ਚੰਡੀਗੜ੍ਹ: ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈਕੇ 17 ਜਨਵਰੀ ਨੂੰ ਚੋਣ ਹੋਣ ਜਾ ਰਹੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਚੰਡੀਗੜ੍ਹ ਦੀ ਸਿਆਸਤ ਵਿੱਚ ‘ਆਪ’ ਦੀ ਐਂਟਰੀ ਨੇ ਪਹਿਲਾਂ ਹੀ ਭਾਜਪਾ ਅਤੇ ਕਾਂਗਰਸ ਦਰਮਿਆਨ ਰਵਾਇਤੀ ਸਿਆਸੀ ਦੁਸ਼ਮਣੀ ਨੂੰ ਘਟਾ ਦਿੱਤਾ ਹੈ। ਇਸ ਵਾਰ ਇਹ (Mayor Elections held on 17 January) ਮੰਨਿਆ ਜਾ ਰਿਹਾ ਹੈ ਕਿ ਆਪ ਅਤੇ ਭਾਜਪਾ ਇਕ ਦੂਜੇ ਨੂੰ ਚੰਡੀਗੜ੍ਹ ਮੇਅਰ ਚੋਣ ਵਿੱਚ ਟੱਕਰ ਦੇ ਸਕਦੇ ਹਨ।
ਮੇਅਰ ਪੋਸਟ ਲਈ 19 ਵੋਟ ਬਹੁਮਤ ਜ਼ਰੂਰੀ: ਭਾਜਪਾ ਅਤੇ 'ਆਪ' ਕੋਲ ਸਦਨ 'ਚ 14-14 ਸੀਟਾਂ ਹਨ। ਭਾਜਪਾ ਦੇ ਸੰਸਦ ਮੈਂਬਰ ਕਿਰਨ ਖੇਰ ਦੀ ਇੱਕ ਵੱਖਰੀ ਵੋਟ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੀ ਵੋਟ ਫੈਸਲਾਕੁੰਨ ਸਾਬਤ ਹੋ ਸਕਦੀ ਹੈ। ਮੇਅਰ ਦੇ ਅਹੁਦੇ ਲਈ ਬਹੁਮਤ ਸਾਬਤ (AAP in Mayor Election Chandigarh) ਕਰਨ ਲਈ 19 ਵੋਟਾਂ ਦੀ ਲੋੜ ਹੁੰਦੀ ਹੈ।
ਸਾਲ 2015 ਤੋਂ ਬਾਅਦ ਕਾਂਗਰਸ ਦਾ ਕੋਈ ਵੀ ਮੇਅਰ ਨਹੀਂ ਬਣਿਆ। ਇਸ ਦੇ ਨਾਲ ਹੀ 2016 ਤੋਂ ਲਗਾਤਾਰ ਭਾਜਪਾ ਮੇਅਰ ਬਣ ਰਹੀ ਹੈ। ਅਜਿਹੇ ਵਿੱਚ ਸੱਤਾਧਾਰੀ ਭਾਜਪਾ ਲਈ ਇੱਕ ਵਾਰ ਫਿਰ ਤੋਂ ਆਪਣਾ ਮੇਅਰ ਬਣਾਉਣਾ ਵੱਕਾਰ ਦਾ ਸਵਾਲ ਹੈ। ਇਸ ਦੇ ਨਾਲ ਹੀ ਕਾਂਗਰਸ ਕੁਝ ਸਿਆਸੀ ਦਾਅ ਵੀ ਖੇਡ ਸਕਦੀ ਹੈ।
2022 ਦੀਆਂ ਮੇਅਰ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਹਾਸਲ (Mayor Elections in chandigarh) ਕਰਨ ਦੇ ਬਾਵਜੂਦ 'ਆਪ' ਤਿੰਨ ਵਿੱਚੋਂ ਇੱਕ ਵੀ ਅਹੁਦਾ ਨਹੀਂ ਜਿੱਤ ਸਕੀ। ਇਸ ਦੇ ਨਾਲ ਹੀ ਮੇਅਰ ਦੀ ਚੋਣ 'ਚ ਧੋਖਾਧੜੀ ਦਾ ਵੀ ਦੋਸ਼ ਲੱਗਾ ਸੀ।
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਕਿਵੇਂ ਹੁੰਦੀ ਹੈ : ਨਗਰ ਨਿਗਮ ਚੋਣਾਂ ਤੋਂ ਬਾਅਦ ਮੇਅਰ ਦੀ ਚੋਣ ਹੁੰਦੀ ਹੈ। ਚੰਡੀਗੜ੍ਹ ਦੇ ਮੇਅਰ ਦੀ ਚੋਣ 1 ਸਾਲ ਲਈ ਹੁੰਦੀ ਹੈ। ਮੇਅਰ ਦੀ ਸੀਟ ਪਹਿਲੇ ਸਾਲ ਲਈ ਮਹਿਲਾ ਉਮੀਦਵਾਰ ਲਈ ਰਾਖਵੀਂ ਹੈ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਮੇਅਰ ਦੀ ਚੋਣ ਵਿਚ ਹਿੱਸਾ ਨਹੀਂ ਲਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਹੋਵੇਗਾ। ਇਨ੍ਹਾਂ ਦੋਵਾਂ ਵਿੱਚੋਂ ਜਿਸ ਉਮੀਦਵਾਰ ਦੀਆਂ ਵੋਟਾਂ ਵੱਧ ਹੋਣਗੀਆਂ, ਉਸ ਦਾ ਉਮੀਦਵਾਰ ਮੇਅਰ ਚੁਣਿਆ ਜਾਵੇਗਾ।
ਜੇਕਰ ਕਾਂਗਰਸ ਪਾਰਟੀ ਵੀ ਮੇਅਰ ਦੀ ਚੋਣ ਵਿਚ ਹਿੱਸਾ ਲੈਂਦੀ ਹੈ ਤਾਂ ਦੋ ਵਾਰ ਵੋਟਿੰਗ ਹੋਵੇਗੀ। ਪਹਿਲੀ ਵਾਰ ਹੋ ਰਹੀ ਵੋਟਿੰਗ ਵਿੱਚ ਤਿੰਨੋਂ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ ਤੀਜੀ ਧਿਰ ਨੂੰ ਚੋਣ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਬਾਕੀ ਦੋ ਪਾਰਟੀਆਂ ਦੁਬਾਰਾ ਵੋਟਾਂ ਪਾਉਣਗੀਆਂ। ਇਸ ਤੋਂ ਬਾਅਦ ਜਿਸ ਪਾਰਟੀ ਦੇ ਉਮੀਦਵਾਰ ਨੂੰ ਵੱਧ ਵੋਟਾਂ ਮਿਲਣਗੀਆਂ, ਉਸ ਨੂੰ ਮੇਅਰ ਐਲਾਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: SYL ਨੂੰ ਲੈ ਕੇ ਪੰਜਾਬ CM ਭਗਵੰਤ ਮਾਨ ਤੇ ਹਰਿਆਣਾ CM ਮਨੋਹਰ ਲਾਲ ਖੱਟਰ ਵਿਚਾਲੇ ਮੀਟਿੰਗ ਅੱਜ