ਚੰਡੀਗੜ੍ਹ: ਸੜਕ ਹਾਦਸਿਆਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਹਰ ਤਰ੍ਹਾਂ ਦੇ ਇੰਤਜ਼ਾਮ ਕਰ ਰਹੀ ਹੈ। ਪਿਛਲੇ ਦਿਨੀਂ ਸਪੀਡ 'ਤੇ ਕੰਟਰੋਲ ਲਗਾਉਣ ਵਾਸਤੇ ਚੰਡੀਗੜ੍ਹ ਪੁਲਿਸ ਨੇ ਜਗ੍ਹਾ ਜਗ੍ਹਾ ਸਪੀਡ ਕੰਟਰੋਲ ਕੈਮਰੇ ਲਗਾਏ ਹਨ, ਜਿਸ ਤੋਂ ਟ੍ਰੈਫਿਕ ਦੀ ਸਪੀਡ ਨੂੰ ਕੰਟਰੋਲ ਕੀਤਾ ਜਾ ਸਕੇ। ਚੰਡੀਗੜ੍ਹ ਵਿੱਚ ਜਨਵਰੀ ਤੋਂ ਹੁਣ ਤੱਕ 6 ਖ਼ਤਰਨਾਕ ਹਾਦਸੇ ਹੋਏ ਹਨ ਜਿਨ੍ਹਾਂ ਵਿੱਚ 6 ਮੌਤਾਂ ਹੋਈਆਂ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਜਗ੍ਹਾਵਾਂ ਦਾ ਸਰਵੇ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਹ ਹਾਦਸੇ ਕਿਉਂ ਹੋਏ ਹਨ ਅਤੇ ਇਨ੍ਹਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ।
ਹੋਰ ਪੜ੍ਹੋ: ਸਰਕਾਰ ਜਲਦ ਕੱਢੇਗੀ ਬਿਜਲੀ ਖਰੀਦ ਸਮਝੋਤੇ ਦਾ ਤੋੜ: ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦੀ ਸਬ ਇੰਸਪੈਕਟਰ ਚੰਦਰਮੁਖੀ ਮਾਨ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਕਿ ਐਕਸੀਡੈਂਟ ਨਾ ਹੋ ਸਕਣ। ਉਨ੍ਹਾਂ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ 6 ਐਕਸੀਡੈਂਟ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀਆਂ ਜਗ੍ਹਾਵਾਂ ਦਾ ਸਰਵੇ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਮੌਤਾਂ ਦੇ ਕੀ ਕਾਰਨ ਹੋ ਸਕਦਾ ਹੈ?
ਉਨ੍ਹਾਂ ਦੱਸਿਆ ਕਿ ਇਹ ਮੌਤਾਂ ਧੁੰਦ ਕਾਰਨ ਹੋ ਸਕਦੀ ਹੈ ਅਤੇ ਦਰਖ਼ਤ ਕਾਰਨ ਹੋ ਸਕਦੀ ਹੈ ਜਾਂ ਜਿਹੜੇ ਬੰਦਿਆਂ ਨੂੰ ਟ੍ਰੈਫ਼ਿਕ ਨਿਯਮਾਂ ਦਾ ਨਹੀਂ ਪਤਾ ਇਸ ਕਾਰਨ ਵੀ ਇਹ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਚਿਲਡਰਨ ਟ੍ਰੈਫਿਕ ਪਾਰਕ ਦੇ ਵਿੱਚ ਇੱਕ ਰੋਡ ਸੈਫਟੀ ਇੰਪਲੀਮੈਂਟੇਸ਼ਨ ਸੈੱਲ ਬਣਿਆ ਹੋਇਆ ਹੈ।