ETV Bharat / state

Punjab Govt changes office timings: ‘ਸਹਿਮਤੀ ਨਾਲ ਲਿਆ ਫੈਸਲਾ, ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ’ - changes office timings

ਪੰਜਾਬ ਵਿੱਚ ਅੱਜ ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਗਿਆ ਹੈ। ਸਮਾਂ ਬਦਲਣ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਸਹਿਮਤੀ ਨਾਲ ਲਿਆ ਹੈ, ਜਿਸ ਨਾਲ ਅੱਤ ਦੀ ਗਰਮੀ ਤੋਂ ਕੁਝ ਰਾਹਤ ਮਿਲੇਗੀ।

CM MANN LIVE
CM MANN LIVE
author img

By

Published : May 2, 2023, 8:26 AM IST

Updated : May 2, 2023, 10:02 AM IST

ਚੰਡੀਗੜ੍ਹ: ਪੰਜਾਬ ਵਿੱਚ ਅੱਜ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਗਿਆ ਹੈ ਤੇ ਅੱਜ ਤੋਂ 15 ਜੁਲਾਈ ਸਵੇਰੇ 7:30 ਵਜੇ ਤੋਂ ਦਪਹਿਰ 2 ਵਜੇ ਤਕ ਹੀ ਸਾਰੇ ਸਰਕਾਰੀ ਦਫ਼ਤਰ ਖੁੱਲ੍ਹਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਪੰਜਾਬ ਸਰਕਾਰ ਨੇ ਇੱਕ ਨਵੇਕਲਾ ਉਪਰਾਲਾ ਸ਼ੁਰੂ ਕੀਤਾ ਹੈ ਜੋ ਦੇਸ਼ ਵਿੱਚ ਪਹਿਲਾਂ ਕਦੀ ਵੀ ਨਹੀਂ ਹੋਇਆ। ਸੀਐਮ ਮਾਨ ਨੇ ਕਿਹਾ ਕਿ ਇਸ ਫੈਸਲੇ ਦੇ 2 ਤੋਂ 3 ਫਾਇਦੇ ਹੋਣਗੇ।

ਇਹ ਵੀ ਪੜੋ: Weather Update: ਪੰਜਾਬ ਸਮੇਤ ਦੇਸ਼ ਭਰ 'ਚ ਅਗਲੇ ਦੋ ਦਿਨਾਂ ਤੱਕ ਮੀਂਹ ਦਾ ਅਲਰਟ

  • ਪੰਜਾਬ ‘ਚ ਇੱਕ ਨਵੇਕਲੀ ਸ਼ੁਰੂਆਤ…

    ਅੱਜ 7:28 ਵਜੇ ਸਿਵਲ ਸਕੱਤਰੇਤ,ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ…ਕੰਮ ਕਾਜ ਕੀਤਾ ਤੇ ਵੇਖਕੇ ਖੁਸ਼ੀ ਹੋਈ ਸਾਡੇ ਮੁਲਾਜ਼ਮ ਤੇ ਅਫ਼ਸਰ ਸਮੇਂ ਸਿਰ ਆਪਣੇ ਦਫ਼ਤਰ ਪਹੁੰਚੇ ਨੇ…ਪੰਜਾਬ ਦੇ ਲੋਕ ਤੇ ਉਹਨਾਂ ਦੇ ਕੰਮ ਸਾਡੇ ਸਾਰਿਆਂ ਲਈ ਪਹਿਲਾਂ ਨੇ…ਉਮੀਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਦਿਨ ਅੱਜ ਵਧੀਆ ਲੰਘੇ… pic.twitter.com/ucdj6yLCIP

    — Bhagwant Mann (@BhagwantMann) May 2, 2023 " class="align-text-top noRightClick twitterSection" data=" ">

ਫੈਸਲਾ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਤੇ ਮੁਲਾਜ਼ਮਾਂ ਨਾਲ ਕੀਤੀ ਗੱਲਬਾਤ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਤੋਂ ਪੰਜਾਬ ਵਿੱਚ ਸਾਰੇ ਸਰਕਾਰ ਦਫ਼ਤਰ ਸਵੇਰੇ 7:30 ਵਜੇ ਤੋਂ ਦਪਹਿਰ 2 ਵਜੇ ਖੁੱਲ੍ਹਣਗੇ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਅਸੀਂ ਲੋਕਾਂ ਤੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਸੀ, ਜਿਹਨਾਂ ਨੇ ਇਸ ਫੈਸਲਾ ਲਈ ਸਹਿਮਤੀ ਪ੍ਰਗਟਾਈ ਸੀ। ਉਹਨਾਂ ਨੇ ਕਿਹਾ ਕਿ ਸਹਿਮਤੀ ਨਾਲ ਹੀ ਇਹ ਫੈਸਲਾ ਲਾਗੂ ਕੀਤਾ ਗਿਆ ਹੈ।

ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ: ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਸਾਲ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਹੈ ਕਿ ਗਰਮੀ ਬਹੁਤ ਅੱਤ ਦੀ ਪਵੇਗੀ। ਉਹਨਾਂ ਨੇ ਕਿਹਾ ਕਿ ਦਫ਼ਤਰਾਂ ਦਾ ਸਮਾਂ ਬਦਲਣ ਨਾਲ ਲੋਕਾਂ ਦੇ ਕੰਮ ਜਲਦੀ ਹੋ ਸਕਣਗੇ ਤੇ ਉਹ ਸਮੇਂ ਸਿਰ ਘਰ ਜਾ ਸਕਣਗੇ, ਜਿਸ ਨਾਲ ਉਹਨਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।

ਲੋਕਾਂ ਨੂੰ ਨਹੀਂ ਛੱਡਣਾ ਪਵੇਗੀ ਆਪਣੀ ਦਿਹਾੜੀ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਮਾਂ ਬਦਲਣ ਨਾਲ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਮਜ਼ਦੂਰੀ ਕਰਨ ਵਾਲੇ ਵਿਅਕਤੀ ਨੂੰ ਸਰਕਾਰੀ ਦਫ਼ਤਰ ਵਿੱਚ ਕੰਮ ਹੈ ਤਾਂ ਉਹ ਸਵੇਰੇ ਜਲਦੀ ਜਾ ਕੇ ਆਪਣਾ ਕੰਮ ਕਰਵਾ ਸਕੇਗਾ ਤੇ ਫਿਰ ਆਪਣੇ ਕੰਮ (ਦਿਹਾੜੀ) ਉੱਤੇ ਵੀ ਜਾ ਸਕੇਗਾ। ਸੀਐਮ ਮਾਨ ਨੇ ਕਿਹਾ ਕਿ ਇੱਕ ਤਾਂ ਲੋਕਾਂ ਦਾ ਕੰਮ ਜਲਦੀ ਹੋ ਜਾਵੇਗਾ ਤੇ ਦੂਜਾ ਉਹ ਸਮੇਂ ਸਿਰ ਵਿਹਲੇ ਵੀ ਹੋ ਜਾਣਗੇ।

  • ਪੰਜਾਬ ਦੇ ਇਤਿਹਾਸ ‘ਚ ਇੱਕ ਨਵੇਕਲੀ ਸ਼ੁਰੂਆਤ…

    ਸਿਵਲ ਸਕੱਤਰੇਤ, ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ ਹਾਂ…ਚੰਡੀਗੜ੍ਹ ਤੋਂ Live.. https://t.co/DiQ9WKEirv

ਦੇਸ਼ਾਂ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਹੁੰਦਾ ਕੰਮ: ਸੀਐਮ ਮਾਨ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਪਹਿਲਾਂ ਇਸ ਤਰ੍ਹਾਂ ਹੀ ਕੰਮ ਹੁੰਦਾ ਹੈ, ਉਹਨਾਂ ਨੇ ਕਿਹਾ ਕਿ ਉਹ ਲੋਕ ਮੌਸਮ ਅਨੁਸਾਰ ਆਪਣੀ ਘੜੀ ਦਾ ਸਮਾਂ ਬਦਲ ਲੈਂਦੇ ਹਨ, ਪਰ ਭਾਰਤ ਵਿੱਚ ਅਜਿਹਾ ਨਹੀਂ ਕੀਤਾ ਜਾ ਸਕਦਾ ਇਸ ਲਈ ਅਸੀਂ ਸਮੇਂ ਵਿੱਚ ਤਬਦੀਲੀ ਕਰ ਦਿੱਤੀ ਹੈ।

ਸਕੂਲਾਂ ਦੀ ਸਮਾਂ ਸਾਰਨੀ ਕੀਤੀ ਸੈੱਟ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਕੂਲਾਂ ਦੀ ਸਮਾਂ ਸਾਰਨੀ ਸੈੱਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬੱਚੇ ਵੀ ਉਸੇ ਸਮੇਂ ਘਰੋਂ ਸਕੂਲ ਜਾ ਰਹੇ ਹਨ ਤੇ ਮਾਤਾ-ਪਿਤਾ ਵੀ ਉਸੇ ਸਮੇਂ ਹੀ ਆਪਣੇ ਦਫ਼ਤਰ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਵੇਗੀ, ਉਸੇ ਸਮੇਂ ਮਾਤਾ-ਪਿਤਾ ਨੂੰ ਵੀ ਦਫ਼ਤਰ ਤੋਂ ਛੁੱਟੀ ਹੋ ਜਾਵੇਗੀ ਜਿਸ ਕਾਰਨ ਉਹ ਆਪਣੇ ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰ ਸਕਦੇ ਹਨ।

ਇਹ ਵੀ ਪੜੋ: Coronavirus Update : ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 4 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਦਰਜ, 8 ਮੌਤਾਂ, ਪੰਜਾਬ ਵਿੱਚ 228 ਨਵੇਂ ਮਾਮਲੇ

ਬਿਜਲੀ ਦੀ ਹੋਵੇਗੀ ਬੱਚਤ: ਸੀਐਮ ਮਾਨ ਨੇ ਕਿਹਾ ਕਿ ਇਸ ਫੈਸਲਾ ਨਾਲ ਬਿਜਲੀ ਦੀ ਬੱਚਤ ਹੋਵੇਗੀ। ਉਹਨਾਂ ਨੇ ਕਿਹਾ ਕਿ ਇੱਕ ਦਿਨ ਵਿੱਚ 350 ਮੈਗਵਾਟ ਬਿਜਲੀ ਦੀ ਬੱਚਤ ਹੋਵੇਗੀ, ਜਿਸ ਨਾਲ ਸਰਕਾਰੀ ਦਫ਼ਤਰਾਂ ਦੇ ਬਿੱਲ ਵੀ ਘੱਟ ਹੋਣਗੇ। ਉਹਨਾਂ ਨੇ ਕਿਹਾ ਕਿ ਇਸ ਫੈਸਲੇ ਨਾਲ 16 ਤੋਂ 17 ਕਰੋੜ ਰੁਪਏ ਦੀ ਬੱਚਤ ਹੋਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿਜਲੀ ਦੀ ਸਭ ਤੋਂ ਵੱਧ ਖਰਤ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤਕ ਹੁੰਦੀ ਹੈ।

ਬਿਜਲੀ ਦੇ ਨਹੀਂ ਲੱਗਣਗੇ ਕੱਟ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਕੋਲ ਬਿਜਲੀ ਬਹੁਤ ਹੈ, ਇਸ ਲਈ ਗਰਮੀ ਵਿੱਚ ਲੰਬੇ ਲੰਬੇ ਕੱਟ ਨਹੀਂ ਲੱਗਣਗੇ। ਉਹਨਾਂ ਨੇ ਕਿਹਾ ਕਿ ਅਸੀਂ ਝੋਨੇ ਦੀ ਬਿਜਲੀ ਲਈ ਵੀ ਬਿਜਲੀ ਦੇਵਾਂਗੇ ਤੇ ਜ਼ਿਲ੍ਹਿਆਂ ਦੇ ਜੋਨ ਬਣਾਕੇ ਝੋਨੇ ਦੀ ਲਵਾਈ ਕਰਾਵਾਂਗੇ।

Last Updated : May 2, 2023, 10:02 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.