ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ ਪੁਲਿਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਰਾਤ ਵਿੱਚ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹੋ (SI Bhupinder Singh sang the song in Indian Idol) ਗਿਆ ਹੈ। ਭੁਪਿੰਦਰ ਸਿੰਘ ਨੇ ਫਿਲਹਾਲ ਵਿੱਚ ਹੀ ਇੰਡੀਅਨ ਆਈਡਲ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਸਬੰਧੀ ਗੀਤ "ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ" ਗੱਦੀ ਨੂੰ ਕ੍ਰੇਨ ਲੈ ਗਈ" ਗਾਇਆ ਹੈ ਜਿਸ ਕਾਰਨ ਲੋਕ ਉਹਨਾਂ ਦੇ ਦੀਵਾਨੇ ਹੋ ਗਏ ਹਨ। ਦੱਸ ਦਈਏ ਕਿ ਇੰਡੀਅਨ ਆਈਡਲ ਵਿੱਚ ਉਹਨਾਂ ਨੂੰ ਮਹਿਮਾਨ ਵਜੋਂ ਬੁਲਾਇਆ ਗਿਆ ਸੀ।
ਇਹ ਵੀ ਪੜੋ: Weather Report ਠੰਡ ਤੋੜੇਗੀ ਸਾਰੇ ਰਿਕਾਰਡ, 10 ਡਿਗਰੀ ਤੋਂ ਹੇਠਾਂ ਪੁੱਜਾ ਰਾਤ ਦਾ ਤਾਪਮਾਨ
ਪੰਜਾਬੀ ਢੋਲ 'ਤੇ ਐਸਆਈ ਭੁਪਿੰਦਰ ਦੇ ਗੀਤ ਨੇ ਸਾਰਿਆਂ ਨੂੰ ਨਚਾ ਦਿੱਤਾ। ਦੱਸ ਦੇਈਏ ਕਿ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ, ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਸ਼ੋਅ ਵਿੱਚ ਗਾਇਕਾਂ ਨੂੰ ਜੱਜ ਕਰਦੇ ਹਨ। ਸ਼ੋਅ 'ਚ ਅਦਾਕਾਰ ਆਯੁਸ਼ਮਾਨ ਖੁਰਾਨਾ ਵੀ ਮੌਜੂਦ (SI Bhupinder Singh sang the song in Indian Idol) ਸਨ। ਇਸ ਦੌਰਾਨ ਭੁਪਿੰਦਰ ਨੇ ਸਰੋਤਿਆਂ ਅਤੇ ਜੱਜਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਗੀਤ ਲਿਖਣੇ ਸ਼ੁਰੂ ਕੀਤੇ। ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਭੁਪਿੰਦਰ ਦੇ ਇਸ ਨਿਵੇਕਲੇ ਉਪਰਾਲੇ ਦੀ ਚੰਡੀਗੜ੍ਹ ਪੁਲੀਸ ਨੇ ਵੀ ਸ਼ਲਾਘਾ ਕੀਤੀ ਹੈ।
ਹਾਲ ਹੀ 'ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਦੀਆਂ ਸੜਕਾਂ 'ਤੇ ਲੱਗੇ ਭਾਰੀ ਟ੍ਰੈਫਿਕ ਜਾਮ ਦੇ ਵਿਚਕਾਰ ਭੁਪਿੰਦਰ ਦਾ ਗੀਤ ''ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ''...ਗੱਡੀ ਨੂ ਕ੍ਰੇਨ ਲੈ ਗਈ'' ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਇਆ ਹੈ, ਜਿਸ ਦੀ ਜਾਣਕਾਰੀ ਭੁਪਿੰਦਰ ਸਿੰਘ ਵੀ ਦੇ ਰਹੇ ਹਨ। ਆਪਣੇ ਗੀਤ ਰਾਹੀਂ ਲੋਕਾਂ ਨੂੰ ਕਿਹਾ ਕਿ ਨੋ ਪਾਰਕਿੰਗ 'ਚ ਖੜ੍ਹੇ ਵਾਹਨ ਨੂੰ ਟੋਕਿੰਗ ਕਰਨ ਤੋਂ ਘਬਰਾਉਣ ਦੀ ਬਜਾਏ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 1073 ਜਾਂ 1122 'ਤੇ ਕਾਲ ਕਰੋ।
ਇਹ ਵੀ ਪੜੋ: ਪਤੀ ਨੇ ਤਵਾ ਮਾਰ ਪਤਨੀ ਦਾ ਕੀਤਾ ਕਤਲ, ਫਿਰ ਥਾਣੇ ਜਾ ਕੇ ਖੁਦ ਕੀਤਾ ਸਰੰਡਰ !