ETV Bharat / state

ਦਾਦੂਵਾਲ ਦੀ ਜ਼ਮਾਨਤ ਪਟੀਸ਼ਨ ਹੋਈ ਰੱਦ

author img

By

Published : Nov 3, 2019, 1:43 PM IST

ਸੰਤ ਬਲਜੀਤ ਸਿੰਘ ਦਾਦੂਵਾਲ ਸਿਵਲ ਲਾਈਨਜ਼ ਕਲੱਬ ਬਠਿੰਡਾ ਦੇ ਗੁਰੂ ਨਾਨਕ ਲਾਇਬ੍ਰੇਰੀ ਹਾਲ ਦੇ ਵਿਵਾਦ ਕਰਕੇ ਜੇਲ੍ਹ ਵਿੱਚ ਹਨ, 2 ਨਵੰਬਰ ਨੂੰ ਦਾਦੂਵਾਲ ਦੀ ਜ਼ਮਾਨਤ ਪਟੀਸ਼ਨ ਅਦਾਲਤ 'ਚ ਲਾਈ ਗਈ ਸੀ ਜਿੱਥੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।

ਸੰਤ ਬਲਜੀਤ ਸਿੰਘ ਦਾਦੂਵਾਲ

ਚੰਡੀਗੜ੍ਹ: ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਸਿਵਲ ਲਾਈਨਜ਼ ਕਲੱਬ ਬਠਿੰਡਾ ਦੇ ਗੁਰੂ ਨਾਨਕ ਲਾਇਬ੍ਰੇਰੀ ਹਾਲ ਦੇ ਵਿਵਾਦ ਵਿੱਚ ਗ੍ਰਿਫਤਾਰ ਕਰਕੇ ਕਪੂਰਥਲਾ ਜੇਲ੍ਹ ਵਿੱਚ ਭੇਜ ਦਿੱਤਾ ਸੀ। 2 ਨਵੰਬਰ ਨੂੰ ਦਾਦੂਵਾਲ ਦੀ ਜ਼ਮਾਨਤ ਪਟੀਸ਼ਨ ਕਪੂਰਥਲਾ ਦੀ ਲੋਅਰ ਕੋਰਟ ਪੂਨਮ ਕੱਸ਼ਿਅਪ ਦੀ ਅਦਾਲਤ 'ਚ ਲਾਈ ਗਈ ਸੀ ਜਿੱਥੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।

ਮੰਨਿਆ ਜਾ ਰਿਹਾ ਹੈ ਕਿ ਹੁਣ ਉਹ ਸੋਮਵਾਰ ਨੂੰ ਜ਼ਿਲਾ ਸੈਸ਼ਨ ਜੱਜ ਦੀ ਅਦਾਲਤ 'ਚ ਦੁਬਾਰਾ ਪਟੀਸ਼ਨ ਦਾਇਰ ਕਰਨਗੇ, ਉਸ ਤੋ ਬਾਅਦ ਹੀ ਉਨ੍ਹਾਂ ਦੀ ਰਿਹਾਈ ਦਾ ਫੈਸਲਾ ਹੋਵੇਗਾ।

9 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸੰਤ ਬਲਜੀਤ ਦਾਦੂਵਾਲ ਵੀ ਸ਼ਾਮਲ ਹੋਣਾ ਚਾਹੁੰਦੇ ਸੀ ਪਰ ਸਿਵਲ ਲਾਈਨਜ਼ ਕਲੱਬ ਦੇ ਮਾਮਲੇ ਵਿੱਚ ਅਜਿਹੇ ਫਸੇ ਕਿ ਦੀਵਾਲੀ ਦੀ ਰਾਤ ਵੀ ਉਨ੍ਹਾਂ ਨੂੰ ਜੇਲ 'ਚ ਕੱਟਣੀ ਪਈ।

ਦਾਦੂਵਾਲ ਦੀ ਰਿਹਾਈ ਲਈ ਸਰਬੱਤ ਖਾਲਸਾ ਨੇ ਵੀ ਅਪੀਲ ਕੀਤੀ ਹੈ ਅਤੇ ਤਖਤ ਦੇ ਜਥੇਦਾਰ ਨੇ ਵੀ ਇਸ ਮਾਮਲੇ ਵੀ ਸਰਕਾਰ ਨੂੰ ਕੋਸਿਆ। ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲੇ ਕਈ ਸੰਤਾਂ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਦਾਦੂਵਾਲ ਦੀ ਰਿਹਾਈ ਦੀ ਮੰਗ ਕੀਤੀ ਹੈ। ਮੰਗਲਵਾਰ ਤੱਕ ਸੰਤ ਦਾਦੂਵਾਲ ਦੇ ਜੇਲ ਤੋਂ ਬਾਹਰ ਆਉਣ ਦੀ ਸੰਭਵਾਨਾ ਹੈ।

ਦੱਸ ਦੇਈਏ ਕਿ ਤਲਵੰਡੀ ਸਾਬੋ ਦੇ ਉਪ ਮੰਡਲ ਅਧਿਕਾਰੀ ਨੇ ਦਾਦੂਵਾਲ ਦੀ ਜ਼ਮਾਨਤ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਕਾਰਨ ਸ਼ਾਂਤੀ ਭੰਗ ਹੋਣ ਦੇ ਡਰ ਤੋਂ ਉਨ੍ਹਾਂ ਨੂੰ ਪਹਿਲਾ ਫਿਰੋਜ਼ਪੁਰ ਅਤੇ ਬਾਅਦ ਵਿੱਚ ਕਪੂਰਥਲਾ ਜੇਲ ਸ਼ਿਫਟ ਕਰ ਦਿੱਤਾ ਸੀ।

ਇਹ ਵੀ ਪੜੋ:ਦਿੱਲੀ 'ਚ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਿਸ ਅਤੇ ਵਕੀਲਾਂ ਵਿਚਾਲੇ ਝੜਪ, ਹੋਈ ਗੋਲੀਬਾਰੀ

20 ਅਕੂਤਬਰ ਨੂੰ ਕਪੂਰਥਲਾ ਜੇਲ ਵਿੱਚ ਅੰਮ੍ਰਿਤਸਰ ਦੀ ਵਿਸ਼ੇਸ਼ ਟਾਸਕ ਫੋਰਸ ਨੇ ਛਾਪੇਮਾਰੀ ਕੀਤੀ ਤਾਂ ਦਾਦੂਵਾਲ ਅਤੇ ਉਨ੍ਹਾਂ ਦੇ ਸਮੱਰਥਕਾਂ ਤੋਂ ਮੋਬਾਇਲ ਬਰਾਮਦ ਹੋਇਆ ਸੀ। ਇਸ ਸੰਬੰਧ ਵਿੱਚ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਜਿੱਥੇ ਜੱਜ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.