ਚੰਡੀਗੜ੍ਹ: ਸਥਾਨਕ ਜ਼ਿਲ੍ਹਾ ਅਦਾਲਤ ਦੇ ਵਿੱਚ ਬਾਬਾ ਰਾਮਦੇਵ 'ਤੇ ਮਿਲਾਵਟੀ ਦਵਾਈ ਵੇਚਣ ਤੇ ਹੱਤਿਆ ਦੀ ਕੋਸ਼ਿਸ਼ ਦੇ ਆਰੋਪਾਂ ਦੇ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ। ਦੱਸਣਯੋਗ ਹੈ ਕਿ ਇਹ ਸ਼ਿਕਾਇਤ ਚੰਡੀਗੜ੍ਹ ਦੇ ਨੈਸ਼ਨਲ ਕੰਜ਼ਿਊਮਰ ਵੈੱਲਫੇਅਰ ਕਾਊਂਸਲ ਦੇ ਸਕੱਤਰ ਬਿਕਰਮਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਹੈ। ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਬਾਬਾ ਰਾਮਦੇਵ 'ਤੇ ਆਈਪੀਸੀ ਦੀ ਧਾਰਾ 275,276 ਤੇ 307 ਤਹਿਤ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ।
ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਨੇ ਕਿਹਾ ਬਾਬਾ ਰਾਮਦੇਵ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਸੀ, ਕਿਉਂ ਉਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲ਼ਵਾੜ ਕਰ ਰਹੇ ਹਨ।
ਬਰਾੜ ਨੇ ਕਿਹਾ ਕੋਰੋਨਾ ਵਾਇਰਸ ਕੋਈ ਛੋਟੀ ਬਿਮਾਰੀ ਨਹੀਂ ਹੈ। ਇਹ ਬਹੁਤ ਹੀ ਭਿਆਨਕ ਬਿਮਾਰੀ ਹੈ। ਇਸ ਕਰਕੇ ਬਾਬਾ ਰਾਮਦੇਵ ਨੂੰ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਜਾਂ ਦਵਾਈ ਬਣਾਉਣ ਦਾ ਦਾਅਵਾ ਕਰਨ ਤੋਂ ਪਹਿਲੇ ਆਯੂਸ਼ ਮੰਤਰਾਲੇ ਦੀ ਗਾਈਡਲਾਈਨਜ਼ ਨੂੰ ਦੇਖਣਾ ਚਾਹੀਦਾ ਸੀ।