ETV Bharat / state

ਚੰਡੀਗੜ੍ਹ 'ਚ ਮੋਬਾਈਲ ਐਪ ਰਾਹੀਂ ਏਕਾਂਤਵਾਸ ਹੋਏ ਲੋਕਾਂ ਦਾ ਲੱਗੇਗਾ ਪਤਾ - chandigarh administration

ਇਹ ਐਪ ਏਕਾਂਤਵਾਸ ਵਿੱਚ ਰੱਖੇ ਮਰੀਜ਼ ਦੇ ਸਥਾਨ ਦੇ 50 ਮੀਟਰ ਦੇ ਘੇਰੇ ਅੰਦਰ ਨਿਸ਼ਾਨਦੇਹੀ ਕਰੇਗਾ ਅਤੇ ਅਜਿਹੇ ਮਰੀਜ਼ਾਂ ਨੂੰ ਹਰ ਇੱਕ ਘੰਟੇ ਵਿੱਚ ਇੱਕ ਸੈਲਫ਼ੀ ਵੀ ਅਪਲੋਡ ਕਰਨੀ ਹੋਵੇਗੀ।

ਚੰਡੀਗੜ੍ਹ 'ਚ ਮੋਬਾਈਲ ਐਪ ਰਾਹੀਂ ਏਕਾਂਤਵਾਸ ਹੋਏ ਲੋਕਾਂ ਦਾ ਲੱਗੇਗਾ ਪਤਾ

author img

By

Published : Apr 12, 2020, 10:19 PM IST

ਚੰਡੀਗੜ੍ਹ : ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਸੂਬੇ ਵਿੱਚ ਏਕਾਂਤਵਾਸ ਹੋਏ ਲੋਕਾਂ ਦਾ ਪਤਾ ਲਾਉਣ ਲਈ ਇੱਕ ਮੋਬਾਈਲ ਐਪ ਲਿਆਂਦਾ ਹੈ। ਇਸ ਐਪ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।

ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਇਸ ਐਪ ਰਾਹੀਂ ਸੀਵੀਡੀ ਟ੍ਰੈਕਰ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖੇਗਾ, ਜਿੰਨ੍ਹਾਂ ਨੂੰ ਕੋਰੋਨਾ ਵਾਇਰਸ ਕਰ ਕੇ ਏਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਇਸ ਐਪ ਦਾ ਟ੍ਰੈਕਰ ਉਨ੍ਹਾਂ ਲੋਕਾਂ ਦਾ ਆਸ-ਪਾਸ ਇਲਾਕੇ ਦੀਆਂ ਨਿਰਧਾਰਿਤ ਹੱਦਾਂ ਦੀ ਨਿਸ਼ਾਨਦੇਹੀ ਕਰੇਗਾ। ਏਕਾਂਤਵਾਸ ਵਿੱਚ ਗਏ ਲੋਕਾਂ ਲਈ ਇਸ ਐਪ ਨੂੰ ਡਾਊਨਲੋਡ ਕਰਨਾ ਜ਼ਰੂਰੀ ਬਣਾਇਆ ਗਿਆ ਹੈ।

ਅਧਿਕਾਰੀ ਨੇ ਕਿਹਾ ਕਿ ਇਹ ਐਪ ਏਕਾਂਤਵਾਸ ਵਿੱਚ ਰੱਖੇ ਮਰੀਜ਼ ਦੇ ਸਥਾਨ ਦੇ 50 ਮੀਟਰ ਦੇ ਘੇਰੇ ਅੰਦਰ ਨਿਸ਼ਾਨਦੇਹੀ ਕਰੇਗਾ ਅਤੇ ਅਜਿਹੇ ਮਰੀਜ਼ਾਂ ਨੂੰ ਹਰ ਇੱਕ ਘੰਟੇ ਵਿੱਚ ਇੱਕ ਸੈਲਫ਼ੀ ਵੀ ਅਪਲੋਡ ਕਰਨੀ ਹੋਵੇਗੀ। ਇਸ ਸਿਸਟਮ ਰਾਹੀਂ ਫ਼ਿਰ ਉਨ੍ਹਾਂ ਦੀ ਤੁਲਨਾ ਏਕਾਂਤਵਾਸ ਵਾਲੀ ਥਾਂ ਅਤੇ ਜਿਸ ਥਾਂ ਤੋਂ ਸੈਲਫ਼ੀ ਅਪਲੋਡ ਕੀਤੀ ਹੈ, ਦਾ ਮਿਲਾਨ ਕੀਤਾ ਜਾਵੇਗਾ।

ਐਪ ਰਾਹੀਂ ਕੰਟਰੋਲ ਰੂਮ ਨੂੰ ਜਾਵੇਗਾ ਅਲਰਟ

ਅਧਿਕਾਰੀ ਨੇ ਕਿਹਾ ਕਿ ਜੇ ਕੋਈ ਕੁਆਰਨਟੀਨ ਵਾਲੀ ਥਾਂ ਤੋਂ ਬਾਹਰ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਕੰਟੋਰਲ ਰੂਮ ਕੋਲ ਜਾਵੇਗੀ ਅਤੇ ਮਰੀਜ਼ ਨੂੰ ਚੇਤਾਵਨੀ ਵਾਲਾ ਸੰਦੇਸ਼ ਭੇਜਿਆ ਜਾਵੇਗਾ। ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਮਾਮਲਾ ਦਰਜ ਕਰ ਕੇ ਸਖ਼ਤ ਕਾਰਵਾਈ ਹੋਵੇਗੀ।

ਸੂਚਨਾ ਤਕਨਾਲੋਜੀ ਵਿਭਾਗ ਦੇ ਸਬ-ਡਵੀਜ਼ਨਲ ਮੈਜਿਸਟਰੇਟ, ਨਸੀਲ ਕੁਮਾਰ ਨੇ ਕਿਹਾ ਕਿ ਭਵਿੱਖ ਵਿੱਚ ਵੱਖ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਅਤੇ ਇਹ ਐਪ ਸਿਹਤ ਅਤੇ ਪੁਲਿਸ ਵਿਭਾਗਾਂ ਲਈ ਜੀਪੀਐਸ ਲੋਕੇਸ਼ਨ ਦੀ ਸਹਾਇਤਾ ਨਾਲ ਕੁਆਰੰਟੀਨ ਲੋਕਾਂ ਦਾ ਪਤਾ ਲਗਾਉਣ ਵਿੱਚ ਅਸਾਨ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.