਾਲ-ਨਾਲ ਹਿੰਸਕ ਅਤੇ ਕਤਲ ਵਰਗੀਆਂ ਘਟਨਾਵਾਂ ਦਾ ਵੀ ਸਾਹਮਣਾ ਕਰਨਾ ਪਿਆ।

AAP Govt 1 year Complete, CM Bhagwant Mann statement
AAP Govt 1 year Complete
author img

By

Published : Mar 16, 2023, 10:32 AM IST

Updated : Mar 16, 2023, 11:10 AM IST

ਚੰਡੀਗੜ੍ਹ:
ਪੰਜਾਬ ਵਿੱਚ ਭਗਵੰਤ ਮਾਨ ਦੀ ਆਪ ਸਰਕਾਰ ਨੂੰ ਅੱਜ ਇਕ ਸਾਲ ਪੂਰਾ ਹੋ ਚੁੱਕਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਜੋ ਵਿਸ਼ਵਾਸ ਪਿਛਲੇ ਸਾਲ ਲੋਕਾਂ ਨੇ ਕੀਤਾ, ਉਹ ਇਸ ਸਾਲ ਹੋਰ ਪੱਕਾ ਕਰਾਂਗੇ, ਤਾਂ ਜੋ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਹਾਡੇ ਵੱਲੋਂ ਚੁਣੀ ਹੋਈ ਸਰਕਾਰ ਤੁਹਾਡੇ ਵਰਗੀ ਹੈ, ਮਹਲਾਂ ਵਾਲੀ ਨਹੀਂ ਹੈ। ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਹੀ ਰਹਾਂਗੇ। ਇਸ ਨੂੰ ਲੈ ਕੇ ਦਿੱਲੀ ਦੇ ਸੀਐਮ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਦਿਆ ਲਿਖਿਆ ਕਿ ਇਸ ਸਾਲ ਰਹਿੰਦੇ ਹੋਰ ਗਾਂਰਟੀਆਂ ਨੂੰ ਪੂਰਾ ਕੀਤਾ ਜਾਵੇਗਾ।

  • ਅਰਵਿੰਦ ਜੀ ਤੁਹਾਡੇ ਸੁਪਨਿਆਂ ਦੀ ਲੋਕ ਪੱਖੀ ਸੋਚ ਨੂੰ ਭਰੋਸਿਆਂ ਦੇ ਰੂਪ ਵਿੱਚ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਉੱਤੇ ਪੂਰਾ ਉਤਾਰਨਾ ਸਾਡਾ ਮੰਤਵ ਹੈ..ਰੱਬ ਬਲ ਬਖ਼ਸ਼ੇ ਅਤੇ ਮੇਹਰ ਕਰੇ…ਇਨਕਲਾਬ ਜ਼ਿੰਦਾਬਾਦ …ਪੰਜਾਬ ਜ਼ਿੰਦਾਬਾਦ https://t.co/8LR30VUeTj

    — Bhagwant Mann (@BhagwantMann) March 16, 2023 " class="align-text-top noRightClick twitterSection" data=" ">

ਚੁਣੌਤੀਆਂ ਦਾ ਸਾਹਮਣਾ: ਪਿਛਲੇ ਇਕ ਸਾਲ ਵਿੱਚ ਆਪ ਸਰਕਾਰ ਨੂੰ ਕਾਨੂੰਨ ਵਿਵਸਥਾ ਮੁੱਦੇ ਉੱਤੇ ਰਾਜਨੀਤਕ ਤੇ ਧਾਰਮਿਕ ਕੱਟੜਪੰਥੀ ਵੀ ਲਲਕਾਰਦੇ ਰਹੇ। ਇਸ ਦੇ ਬਾਵਜੂਦ ਇੱਕ ਸਾਲ ਵਿੱਚ ਮਾਨਯੋਗ ਸਰਕਾਰ ਨੇ ਭ੍ਰਿਸ਼ਟਾਚਾਰ 'ਤੇ ਜ਼ੋਰਦਾਰ ਹਮਲਾ ਕੀਤਾ ਹੈ। ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਹੈ। ਆਮ ਆਦਮੀ ਕਲੀਨਿਕ, ਮੁਫਤ ਬਿਜਲੀ ਅਤੇ ਰੁਜ਼ਗਾਰ ਦੇ ਕੇ ਆਪਣੀ ਚੋਣ ਗਾਰੰਟੀ ਪੂਰੀ ਕੀਤੀ।

ਸਰਕਾਰ ਦਾ ਭ੍ਰਿਸ਼ਟਾਚਾਰ ਉੱਤੇ ਸ਼ਿਕੰਜਾ : ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ। ਭ੍ਰਿਸ਼ਟਾਚਾਰ ਖਿਲਾਫ ਕੰਮ ਕਰਦੇ ਹੋਏ, ਆਪਣੇ ਹੀ ਮੰਤਰੀਆਂ ਨੂੰ ਮੰਤਰੀਆਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। 1 ਵਿਧਾਇਕ ਨੂੰ ਜੇਲ੍ਹ ਭੇਜਿਆ। ਕਾਂਗਰਸ ਦੇ 3 ਮੰਤਰੀਆਂ 'ਤੇ ਕਾਰਵਾਈ ਕਈ ਅਫਸਰਾਂ 'ਤੇ ਸ਼ਿਕੰਜਾ ਕੱਸਿਆ।

ਇਹ ਗਾਂਰਟੀਆਂ ਕੀਤੀਆਂ ਪੂਰੀਆਂ : ਪਹਿਲੀ ਵਾਰ ਪ੍ਰਿੰਸੀਪਲ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ। 20 ਕਰੋੜ ਦਾ ਬਜਟ ਰੱਖਿਆ। 117 ਸਕੂਲ ਆਫ਼ ਐਮੀਨੈਂਸ ਸ਼ੁਰੂ ਹੋਇਆ। ਸਕੂਲਾਂ ਵਿੱਚ ਰੂਫ ਟਾਪ ਸੋਲਰ ਪੈਨਲ ਸਿਸਟਮ ਸ਼ੁਰੂ 1 ਦਿਨ 'ਚ 1 ਲੱਖ ਬੱਚਿਆਂ ਦਾ ਸਰਕਾਰੀ ਸਕੂਲਾਂ 'ਚ ਦਾਖਲਾ।

ਪੰਜਾਬ ਵਿੱਚ ਰੁਜ਼ਗਾਰ: ਪੰਜਾਬ ਵਿੱਚ 1 ਸਾਲ ਵਿੱਚ 26,797 ਸਰਕਾਰੀ ਨੌਕਰੀਆਂ ਦਿੱਤੀਆਂ। 22,594 ਅਸਾਮੀਆਂ ਲਈ ਇਸ਼ਤਿਹਾਰ ਕੱਢਿਆ ਗਿਆ ਸੀ। ਰੁਜ਼ਗਾਰ ਲਈ 231 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਤਜ਼ਰਬੇ ਦੇ ਆਧਾਰ 'ਤੇ ਸਿੱਧੀ ਭਰਤੀ ਕਰਦੇ ਹੋਏ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ।

ਪੰਜਾਬ ਵਿੱਚ ਨਸ਼ਾ : ਪੁਲਿਸ ਨੇ 1540 ਵੱਡੇ ਨਸ਼ਾ ਤਸਕਰਾਂ ਸਮੇਤ 11,360 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗੁਜਰਾਤ, ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਹੈਰੋਇਨ ਦਾ ਨੈੱਟਵਰਕ ਤੋੜਿਆ। ਨਸ਼ਾ ਤਸਕਰਾਂ ਦੇ ਕਬਜ਼ੇ 'ਚੋਂ 10.36 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਓਟ ਸੈਂਟਰ ਵਧ ਗਏ ਹਨ। ਇਸ ਤੋਂ ਇਲਾਵਾ ਹੁਣ ਤੱਕ ਐਂਟੀ ਗੈਂਗਸਟਰ ਟਾਸਕ ਫੋਰਸ ਰਾਹੀਂ ਗੈਂਗਸਟਰ ਕਲਚਰ ਨੂੰ ਨੱਥ ਪਾਈ ਗਈ। 567 ਗੈਂਗਸਟਰ ਫੜੇ, 5 ਦਾ ਐਨਕਾਊਂਟਰ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਸਾਈਬਰ ਕ੍ਰਾਈਮ ਸੈਟਅਪ ਨੂੰ ਮਜ਼ਬੂਤ ​​ਕੀਤਾ ਗਿਆ ਹੈ।

ਪੰਜਾਬ ਵਿੱਚ ਸਿਹਤ ਸਹੂਲਤ: 1353 ਮੈਡੀਕਲ ਸਟਾਫ਼ ਦੀ ਭਰਤੀ, 504 ਆਮ ਆਦਮੀ ਕਲੀਨਿਕ ਖੋਲ੍ਹੇ, ਇਸ ਸਾਲ 142 ਹੋਰ ਖੋਲ੍ਹੇ ਜਾਣਗੇ। ਹੁਣ ਤੱਕ 10.50 ਲੱਖ ਮਰੀਜ਼ਾਂ ਨੂੰ ਓ.ਪੀ.ਡੀ. 80 ਤਰ੍ਹਾਂ ਦੀਆਂ ਦਵਾਈਆਂ, 41 ਡਾਇਗਨੌਸਟਿਕ ਟੈਸਟ ਮੁਫਤ ਕੀਤੇ। 1 ਲੱਖ ਟੈਸਟ ਕੀਤੇ ਗਏ।

ਪੰਜਾਬ ਉੱਤੇ ਕਰਜ਼ਾ: ਜਦੋਂ 'ਆਪ' ਸੱਤਾ 'ਚ ਆਈ, ਤਾਂ ਉਸ ਸਮੇਂ ਕਰਜ਼ਾ 2.83 ਲੱਖ ਕਰੋੜ ਰੁਪਏ ਸੀ, ਜੋ ਹੁਣ ਵਧ ਕੇ ਕਰੀਬ 3 ਲੱਖ ਕਰੋੜ ਰੁਪਏ ਹੋ ਗਿਆ ਹੈ। ਬਜਟ ਐਲਾਨਾਂ ਨੂੰ ਪੂਰਾ ਕਰਨ ਲਈ ਸਰਕਾਰ ਕਰੀਬ 35 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲਵੇਗੀ।

ਇਨ੍ਹਾਂ ਗਾਰੰਟੀਆਂ ਉੱਤੇ ਅਜੇ ਕੰਮ ਬਾਕੀ ਹੈ-

  • ਵੱਡਾ ਐਲਾਨ ਜਿਸ ਦਾ ਹਰ ਕੋਈ ਕਰ ਰਿਹਾ ਇੰਤਜ਼ਾਰ : 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਬੈਂਕ ਖਾਤੇ 'ਚ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ 'ਤੇ ਅਜੇ ਤੱਕ ਕੁਝ ਨਹੀਂ ਹੋਇਆ ਹੈ।
  • ਪੰਜਾਬ ਵਿੱਚ ਅਜੇ ਵੀ ਬੀਈਓ, ਪ੍ਰਿੰਸੀਪਲ ਦੀਆਂ ਕਈ ਅਸਾਮੀਆਂ ਖਾਲੀ ਹਨ। 5 ਸਾਲਾਂ ਵਿੱਚ ਬੰਦ ਹੋਏ 145 ਸਰਕਾਰੀ ਸਕੂਲ ਮੁੜ ਖੋਲ੍ਹੇ ਨਹੀਂ ਜਾ ਸਕੇ। ਬਰੇਨ ਡਰੇਨ ਕਾਰਨ ਸਰਕਾਰੀ ਕਾਲਜਾਂ ਵਿੱਚ ਬੱਚਿਆਂ ਦੀ ਗਿਣਤੀ ਘਟੀ ਹੈ।
  • ਮਾਸਟਰ ਕਾਡਰ ਦੇ ਬਾਕੀ 4161 ਅਧਿਆਪਕਾਂ ਨੂੰ ਜੁਆਇਨਿੰਗ ਪੱਤਰ ਨਹੀਂ ਮਿਲਿਆ ਹੈ। ਪਨਬੱਸ ਵਿੱਚ 1337 ਡਰਾਈਵਰ-ਕਲੀਨਰਾਂ ਦੀ ਪੁਸ਼ਟੀ ਨਹੀਂ ਹੋਈ। ਬੇਰੁਜ਼ਗਾਰਾਂ ਨੂੰ 5000 ਰੁਪਏ ਭੱਤਾ ਦੇਣ ਦਾ ਕੰਮ ਅਜੇ ਸ਼ੁਰੂ ਨਹੀਂ ਹੋਇਆ।
  • ਨਸ਼ਾ ਅਜੇ ਵੀ ਖਤਮ ਨਹੀਂ ਹੋਇਆ। ਇੱਕ ਸਾਲ ਵਿੱਚ ਨਸ਼ੇ ਕਾਰਨ 250 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਹਾਲਾਂਕਿ ਸਰਕਾਰ ਇਸ ਨੂੰ ਸਵੀਕਾਰ ਨਹੀਂ ਕਰਦੀ। ਨਸ਼ੇ ਦੀ ਓਵਰਡੋਜ਼ ਕਾਰਨ ਨਾਬਾਲਗ ਵੀ ਮਰ ਰਹੇ ਹਨ।
  • ਗੈਂਗ ਵਾਰ ਘੱਟ ਨਹੀਂ ਹੋਇਆ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਜੇਲ੍ਹਾਂ ਵਿੱਚ ਗੈਂਗ ਵਾਰ ਚੱਲ ਰਹੀ ਹੈ। ਇੱਕ ਸਾਲ ਵਿੱਚ 200 ਤੋਂ ਵੱਧ ਕਤਲ, ਜਬਰਦਸਤੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ।
  • ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦਾ ਸਟਾਕ ਘਟ ਗਿਆ ਹੈ। ਰਾਜ ਦੇ ਪੀਐਚਸੀ ਅਤੇ ਸੀਐਚਸੀ ਵਿੱਚ ਡਾਕਟਰਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ। ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਨਹੀਂ ਹੋਇਆ ਹੈ।
  • ਹੁਣ ਤੱਕ ਕਿਸੇ ਵੀ ਕਿਸਾਨ ਦਾ ਕਰਜ਼ਾ ਮੁਆਫ਼ ਨਹੀਂ ਹੋਇਆ। ਲੋਕਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਘੱਟ ਵਿਆਜ ਦਰਾਂ 'ਤੇ ਕਰਜ਼ਾ ਨਹੀਂ ਮਿਲ ਰਿਹਾ ਸੀ। ਸੂਬੇ ਦੀ ਆਮਦਨ ਦੇ ਸਾਧਨ ਵਧਾਉਣ ਦਾ ਮਾਮਲਾ ਵੀ ਅਧੂਰਾ ਹੀ ਰਹਿ ਗਿਆ।
  • 24 ਘੰਟੇ ਬਿਜਲੀ ਨਹੀਂ ਮਿਲਦੀ। 9,000 ਕਰੋੜ ਰੁਪਏ ਦੀ ਬਕਾਇਆ ਸਬਸਿਡੀ ਦਾ ਭੁਗਤਾਨ ਕਲੀਅਰ ਨਹੀਂ ਕੀਤਾ ਗਿਆ। 2600 ਕਰੋੜ ਦਾ ਬਕਾਇਆ ਸਰਕਾਰੀ ਵਿਭਾਗਾਂ ਤੋਂ ਨਹੀਂ ਆਇਆ।

ਇਹ ਵੀ ਪੜ੍ਹੋ : Kotakpura Golikand: SSP ਮਾਨ ਤੇ ਬਾਦਲਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਉਤੇ ਫੈਸਲਾ ਅੱਜ

Last Updated : Mar 16, 2023, 11:10 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.