ਚੰਡੀਗੜ੍ਹ: ਸਿਟੀ ਬਿਊਟੀਫੁੱਲ ਦੀ ਨਵੀਂ ਐਸਐਸਪੀ ਕੰਵਰਦੀਪ ਕੌਰ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਆ ਹੈ। ਚੰਡੀਗੜ੍ਹ ਦੇ ਸੈਕਟਰ 9 ਸਥਿਤ ਪੁਲਿਸ ਹੈਡਕੁਆਟਰ ਵਿੱਚ ਉਹਨਾਂ ਨੇ ਚੰਡੀਗੜ੍ਹ ਦੇ ਐਸ ਐਸ ਪੀ ਵਜੋਂ ਆਪਣਾ ਕਾਰਜਭਾਰ ਸੰਭਾਲਿਆ ਹੈ। ਕੰਵਰਦੀਪ ਕੌਰ 2013 ਬੈਚ ਦੇ ਆਈਪੀਐਸ ਅਧਿਕਾਰੀ ਹਨ। ਹਾਲ ਹੀ 'ਚ ਉਹਨਾਂ ਨੂੰ ਚੰਡੀਗੜ੍ਹ ਦੇ ਐਸ ਐਸ ਪੀ ਵਜੋਂ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵਜੋਂ ਭੇਜੇ ਦੂਜੇ ਪੈਨਲ ਵਿਚ ਕੰਵਰਦੀਪ ਕੌਰ ਦਾ ਨਾਂ ਸ਼ਾਮਲ ਸੀ। ਚੰਡੀਗੜ੍ਹ ਵਿੱਚ ਪੰਜਾਬ ਕੇਡਰ ਦੇ ਅਫ਼ਸਰ ਨੂੰ ਐਸ ਐਸ ਪੀ ਲਗਾਇਆ ਜਾਂਦਾ ਹੈ, ਉਹਨਾਂ ਦਾ ਕਾਰਜਕਾਲ 3 ਸਾਲ ਦਾ ਹੋਵੇਗਾ।
ਇਹ ਵੀ ਪੜੋ: Amrit Vele Da Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਕੁਲਦੀਪ ਚਹਿਲ ਤੋਂ ਬਾਅਦ ਕੰਵਰਦੀਪ ਨੂੰ ਬਣਾਇਆ ਗਿਆ ਐਸਐਸਪੀ: ਦੱਸ ਦਈਏ ਚੰਡੀਗੜ੍ਹ ਵਿੱਚ ਪਹਿਲਾਂ ਐਸਐਸਪੀ ਦੇ ਅਹੁੱਦੇ ਤੇ ਕੁਲਦੀਪ ਚਹਿਲ ਤੈਨਾਤ ਸਨ। ਜਿਹਨਾਂ ਦੇ ਮਾੜੇ ਵਤੀਰੇ ਦੀਆਂ ਰਿਪੋਰਟਾਂ ਮਿਲਣ ਕਰਕੇ ਉਹਨਾਂ ਨੂੰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਹੁੱਦੇ ਤੋਂ ਹਟਾ ਦਿੱਤਾ ਗਿਆ ਸੀ। ਕੁਲਦੀਪ ਚਹਿਲ ਤੋਂ ਬਾਅਦ ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਨੂੰ ਕਾਰਜਕਾਰੀ ਐਸਐਸਪੀ ਬਣਾਇਆ ਗਿਆ ਸੀ। ਮਨੀਸ਼ਾ ਚੌਧਰੀ ਹਰਿਆਣਾ ਕੇਡਰ ਦੀ ਆਈਪੀਐਸ ਅਧਿਕਾਰੀ ਹੈ।ਹੁਣ ਕਮਾਨ ਪੂਰੀ ਤਰ੍ਹਾਂ ਕੰਵਰਦੀਪ ਕੌਰ ਦੇ ਹੱਥ ਵਿਚ ਆ ਚੁੱਕੀ ਹੈ।
ਮੁੱਖ ਮੰਤਰੀ ਦੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਨਾਮ ਹੋਇਆ ਤੈਅ: ਲੰਘੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਜਿਸ ਵਿਚ ਮੀਟਿੰਗ ਵਿਚ ਚੰਡੀਗੜ੍ਹ 'ਚ ਐਸਐਸਪੀ ਦੀ ਨਿਯੁਕਤੀ ਤੇ ਵੀ ਚਰਚਾ ਹੋਈ ਸੀ ਅਤੇ ਉਸ ਮੀਟਿੰਗ ਤੋਂ ਬਾਅਦ ਦੂਜੇ ਪੈਨਲ ਵਿਚੋਂ ਕੰਵਰਦੀਪ ਕੌਰ ਦਾ ਨਾਂ ਚਡੀਗੜ੍ਹ ਦੀ ਐਸਐਸਪੀ ਵਜੋਂ ਫਾਈਨਲ ਕੀਤਾ ਗਿਆ।
ਕੰਵਰਦੀਪ ਕੌਰ ਦਾ ਪੰਜਾਬ ਪੁਲਿਸ ਵਿਚ ਵੱਡਾ ਨਾਂ: ਕੰਵਰਦੀਪ ਕੌਰ ਨੇ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਇਸ ਤੋਂ ਪਹਿਲਾਂ ਉਹ ਮਲੇਰਕੋਟਲਾ ਦੇ ਐਸਐਸਪੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਚੰਡੀਗੜ੍ਹ ਵਿੱਚ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਿਚ ਸੇਵਾਵਾਂ ਦੇ ਰਹੇ ਸਨ। ਪੰਜਾਬ ਸਰਕਾਰ ਵੱਲੋਂ ਐਸਐਸਪੀ ਦੀ ਨਿਯੁਕਤੀ ਲਈ 2 ਵਾਰ ਪੈਨਲ ਭੇਜਿਆ ਗਿਆ ਸੀ। ਦੂਜੇ ਪੈਨਲ ਵਿਚ ਕੰਵਰਦੀਪ ਕੌਰ ਦਾ ਨਾਂ ਸ਼ਾਮਿਲ ਸੀ। 4 ਮਾਰਚ ਨੂੰ ਕੰਵਰਦੀਪ ਕੌਰ ਦੇ ਨਾਂ ਤੇ ਮੁਹਰ ਲਗਾਈ ਗਈ ਸੀ।
ਕੰਵਰਦੀਪ ਕੌਰ ਨੇ ਕੀਤੀ ਹੈ ਇੰਜੀਨੀਅਰਿੰਗ ਦੀ ਪੜਾਈ: ਮੁਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੀ ਕੰਵਰਦੀਪ ਕੌਰ ਨੇ ਇੰਜੀਨੀਅਰਿੰਗ ਦੀ ਪੜਾਈ ਕੀਤੀ ਹੈ। ਚੰਡੀਗੜ ਨਾਲ ਉਹਨਾਂ ਦਾ ਪੁਰਾਣਾ ਨਾਤਾ ਹੈ ਉਹ ਪੰਜਾਬ ਇੰਜੀਨਅਰਿੰਗ ਕਾਲਜ ਚੰਡੀਗੜ੍ਹ ਦੇ ਵਿਿਦਆਰਥਣ ਰਹੇ ਹਨ।
ਇਹ ਵੀ ਪੜੋ: Actor Satish Kaushik passes away: ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦਾ ਦੇਹਾਂਤ