ਚੰਡੀਗੜ੍ਹ: ਮੁਹਾਲੀ ਵਿੱਚ ਪੁਲਿਸ ਅਤੇ ਸੀਆਈਏ ਸਟਾਫ ਨੇ ਸੂਬੇ ਅੰਦਰ ਤਿਉਹਾਰੀ ਸੀਜ਼ਨ ਦੌਰਾਨ ਵਾਰਦਾਤ ਨੂੰ ਅੰਜਾਮ ਦੇਕੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਘੜ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਿਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ (CIA Mohali arrests 4 operatives of terrorist module ) ਸਫਲਤਾ ਪ੍ਰਾਪਤ ਕੀਤੀ ਹੈ। ਸੀਆਈਏ ਟੀਮ ਨੇ ਇਹ ਗ੍ਰਿਫ਼ਤਾਰੀ ਗੁਪਤ ਸੂਚਨਾ ਦੇ ਅਧਾਰ ਉੱਤੇ ਕੀਤੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਅੱਤਵਾਦੀ ਮਡਿਊਲ ਦੇ ਮੈਂਬਰਾਂ ਕੋਲੋਂ ਅਸਲਾ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।
ਡਰੋਨ ਰਾਹੀਂ ਪਾਕਿਸਤਾਨ ਤੋਂ ਆਏ ਹਥਿਆਰ: ਦੱਸ ਦਈਏ ਸੀਆਈਏ ਸਟਾਫ਼ (CIA staff) ਦੀ ਇਸ ਸਫਲਤਾ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ (DGP Punjab Gaurav Yadav) ਨੇ ਸੋਸ਼ਲ ਮੀਡੀਆ ਪਲੇਟ ਫਾਰਮ X ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਤਿਉਹਾਰੀ ਸੀਜ਼ਨ ਅੰਦਰ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਘੜ ਰਹੇ ਅੱਤਵਾਦੀ ਮਡਿਊਲ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਮੁਤਾਬਿਕ ਮੁਲਜ਼ਮਾਂ ਕੋਲੋਂ ਜੋ ਹਥਿਆਰ ਬਰਾਮਦ ਹੋਏ ਹਨ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਵਿੱਚ ਸਪਲਾਈ ਕੀਤੇ ਗਏ ਸਨ।
ਇੱਕ ਵੱਡੀ ਸਫਲਤਾ ਵਿੱਚ, @sasnagarpolice ਨੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਜਥੇਬੰਦੀ BKI (ਬਬਰ ਖਾਲਸਾ ਇੰਟਰਨੈਸ਼ਨਲ) ਦੇ 4 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। BKI ਮਾਡਿਊਲ ਨੂੰ ਨਿਸ਼ਾਨਾ ਕਤਲਾਂ ਲਈ ਕੰਮ ਸੌਂਪਿਆ ਗਿਆ ਸੀ। ਡਰੋਨ ਦੀ ਵਰਤੋਂ #ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਲਈ ਕੀਤੀ ਗਈ ਸੀ। ਮਾਡਿਊਲ ਨੂੰ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦੁਆਰਾ ਸਮਰਥਤ ਕੀਤਾ ਗਿਆ ਸੀ ਜੋ ISI ਦੀ ਮਦਦ ਨਾਲ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਰਿਕਵਰੀ: 6 ਪਿਸਤੌਲ ਅਤੇ 275 ਜਿੰਦਾ ਕਾਰਤੂਸ। - ਗੋਰਵ ਯਾਦਵ,ਡੀਜੀਪੀ ਪੰਜਾਬ
-
Module was backed by #Pak based terrorist Harvinder Rinda who was providing logistical support with the help of ISI
— DGP Punjab Police (@DGPPunjabPolice) October 28, 2023 " class="align-text-top noRightClick twitterSection" data="
Recovery: 6 pistols & 275 live cartridges@PunjabPoliceInd is committed to maintain peace and harmony in the state as per the vision of CM @BhagwantMann (2/2)
">Module was backed by #Pak based terrorist Harvinder Rinda who was providing logistical support with the help of ISI
— DGP Punjab Police (@DGPPunjabPolice) October 28, 2023
Recovery: 6 pistols & 275 live cartridges@PunjabPoliceInd is committed to maintain peace and harmony in the state as per the vision of CM @BhagwantMann (2/2)Module was backed by #Pak based terrorist Harvinder Rinda who was providing logistical support with the help of ISI
— DGP Punjab Police (@DGPPunjabPolice) October 28, 2023
Recovery: 6 pistols & 275 live cartridges@PunjabPoliceInd is committed to maintain peace and harmony in the state as per the vision of CM @BhagwantMann (2/2)
- 'Main Punjab Bolda Haan': 'ਮੈਂ ਪੰਜਾਬ ਬੋਲਦਾ ' ਡਿਬੇਟ ਦੇ ਸੰਚਾਲਕ ਨੂੰ ਲੈਕੇ ਮੱਚਿਆ ਸਿਆਸੀ ਘਮਸਾਨ, ਵਿਰੋਧੀਆਂ ਨੇ ਸੰਚਾਲਕ ਨੂੰ ਦੱਸਿਆ ਸੀਐੱਮ ਮਾਨ ਦਾ ਖ਼ਾਸ
- Para Asian Games 2023: ਪੈਰਾ ਏਸ਼ੀਅਨ ਖੇਡਾਂ 'ਚ ਭਾਰਤ ਨੇ ਸਿਰਜਿਆ ਇਤਿਹਾਸ, ਜਿੱਤ ਦਰਜ ਕਰਦਿਆਂ 100 ਤਗਮੇ ਕੀਤੇ ਪਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ
- Road accident in Jalandhar: ਜਲੰਧਰ 'ਚ ਕਾਰ ਅਤੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ, ਇੱਕ ਦੀ ਮੌਤ ਦੋ ਗੰਭੀਰ ਜ਼ਖ਼ਮੀ
ਦੱਸ ਦਈਏ ਇਸ ਜਾਰੀ ਮਹੀਨੇ ਦੀ 17 ਤਰੀਕ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਇੱਕ ਅੱਤਵਾਦੀ ਮਡਿਊਲ (Terrorist module) ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਗਏ ਸਨ। ਪੁਲਿਸ ਮੁਤਾਬਿਕ ਇਸ ਗੈਂਗ ਨੂੰ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਿੰਦਰ ਰਿੰਦਾ (Pakistan based terrorist Harinder Rinda) ਅਤੇ ਯੂਐੱਸਏ ਆਧਾਰਿਤ ਗੈਂਗਸਟਰ ਹੈਪੀ ਪਾਸੀਆ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਸੀ। ਇਸ ਗ੍ਰਿਫ਼ਤਾਰੀ ਨਾਲ ਪੰਜਾਬ 'ਚ ਹੋਣ ਵਾਲੇ ਕਈ ਟਾਰਗੇਟ ਹਮਲਿਆਂ ਨੂੰ ਪੁਲਿਸ ਨੇ ਰੋਕਿਆ ਸੀ।