ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਵਿਭਾਗ ਵਿੱਚ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਕਿਹਾ ਕਿ ਤੁਹਾਡੇ ਹੱਥ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਹੈ, ਜਿਸ ਨੂੰ ਤੁਸੀਂ ਬਚਾਉਣਾ ਹੈ। ਉਹਨਾਂ ਨੇ ਕਿਹਾ ਕਿ ਸਭ ਨੇ ਇਮਾਨਦਾਰੀ ਨਾਲ ਕੰਮ ਕਰਨਾ ਹੈ ਤਾਂ ਜੋ ਸੂਬੇ ਦੀ ਤਰੱਕੀ ਵਿੱਚ ਹਿੱਸਾ ਪਾਇਆ ਜਾ ਸਕੇ।
ਇਹ ਵੀ ਪੜੋ: ਲੋਕ ਸਭਾ ਚੋਣਾਂ 2024: 29 ਜਨਵਰੀ ਨੂੰ ਕੈਪਟਨ ਦੇ ਹਲਕੇ ਵਿੱਚ ਗਰਜਣਗੇ ਸ਼ਾਹ
25886 ਨੌਜਵਾਨ ਕੀਤੇ ਭਰਤੀ: ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਲਗਾਤਾਰ ਪੂਰਾ ਕਰ ਰਹੇ ਹਨ ਤੇ ਕੁਝ ਦਿਨਾਂ ਬਾਅਦ ਕਿਸੇ ਨਾ ਕਿਸੇ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਸਰਕਾਰ ਨੂੰ ਪੂਰੇ 10 ਮਹੀਨੇ ਹੋ ਗਏ ਹਨ, ਜਿਸ ਅੰਦਰ ਸਰਕਾਰ ਹੁਣ ਤਕ ਕੁਲ 25886 ਨਵੇਂ ਨੌਜਵਾਨਾਂ ਨੂੰ ਭਰਤੀ ਕਰ ਚੁੱਕੀ ਹੈ।
-
ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/EkiP8XaqOT
— Bhagwant Mann (@BhagwantMann) January 16, 2023 " class="align-text-top noRightClick twitterSection" data="
">ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/EkiP8XaqOT
— Bhagwant Mann (@BhagwantMann) January 16, 2023ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਤੋਂ…Live https://t.co/EkiP8XaqOT
— Bhagwant Mann (@BhagwantMann) January 16, 2023
ਪਹਿਲਾਂ ਵੀ ਹੋ ਸਕਦਾ ਸੀ ਇਹ ਕੰਮ: ਸੀਐਮ ਮਾਨ ਨੇ ਕਿਹਾ ਕਿ ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ, ਕਿਉਂਕਿ ਪਹਿਲੀਆਂ ਸਰਕਾਰਾਂ ਬੇਪਰਵਾਹ ਸਨ ਤੇ ਲੋਕਾਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਕਿ ਪਾਰਟੀਆਂ ਦੇ ਆਗੂ ਆਪਣੇ ਇਲਾਜ਼ ਦਾ ਵਿਦੇਸ਼ ਤੋਂ ਕਰਵਾਉਂਦੇ ਸਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਸਰਕਾਰਾਂ ਅਜਿਹੇ ਕੰਮ ਵੋਟਾਂ ਦੇ ਨੇੜੇ ਕਰਦੀਆਂ ਹੁੰਦੀਆਂ ਹਨ, ਪਰ ਅਸੀਂ ਨਹੀਂ।
ਸਿਹਤ, ਸਿੱਖਿਆ ਤੇ ਰੁਜ਼ਗਾਰ ਅਹਿਮ: ਭਗਵੰਤ ਮਾਨ ਨੇ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਸਮੇਂ ਕੰਮ ਹੋ ਰਹੇ ਸਨ, ਉਹ ਹੁਣ ਨਹੀਂ ਚੱਲਣਗੇ, ਲੋਕਾਂ ਨੂੰ ਪੂਰੀ ਸਹੂਲਤ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਸਾਡੀ ਨਵੀਂ ਪਾਰਟੀ ਹੈ, ਨਵੀਂ ਸੋਚ ਹੈ ਤੇ ਨਵੇਂ ਵਿਚਾਰ ਹਨ, ਇਸ ਲਈ ਕੁਝ ਨਾਲ ਕੁਝ ਨਵਾਂ ਹੋ ਰਿਹਾ ਹੈ। ਮਾਨ ਨੇ ਕਿਹਾ ਕਿ ਸਿਹਤ, ਸਿੱਖਿਆ ਤੇ ਰੁਜ਼ਗਾਰ ਇਹ ਸਾਡੇ ਲਈ ਅਹਿਮ ਮੁੱਦੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਇਹਨਾਂ ਉੱਤੇ ਕੰਮ ਕਰ ਰਹੀ ਹੈ। ਸੀਐਮ ਨੇ ਕਿਹਾ ਕਿ ਅਸੀਂ ਨਵੇਂ ਨਵੇਂ ਤਰੀਕੇ ਲੈ ਕੇ ਆ ਰਹੇ ਹਾਂ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।
ਪੰਜਾਬ ਵਿੱਚ ਡਰਦੇ ਸਨ ਵਪਾਰੀ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਜੋ ਵਪਾਰੀ ਪੰਜਾਬ ਵਿੱਚ ਆਉਂਦੇ ਸਨ, ਉਹ ਇੱਕ ਪਰਿਵਾਰ ਨਾਲ ਐਮਓਯੂ ਸਾਈਨ ਕਰਦੇ ਸਨ, ਪਰ ਹੁਣ ਨਹੀਂ, ਉਹਨਾਂ ਨੇ ਕਿਹਾ ਕਿ ਹੁਣ ਉਹ ਸਰਕਾਰ ਤੇ ਪੰਜਾਬ ਦੇ ਲੋਕਾਂ ਨਾਲ ਐਮਓਯੂ ਸਾਈਨ ਕਰਦੇ ਹਨ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।
ਭ੍ਰਿਸ਼ਟਾਚਾਰੀ ਦੀ ਨਹੀਂ ਕੋਈ ਥਾਂ: ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰੀ ਦੀ ਕੋਈ ਥਾਂ ਨਹੀਂ ਹੈ, ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਉਹਨਾਂ ਦਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਉਹਨਾਂ ਨੇ ਕਿਹਾ ਕਿ ਨੌਜਵਾਨ ਮਜ਼ਬੂਰੀ ਹੋ ਵਿਦੇਸ਼ ਨੂੰ ਜਾ ਰਹੇ ਹਨ, ਪਰ ਹੁਣ ਨਹੀਂ ਜਾਣਗੇ।
ਇਹ ਵੀ ਪੜੋ: SAD BSP Alliance in Punjab: ਲੋਕ ਸਭਾ ਚੋਣ 2024 ਵਿੱਚ ਵੀ SAD ਅਤੇ BSP ਦਾ ਰਹੇਗਾ ਗਠਜੋੜ