ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ (City Beautiful Chandigarh) ਵਿੱਚ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਏ.ਐੱਸ.ਆਈ ਬਲਜੀਤ ਸਿੰਘ ਅਤੇ ਕਾਂਸਟੇਬਲ ਸੰਦੀਪ ਅਤੇ ਹੋਮ ਗਾਰਡ ਦੇ ਜਵਾਨ ਸਤਨਾਮ ਸਿੰਘ ਨੇ ਡਿਊਟੀ ਉੱਤੇ ਇਮਾਨਦਾਰੀ ਦੀ ਮਿਸਾਲ (An example of honesty) ਕਾਇਮ ਕੀਤੀ ਹੈ।
ਦਰਅਸਲ ਪੁਲਿਸ ਮੁਲਾਜ਼ਮਾਂ ਨੇ ਸੜਕ ਉੱਤੇ ਡਿੱਗੇ ਹੋਏ ਪਰਸ ਨੂੰ ਮਾਲਕ ਕੋਲ (police took the fallen purse to the owner) ਪਹੁੰਚਾਇਆ ਹੈ। ਪੁਲਿਸ ਮੁਤਾਬਿਕ ਪਰਸ ਵਿੱਚ ਕਰੀਬ 24000 ਰੁਪਏ ਅਤੇ ਡੈਬਿਟ ਕਾਰਡ ਏ.ਟੀ.ਐੱਮ. ਸਮੇ ਹੋਰ ਦਸਤਾਵੇਜ਼ ਸਨ।
ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਫਰਨੀਚਰ ਮਾਰਕੀਟ ਦੇ ਕੋਲ ਤਾਇਨਾਤ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਜਵਾਨ ਦਾ ਪਰਸ ਮਿਲਿਆ।
ਪਰਸ ਮਾਲਕ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਇਮਾਨਦਾਰੀ ਲਈ ਦਿਲੋਂ ਸਿਜਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਮਿਸਾਲ ਸਕੂਲਾਂ ਕਾਲਜਾਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋਂ ਨਵੀਂ ਪੀੜ੍ਹੀ ਇਮਾਨਦਾਰੀ ਸਿੱਖ ਕੇ ।
ਇਹ ਵੀ ਪੜ੍ਹੋ: ਸ਼ਰਾਬ ਨਾਲ ਟੱਲੀ ਏਐੱਸਆਈ ਦੀ ਵੀਡੀਓ ਹੋਈ ਵਾਇਰਲ !