ਚੰਡੀਗੜ੍ਹ: ਕੜਾਕੇ ਦੀ ਠੰਡ ਤੋਂ ਬਾਅਦ ਮੌਸਮ ਤੇਜੀ ਨਾਲ ਬਦਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ’ਚ ਇਹ ਗਰਮੀ ਬਹੁਤ ਤੇਜ ਪਵੇਗੀ। ਮੌਸਮ ਵਿਭਾਗ ਦੇ ਅਨੁਸਾਰ 6 ਅਤੇ 7 ਮਾਰਚ ਨੂੰ ਇੱਕ ਵਾਰ ਫਿਰ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੇ ਨੇ ਜਿਸ ਦੇ ਚੱਲਦੇ 6 ਮਾਰਚ ਦੀ ਸ਼ਾਮ ਤੋਂ ਮੌਸਮ ਵਿੱਚ ਬਦਲਾਅ ਆਵੇਗਾ ਨਾਲ 7 ਮਾਰਚ ਨੂੰ ਮੈਦਾਨੀ ਇਲਾਕਿਆਂ ’ਚ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜੋ: ਬਠਿੰਡਾ 'ਚ ਪਿਉ ਨੇ ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਮੁਲਜ਼ਮ ਕਾਬੂ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਚੱਲਦੇ ਮੌਸਮ ਵਿੱਚ ਬਦਲਾਅ ਜਾਰੀ ਰਹੇਗਾ ਜਿੱਥੇ ਦਿਨ ਦੇ ਸਮੇਂ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਇਸਦੇ ਨਾਲ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਏਗੀ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਚੱਲ ਰਿਹਾ ਹੈ।ਦੱਸ ਦਈਏ ਕਿ ਪਿਛਲੇ 2 ਮਹੀਨਿਆਂ ਵਿੱਚ ਮੌਸਮ ਨੇ ਵੀ ਗਰਮੀ ਦੇ ਮਾਮਲੇ ਵਿੱਚ ਕਈ ਰਿਕਾਰਡ ਤੋੜੇ ਹਨ ਤੇ ਇਸ ਵਾਰ ਗਰਮੀ ਬਹੁਤ ਪਵੇਗੀ।