ETV Bharat / state

Sri Guru Granth Sahib Ji : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸੰਪੂਰਨਤਾ ਦਿਹਾੜਾ, ਸੀਐੱਮ ਮਾਨ ਨੇ ਸਿੱਖ ਸੰਗਤ ਨੂੰ ਦਿੱਤੀ ਵਧਾਈ - ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1706 ਈ ਵਿੱਚ ਤਲਵੰਡੀ ਸਾਬੋ ਵਿਖੇ ਆਦਿ ਗ੍ਰੰਥ ਦੀ ਸੰਪੂਰਨਤਾ ਕੀਤੀ ਸੀ ਅਤੇ ਅੱਜ ਇਸ ਦਿਹਾੜੇ ਨੂੰ ਸਿੱਖ ਸੰਗਤ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ। ਸੰਗਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਹਾਨ ਦਿਹਾੜੇ ਉੱਤੇ ਵਧਾਈ ਦਿੱਤੀ ਹੈ।

Chief Minister Bhagwant Mann congratulated the Sangat on the anniversary of Sri Guru Granth Sahib Ji
CM maan congratulated the Sikh Sangat: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸੰਪਰੂਨਤਾ ਦਿਹਾੜਾ,ਸੀਐੱਮ ਮਾਨ ਨੇ ਸਿੱਖ ਸੰਗ ਨੂੰ ਦਿੱਤੀ ਵਧਾਈ
author img

By ETV Bharat Punjabi Team

Published : Aug 30, 2023, 10:43 AM IST

Updated : Aug 30, 2023, 11:22 AM IST

ਚੰਡੀਗੜ੍ਹ: ਮੁਗਲਾਂ ਨਾਲ ਲੰਬੀ ਜੱਦੋ-ਜਹਿਦ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1706 ਈ. ਵਿੱਚ ਤਲਵੰਡੀ ਸਾਬੋ ਵਿਖੇ ਆਦਿ ਗ੍ਰੰਥ ਦੀ ਸੰਪੂਰਨਤਾ ਕਰਦੇ ਹੋਏ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਅਤੇ ਬਾਣੀ ਲਿਖਣ ਦੀ ਮਹਾਨ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜ਼ੂਰ ਸਾਹਿਬ, ਨਾਂਦੇੜ ਵਿਖੇ ਅਕਤੂਬਰ, 1708 ਈ ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਅਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਗੁਰੂ ਥਾਪ ਦਿੱਤਾ। ਇਸ ਤਰ੍ਹਾਂ ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਗੁਰੂ ਸਾਹਿਬ ਨੇ ਲਾਇਆ।

ਸੀਐੱਮ ਮਾਨ ਨੇ ਸੰਗਤ ਨੂੰ ਦਿੱਤੀ ਵਧਾਈ: ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਸਿੱਖ ਪੰਥ ਦੇ ਅਧਾਰ ਮਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜ਼ਿੰਦਗੀ ਦੇ ਦੁੱਖ-ਦਰਦ ਵਿੱਚੋਂ ਨਿਕਲਣ ਦੀ ਜਾਚ ਆਮ ਲੋਕਾਂ ਨੂੰ ਸਿਖਾਈ ਹੈ ਅਤੇ ਕੁਦਰਤ ਦੇ ਰੰਗਾਂ ਨੂੰ ਸਮਝਣ ਦੀ ਸੇਧ ਦਿੱਤੀ ਹੈ।

  • ਜੁਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ…ਜੋ ਸਾਨੂੰ ਦੁੱਖਾਂ-ਸੁੱਖਾਂ ਤੇ ਖੁਸ਼ੀ-ਗ਼ਮੀ ‘ਚ ਜ਼ਿੰਦਗੀ ਨੂੰ ਜਿਊਣ ਦੀ ਜਾਚ ਸਿਖਾਉਂਦੇ ਨੇ…ਕੁਦਰਤ ਦੇ ਰੰਗਾਂ ਨੂੰ ਸਮਝਣ ਦੀ ਸੇਧ ਦਿੰਦੇ ਨੇ…ਬ੍ਰਹਿਮੰਡ ਬਾਰੇ ਚਾਨਣਾ ਪਾਉਂਦੇ ਨੇ…ਗੁਰੂਆਂ-ਪੀਰਾਂ ਭਗਤਾਂ-ਫ਼ਕੀਰਾਂ ਦੀ ਰਚਿਤ ਪਵਿੱਤਰ ਬਾਣੀ ਨਾਲ ਸੰਪੂਰਨ ਹੋਏ ਧੰਨ ਗੁਰੂ ਸ੍ਰੀ… pic.twitter.com/HXQOzYh45H

    — Bhagwant Mann (@BhagwantMann) August 30, 2023 " class="align-text-top noRightClick twitterSection" data=" ">

ਜੁਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ…ਜੋ ਸਾਨੂੰ ਦੁੱਖਾਂ-ਸੁੱਖਾਂ ਤੇ ਖੁਸ਼ੀ-ਗ਼ਮੀ ‘ਚ ਜ਼ਿੰਦਗੀ ਨੂੰ ਜਿਊਣ ਦੀ ਜਾਚ ਸਿਖਾਉਂਦੇ ਨੇ…ਕੁਦਰਤ ਦੇ ਰੰਗਾਂ ਨੂੰ ਸਮਝਣ ਦੀ ਸੇਧ ਦਿੰਦੇ ਨੇ…ਬ੍ਰਹਿਮੰਡ ਬਾਰੇ ਚਾਨਣਾ ਪਾਉਂਦੇ ਨੇ…ਗੁਰੂਆਂ-ਪੀਰਾਂ ਭਗਤਾਂ-ਫ਼ਕੀਰਾਂ ਦੀ ਰਚਿਤ ਪਵਿੱਤਰ ਬਾਣੀ ਨਾਲ ਸੰਪੂਰਨ ਹੋਏ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ… ਭਗਵੰਤ ਸਿੰਘ ਮਾਨ,ਮੁੱਖ ਮੰਤਰੀ,ਪੰਜਾਬ

ਮੁੱਢ ਤੋਂ ਲੈਕੇ ਸੰਪੂਰਨਤਾ: ਸਭ ਤੋਂ ਪਹਿਲਾਂ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਸਦੀਵੀ ਬਚਨਾਂ ਨੂੰ ਪੋਥੀ ਰੂਪ ਵਿੱਚ ਲਿਖਿਆ। ਇਸ ਤੋਂ ਮਗਰੋਂ ਜਿਸ ਵਕਤ ਗੁਰੂ ਅੰਗਦ ਦੇਵ ਜੀ ਗੁਰਿਆਈ ’ਤੇ ਬਿਰਾਜਮਾਨ ਸਨ, ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸ ਪੋਥੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤਾ। ਆਤਮ ਤ੍ਰਿਪਤੀ ਅਤੇ ਨਿਰੰਕਾਰ ਦੇ ਦਰਸ਼ਨ ਕਰਵਾਉਣ ਵਾਲੇ ਇਹਨਾਂ ਅੰਮ੍ਰਿਤ ਬਚਨਾਂ ਦਾ ਪਰਵਾਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੱਕ ਨਿਰੰਤਰ ਚਲਦਾ ਰਿਹਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦਾ ਦੁੱਖ ਹਰਣ ਦੇ ਲਈ ਭਗਤਾਂ, ਭੱਟਾਂ ਤੇ ਗੁਰੂ ਘਰ ਵਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ’ਚ ‘ਆਦਿ ਗ੍ਰੰਥ’ ਤਿਆਰ ਕਰਵਾਇਆ। 1430 ਅੰਕ ਵਾਲੇ ਇਸ ਮਹਾਨ ਗ੍ਰੰਥ ਵਿੱਚ ਅੰਕ 1 ਤੋਂ ਲੈ ਕੇ 13 ਤੱਕ ਰਾਗ-ਮੁਕਤ ਨਿੱਤਨੇਮ ਦੀਆਂ ਬਾਣੀਆਂ ਅੰਕਿਤ ਹਨ। ਅੰਕ 14 ਤੋਂ ਲੈ ਕੇ 1353 ਤੱਕ ਰਾਗ-ਬੱਧ ਬਾਣੀ ਅੰਕਿਤ ਹੈ। ਅੰਕ 1353 ਤੋਂ 1430 ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ, ਭਗਤ ਕਬੀਰ ਜੀ, ਬਾਬਾ ਸ਼ੇਖ ਫਰੀਦ ਤੇ ਭੱਟ ਸਾਹਿਬਾਨ ਵਲੋਂ ਉਚਾਰੇ ਸਲੋਕ, ਸਵੱਯੇ, ਰਾਗ ਮਾਲਾ ਦਰਜ ਹੈ। ਅਖੀਰ ਵਿੱਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1708 ਈ ਨੂੰ ਜੋਤੀ ਜੋਤਿ ਸਮਾਉਣ ਦੇ ਸਮੇਂ ਇਸ ਪਾਵਨ ਗ੍ਰੰਥ ਨੂੰ ਮੱਥਾ ਟੇਕਿਆ ਅਤੇ ਇਸ ਗ੍ਰੰਥ ਦੀ ਪਰਿਕਰਮਾ ਕਰਕੇ ਗੁਰੂ ਥਾਪ ਦਿੱਤਾ। ਇਸ ਤਰ੍ਹਾਂ ਸਿੱਖ ਕੌਮ ਨੂੰ ਸਦੀਵੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਗੁਰੂ ਸਾਹਿਬ ਨੇ ਲਾਇਆ।

Last Updated : Aug 30, 2023, 11:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.