ETV Bharat / state

ਕੈਪਟਨ ਨੇ ਕੇਂਦਰੀ ਵਿੱਤ ਮੰਤਰੀ ਨੂੰ ਹਾੜੀ ਦੇ ਸੀਜ਼ਨ ਸੰਬੰਧੀ ਲਿਖੀ ਚਿੱਠੀ - ਸੀ.ਸੀ.ਐਲ.

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਹਾੜੀ ਮੰਡੀਕਰਨ ਸੀਜ਼ਨ 2020 ਲਈ 26,064.31 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਜਲਦ ਮਨਜ਼ੂਰੀ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦੇਣ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ
author img

By

Published : Apr 2, 2020, 10:18 AM IST

Updated : Apr 2, 2020, 12:15 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਹਾੜੀ ਮੰਡੀਕਰਨ ਸੀਜ਼ਨ 2020 ਲਈ 26,064.31 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਦੀ ਜਲਦ ਮਨਜ਼ੂਰੀ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਨਿਰਦੇਸ਼ ਦੇਣ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ।

ਵਿੱਤ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੀ.ਸੀ.ਐਲ. ਦੇ ਤੁਰੰਤ ਜਾਰੀ ਹੋਣ ਨਾਲ ਨਾ ਸਿਰਫ ਕਣਕ ਦੀ ਫਸਲ ਦੀ ਸੁਚੱਜੀ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ, ਬਲਕਿ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ। ਕੈਪਟਨ ਅਮਰਿੰਦਰ ਨੇ ਵਿੱਤ ਮੰਤਰੀ ਨੂੰ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਾੜੀ ਮੰਡੀਕਰਨ ਸੀਜ਼ਨ ਦੌਰਾਨ 26064.31 ਕਰੋੜ ਰੁਪਏ ਦੀ ਸੀ.ਸੀ.ਐਲ. ਦੀ ਮਨਜ਼ੂਰੀ ਲਈ ਆਰ.ਬੀ.ਆਈ. ਨੂੰ ਆਪਣਾ ਪ੍ਰਸਤਾਵ ਪਹਿਲਾਂ ਹੀ ਸੌਂਪ ਦਿੱਤਾ ਹੈ।

ਮੁੱਖ ਮੰਤਰੀ ਨੇ ਸੀਤਾਰਮਨ ਨੂੰ ਇਹ ਵੀ ਦੱਸਿਆ ਕਿ ਸੂਬੇ ਵਿੱਚ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਚੱਲ ਰਹੇ ਲੌਕਡਾਊਨ ਅਤੇ 1 ਅਪ੍ਰੈਲ 2020 ਤੋਂ ਸ਼ੁਰੂ ਹੋਣ ਵਾਲੀ ਹਾੜੀ ਦੀ ਫਸਲ ਦੀ ਖਰੀਦ ਜੋ ਕਿ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ, ਕਾਰਨ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ 114.76 ਲੱਖ ਮੀਟਿਰਕ ਟਨ ਕਣਕ ਦੀ ਖਰੀਦ ਲਈ ਰਾਜ ਦੀ ਅਨੁਮਾਨਤ ਰਾਸ਼ੀ ਦੇਣ ਲਈ ਆਰ.ਬੀ.ਆਈ. ਵੱਲੋਂ ਮਨਜ਼ੂਰੀ ਦਿੱਤੀ ਜਾਵੇ।

ਇਸ ਪੱਤਰ ਵਿਚ ਦਿੱਤੇ ਪ੍ਰਸਤਾਵ ਅਨੁਸਾਰ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲੇ ਬਾਰੇ ਮੰਤਰਾਲੇ ਨੇ ਹਾੜੀ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਖਰੀਦ ਲਈ ਘੱਟੋ ਘੱਟ ਨਿਰਧਾਰਤ ਮੁੱਲ 19,250 ਰੁਪਏ ਪ੍ਰਤੀ ਮੀਟਿਰਕ ਟਨ ਨਿਸ਼ਚਤ ਕੀਤਾ ਹੈ। ਰਾਜ ਦੀਆਂ ਖਰੀਦ ਏਜੰਸੀਆਂ ਜਿਵੇਂ ਪਨਗਰੇਨ, ਮਾਰਕਫੈਡ, ਪਨਸਪ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਨੂੰ ਇਹ ਖਰਚਾ ਲਾਜ਼ਮੀ ਖਰਚੇ, ਆਵਾਜਾਈ ਲਾਗਤ, ਮੰਡੀ ਚਾਰਜ ਅਤੇ ਬਾਰਦਾਨੇ ਦੀ ਕੀਮਤ ਦੇ ਰੂਪ ਵਿਚ 3463.70 ਪ੍ਰਤੀ ਮੀਟਰਿਕ ਟਨ ਹੋਣ ਦੀ ਸੰਭਾਵਨਾ ਹੈ।

ਬੋਰੀ ਸਮੇਤ ਕਣਕ ਦੀ ਆਰਜ਼ੀ ਕੀਮਤ 22,713.70 ਰੁਪਏ (ਦਿਨ 22,714 ਰੁਪਏ) ਪ੍ਰਤੀ ਮੀਟਰਿਕ ਟਨ ਬਣਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 114.75 ਲੱਖ ਟਨ ਕਣਕ ਕਿਸਾਨਾਂ ਤੋਂ ਖਰੀਦਣ ਦਾ ਟੀਚਾ ਹੈ ਜਿਸ ਦੀ ਲਾਗਤ 26,064.31 ਕਰੋੜ ਰੁਪਏ ਬਣਦੀ ਹੈ

Last Updated : Apr 2, 2020, 12:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.