ETV Bharat / state

ਪੰਜਾਬ ਕੈਬਿਨੇਟ ਦੀ ਬੈਠਕ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ ਰਿਲੀਜ਼ - Punjab cabinet meeting

ਚੰਡੀਗੜ੍ਹ 'ਚ ਹੋਈ ਪੰਜਾਬ ਕੈਬਿਨੇਟ ਦੀ ਬੈਠਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਿਤਾਬ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲੈ ਕੇ ਵੀ ਅਹਿਮ ਫ਼ੈਸਲਾ ਲਿਆ ਹੈ।

ਫ਼ੋਟੋ
author img

By

Published : Jul 24, 2019, 5:10 PM IST

Updated : Jul 24, 2019, 8:15 PM IST

ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਕੈਬਿਨੇਟ ਦੀ ਮੀਟਿੰਗ ਚੰਡੀਗੜ੍ਹ 'ਚ ਹੋਈ। ਇਸ ਮੀਟਿੰਗ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਸੂਚੀ ਵਾਲੀ ਕਿਤਾਬ ਜਾਰੀ ਕਰ ਦਿੱਤੀ ਹੈ। '550 ਸਾਲਾ ਪ੍ਰਕਾਸ਼ ਪੁਰਬ' ਦੇ ਨਾਂਅ ਵਾਲੀ ਇਸ ਕਿਤਾਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਟਵੀਟ ਕਰਕੇ ਵੀ ਜਾਣਕਾਰੀ ਸਾਂਝੀ ਕੀਤੀ ਹੈ।

  • Happy to release the 1st volume of '550th Parkash Purab' - a coffee table book carrying a list of events planned to celebrate the historic 550th birth anniversary of the Sri Guru Nanak Dev ji. pic.twitter.com/FpZhmCVygR

    — Capt.Amarinder Singh (@capt_amarinder) July 24, 2019 " class="align-text-top noRightClick twitterSection" data=" ">

ਕੈਪਟਨ ਸਰਕਾਰ ਨੂੰ ਨਹੀਂ ਮਿਲੇਗੀ ਬੇਅਦਬੀ ਮਾਮਲੇ ਦੀ ਕਲੋਜ਼ਰ ਰਿਪੋਰਟ

ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲੈ ਕੇ ਕੈਬਿਨੇਟ ਮੀਟਿੰਗ 'ਚ ਹੋਇਆ ਅਹਿਮ ਫ਼ੈਸਲਾ

  • Happy to share that the #PunjabCabinet has decided to reduce the land required to set up private universities from 35 to 25 acres to boost investment in higher education. Govt. will ensure that the quality standards in such institutions are maintained. pic.twitter.com/Q758SqlZS4

ਇਸ ਦੇ ਨਾਲ ਹੀ ਕੈਬਿਨੇਟ ਦੀ ਇਸ ਮੀਟਿੰਗ ਵਿੱਚ ਇੱਕ ਹੋਰ ਅਹਿਮ ਫ਼ੈਸਲਾ ਲਿਆ ਗਿਆ ਹੈ। ਜਿਸ ਵਿੱਚ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਹੁਣ ਪ੍ਰਾਈਵੇਟ ਯੂਨੀਵਰਸਿਟੀਆਂ 25 ਏਕੜ ਜ਼ਮੀਨ 'ਚ ਵੀ ਖੋਲੀਆਂ ਜਾ ਸਕਦੀਆਂ ਹਨ। ਪਹਿਲਾਂ ਪ੍ਰਾਈਵੇਟ ਯੂਨੀਵਰਸਿਟੀਆਂ ਲਈ 35 ਏਕੜ ਜ਼ਮੀਨ ਦੀ ਜਰੂਰਤ ਹੁੰਦੀ ਸੀ, ਜਿਸ ਨੂੰ ਕੈਪਟਨ ਸਰਕਾਰ ਨੇ ਘਟਾ ਕੇ 25 ਏਕੜ ਕਰ ਦਿੱਤਾ ਹੈ।

ਵਿਧਾਨ ਸਭਾ ਦਾ ਸੈਸ਼ਨ 2 ਤੋਂ

  • The Monsoon Session of the Punjab Vidhan Sabha will be held from 2nd-6th August 2019, as decided by the #PunjabCabinet today. Looking forward to a constructive session.

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 2 ਤੋਂ 6 ਅਗਸਤ ਤੱਕ ਚੱਲੇਗਾ।

ਕੈਬਨਿਟ ਦੀ ਹੋਈ ਮੀਟਿੰਗ 'ਚ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਇਤਿਹਾਸਿਕ ਗੋਬਿੰਦਗੜ੍ਹ ਕਿਲੇ ਦੇ ਰੱਖ-ਰਖਾਵ ਦੇ ਖ਼ਰਚਿਆਂ ਨੂੰ ਲੈਕੇ ਇਸ ਦੀ ਐਂਟਰੀ ਟਿਕਟ ਨੂੰ ਨਿਰਧਾਰਤ ਕੀਤਾ ਜਾਵੇਗਾ। 5 ਸਾਲ ਦੇ ਬੱਚਿਆਂ ਲਈ ਸਰਕਾਰ ਨੇ ਛੋਟ ਜਾਰੀ ਰੱਖੀ ਹੈ।

ਕੈਪਟਨ ਨੇ ਮੁਲਾਜ਼ਮਾਂ ਨੂੰ ਦਿੱਤੇ ਗੱਫ਼ੇ

  • Have approved amendments to the service rules to cut down on the experience requirement for promotion across cadres. The #PunjabCabinet has also regularised posts & sanctioned new posts in various colleges & the Forest department. pic.twitter.com/RhRzMncxuM

ਪੰਜਾਬ ਮੰਤਰੀ ਮੰਡਲ ਨੇ ਵੱਖ-ਵੱਖ ਕਾਡਰਾਂ ਵਿੱਚ ਤਰੱਕੀ ਲਈ ਲੋੜੀਂਦੇ ਤਜਰਬੇ ਵਿੱਚ ਕਮੀ ਕਰਨ ਵਾਸਤੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 20 ਫਰਵਰੀ, 2019 ਨੂੰ ਪੰਜਾਬ ਵਿਧਾਨ ਸਭਾ ਵਿੱਚ ਕੀਤੇ ਗਏ ਐਲਾਨ ਮੁਤਾਬਕ ਇਹ ਸੋਧ ਕੀਤੀ ਗਈ ਹੈ। ਇਸ ਨਾਲ ਉੱਚ ਕਾਡਰ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਵਾਸਤੇ ਮਦਦ ਮਿਲੇਗੀ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੈਰ-ਸਪਾਟਾ ਅਤੇ ਜਲ ਸਪਲਾਈ ਨਾਲ ਸਬੰਧਤ ਵਿਭਾਗਾਂ ਲਈ ਸਸਟੇਨੇਬਲ ਡਿਵੈਲਪਮੈਂਟ ਟੀਚੇ (2019 ਤੋਂ 2023) ਨੂੰ ਪੂਰਾ ਕਰਨ ਲਈ 4 ਸਾਲ ਦੀ ਰਣਨੀਤਕ ਕਾਰਜ ਯੋਜਨਾ ਨੂੰ ਵੀ ਮੰਜ਼ੂਰੀ ਦੇ ਦਿੱਤੀ ਹੈ।

Intro:Body:Conclusion:
Last Updated : Jul 24, 2019, 8:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.