ETV Bharat / state

ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਾ ਹੈ: ਬਾਜਵਾ

ਸੁਰੱਖਿਆ ਵਾਪਸ ਲਏ ਜਾਣ 'ਤੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜੇਕਰ ਬਾਜਵਾ ਨੂੰ ਸੁਰੱਖਿਆ ਨਹੀਂ ਮਿਲ ਸਕਦੀ ਤਾਂ ਫਿਰ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਦੋਹਰੀ ਸਕਿਓਰਿਟੀ ਕਿਵੇਂ ਮਿਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੂੰ ਵੀ ਜੈਡ ਸੁਰੱਖਿਆ, ਸੀਐੱਸਐੱਫਆਈ ਤੋਂ ਇਲਾਵਾ ਪੰਜਾਬ ਪੁਲਿਸ ਦੇ 50 ਮੁਲਾਜ਼ਮ ਹਨ। ਬਿਕਰਮ ਸਿੰਘ ਮਜੀਠੀਆ ਉਹ ਵੀ ਸੀਆਈਐੱਸਐੱਫ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਹੈ।

ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ
ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ
author img

By

Published : Aug 13, 2020, 1:16 AM IST

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਆਪਣੀ ਸੁਰੱਖਿਆ ਵਾਪਸ ਲਏ ਜਾਣ ਦੇ ਮੁੱਦੇ 'ਤੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਇਕ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਘੇਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਤੁਸੀ ਹਮੇਸ਼ਾ ਮੁੱਖ ਮੰਤਰੀ ਨਹੀਂ ਰਹੋਗੇ।

ਵੀਡੀਓ

ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ "ਕੀ ਤੁਸੀ ਸੱਚਮੁੱਚ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹੋਏ? ਕਿਉਂਕਿ ਤੁਸੀ ਲੋਕਤੰਤਰ ਵਿੱਚ ਲੋਕਾਂ ਦੇ ਚੁਣੇ ਹੋਏ ਇਕ ਨੁਮਾਇੰਦੇ ਹੋ। ਤੁਸੀ ਮਹਾਰਾਜਾ ਪਟਿਆਲਾ ਨਹੀਂ। ਬਾਜਵਾ ਨੇ ਕਿਹਾ ਕਿ ਜਿਸ ਹਿਸਾਬ ਨਾਲ ਕੈਪਟਨ ਨੇ ਮੈਨੂੰ ਜਵਾਬ ਭੇਜਿਆ ਹੈ ਉਸਤੋਂ ਲਗਦਾ ਹੈ ਕਿ ਅਜੇ ਵੀ ਉਹ ਸੁਪਨੇ ਵਿੱਚ ਮਹਾਰਾਜ ਪਟਿਆਲਾ ਹੋਣ। ਨਾ ਹੀ ਉਨ੍ਹਾਂ ਨੂੰ ਲੋਕਾਂ ਦੀ ਜ਼ਰੂਰਤ ਹੈ ਤੇ ਨਾ ਹੀ ਲੋਕਾਂ ਨੂੰ ਜਵਾਬਦੇਹ ਹਨ।"

ਬਾਜਵਾ ਨੇ ਕਿਹਾ ਕਿ ਉਹ ਇਕ ਮੈਂਬਰ ਪਾਰਲੀਮੈਂਟ ਹੈ, ਉਹ ਵੀ ਇਨ੍ਹਾਂ ਦੀ ਜਮਾਤ ਦਾ ਹੀ ਅਤੇ ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਵੀ ਰਹੇ ਹਨ।

ਉਨ੍ਹਾਂ ਕਿਹਾ ਕਿ ਮੇਰੇ ਮਰਹੂਮ ਪਿਤਾ ਸਤਨਾਮ ਸਿੰਘ ਬਾਜਵਾ ਜੋ ਸਾਬਕਾ ਮੰਤਰੀ ਪੰਜਾਬ ਰਹੇ ਹਨ, ਜਿਨ੍ਹਾਂ ਦੀ ਕੱਟੜਪੰਥੀਆਂ ਨਾਲ ਲੜਦੇ ਹੋਏ 1987 ਵਿੱਚ ਸ਼ਹਾਦਤ ਹੋਈ ਸੀ। ਮੇਰਾ ਵੱਡਾ ਭਰਾ ਬ੍ਰਿਗੇਡੀਅਰ ਐਮ.ਪੀ.ਐਸ ਬਾਜਵਾ ਹਨ, ਜੋ ਉਸ ਸਮੇਂ ਕਰਨਲ ਸਨ ਅਤੇ ਜੋ 'ਵਾਰ ਹੀਰੋਜ਼' ਹਨ, ਜਿਨ੍ਹਾਂ ਦੀ ਅਗਵਾਈ 'ਚ ਟਾਈਗਰ ਹਿੱਲਜ਼ ਜਿੱਤੀ ਗਈ ਸੀ।

ਵੀਡੀਓ

ਬਾਜਵਾ ਨੇ ਕਿਹਾ ਜਦੋਂ ਉਹ ਕੈਬਨਿਟ ਮੰਤਰੀ ਬਣੇ ਤਾਂ ਉਸ ਸਮੇਂ ਭਾਰਤ ਸਰਕਾਰ ਨੇ ਉਨ੍ਹਾਂ ਦੀ ਸਰਵਿਸ ਦੀ ਵਰਤੋਂ ਯੂ.ਐਨ. ਤੱਕ ਕੀਤੀ, ਜਿਸਦਾ ਉਨ੍ਹਾਂ ਨੂੰ ਮਾਣ ਹੈ।

ਉਨ੍ਹਾਂ ਕਿਹਾ ਕਿ 1980 ਤੋਂ ਅੱਜ ਤੱਕ ਲਗਾਤਾਰ 40 ਸਾਲ ਲਗਾਤਾਰ ਮੇਰੇ ਕੋਲ ਪੁਲਿਸ ਸੁਰੱਖਿਆ ਰਹੀ ਹੈ ਅਤੇ ਰਾਜ ਸਰਕਾਰ ਦਾ ਇਹ ਫ਼ਰਜ਼ ਹੈ ਕਿ ਜਿਸ ਨੂੰ ਵੀ ਖ਼ਤਰਾ ਹੋਵੇ ਸੁਰੱਖਿਆ ਮੁਹਈਆ ਕਰਵਾਏ, ਭਾਵੇਂ ਉਹ ਕਿਸੇ ਪਾਰਟੀ ਦਾ ਮੈਂਬਰ ਹੋਵੇ, ਤਾਲਮੇਲ ਹੋਵੇ ਜਾਂ ਨਾ ਹੋਵੇ।

ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲਏ ਜਾਣ ਦਾ ਕਾਰਨ ਮੇਰਾ 121 ਲੋਕਾਂ ਦੀ ਹੋਈ ਮੌਤ ਬਾਰੇ ਚੁਕਿਆ ਗਿਆ ਸਵਾਲ ਹੈ, ਜਿਸ ਕਾਰਨ ਮੁੱਖ ਮੰਤਰੀ ਮਾਨਸਿਕ ਸੰਤੁਲਨ ਗੁਆ ਬੈਠੇ ਹਨ, ਕਿ ਮੇਰੀ ਪਾਰਟੀ ਦੇ ਐਮ.ਪੀ. ਮੈਨੂੰ ਹੀ ਸਵਾਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਸੀਬੀਆਈ ਜਾਂਚ ਲਈ ਗਵਰਨਰ ਨੂੰ ਮੈਮੋਰੰਡਮ ਦਿੱਤਾ ਸੀ, ਜਿਸ ਕਾਰਨ ਹੀ ਜਿਹੜੀ ਸੁਰੱਖਿਆ ਉਨ੍ਹਾਂ ਕੋਲ 40 ਸਾਲ ਤੋਂ ਲਗਾਤਾਰ ਸੀ, ਉਸ ਨੂੰ ਹਟਾ ਲਿਆ ਗਿਆ ਅਤੇ ਕਿਹਾ ਕਿ ਤੁਹਾਡੇ ਕੋਲ ਦੋ ਕੰਪੋਨੈਂਟਰੀ ਰਹਿ ਸਕਦੇ ਹਨ। ਤੁਹਾਡੇ ਕੋਲ ਕੇਂਦਰੀ ਸੁਰੱਖਿਆ ਹੈ, ਜੈਡ ਸਕਿਉਰਟੀ ਹੈ ਤੇ ਸੀਆਈਐਸਐਫ ਸੁਰੱਖਿਆ ਦੇ ਰਹੀ ਹੈ।

ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਜੇਕਰ ਬਾਜਵਾ ਨੂੰ ਸੁਰੱਖਿਆ ਨਹੀਂ ਮਿਲ ਸਕਦੀ ਤਾਂ ਫਿਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋਹਰੀ ਸਕਿਓਰਿਟੀ ਕਿਵੇਂ ਮਿਲੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੂੰ ਵੀ ਜੈਡ ਸੁਰੱਖਿਆ, ਸੀਐਸਐਫਆਈ ਤੋਂ ਇਲਾਵਾ ਪੰਜਾਬ ਪੁਲਿਸ ਦੇ 50 ਮੁਲਾਜ਼ਮ ਹਨ। ਬਿਕਰਮ ਸਿੰਘ ਮਜੀਠੀਆ ਉਹ ਵੀ ਸੀਆਈਐਸਐਫ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ ਹੈ।

ਤੁਸੀ ਆਪਣੀ ਪਾਰਟੀ ਦੇ ਐਮ.ਪੀ. ਨੂੰ, ਜਿਸਦੇ ਪਰਿਵਾਰ ਨੇ ਵੱਡੇ ਬਲੀਦਾਨ ਦਿਤੇ ਹਨ, ਸਿਰਫ ਇਸ ਕਰਕੇ ਕਿ ਸੁਰੱਖਿਆ ਨਹੀਂ ਦੇ ਸਕਦੇ ਕਿ ਤੁਹਾਡੇ ਨਾਲ ਤਾਲਮੇਲ ਨਹੀਂ ਹੈ।

ਉਨ੍ਹਾਂ ਕਿਹਾ ਜਦੋਂ ਇਸ ਸਬੰਧੀ ਡੀਜੀਪੀ ਨੂੰ ਚਿੱਠੀ ਲਿਖੀ ਤਾਂ ਡੀਜੀਪੀ ਦੇ ਜਵਾਬ ਵਿੱਚ ਮੁੱਖ ਮੰਤਰੀ ਜਵਾਬ ਦੇ ਰਹੇ ਹਨ ਕਿ ਇਹ ਮੈਂ ਵਾਪਸ ਲਈ ਹੈ, ਤਾਂ ਮੁੱਖ ਮੰਤਰੀ ਦੱਸਣ ਕਿ ਕਿਹੜੀ ਸਮਰੱਥਾ ਅਧੀਨ ਉਨ੍ਹਾਂ ਸੁਰੱਖਿਆ ਵਾਪਸ ਲਈ?

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਲੋਕਤੰਤਰ ਵਿੱਚ ਚੁਣੇ ਇਕ ਮੁੱਖ ਮੰਤਰੀ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖ਼ੁਦ ਮੰਨਿਆ ਹੈ ਕਿ ਮੇਰੇ ਹੁਕਮ 'ਤੇ ਡੀਜੀਪੀ ਨੇ ਇਹ ਵਾਪਸ ਲਈ ਹੈ, ਜਿਸ ਨਾਲ ਬਿੱਲੀ ਥੈਲਿਉਂ ਬਾਹਰ ਆ ਗਈ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਚੰਡੀਗੜ੍ਹ ਦੇ ਡੀਜੀਪੀ ਨੂੰ ਇਕ ਚਿੱਠੀ ਸਪੱਸ਼ਟ ਕੀਤਾ ਹੈ ਕਿ ਜੇਕਰ ਅੱਗੇ ਹੁਣ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਵਾਰਦਾਤ ਹੁੰਦੀ ਹੈ ਤਾਂ ਇਹ ਦੋ ਜ਼ਿੰਮੇਵਾਰ ਹੋਣਗੇ। ਜਿਹੜੀ ਪਹਿਲੀ ਐਫਆਈਆਰ ਹੋਵੇਗੀ ਉਹ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਤੇ ਦੂਜੀ ਡੀਜੀਪੀ ਪੰਜਾਬ ਵਿਰੁੱਧ ਹੋਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੂੰ ਸੱਚਮੁੱਚ ਕੋਰੋਨਾ ਮਹਾਂਮਾਰੀ ਲਈ ਪੁਲਿਸ ਮੁਲਾਜ਼ਮਾਂ ਦੀ ਲੋੜ ਹੈ ਤਾਂ ਉਹ ਆਪਣੀ ਸਕਿਉਰਿਟੀ ਸਮੇਤ ਬਾਦਲਾਂ ਅਤੇ ਮੇਰੀ ਸਕਿਉਰਟੀ ਨੂੰ ਲੋਕਾਂ ਵਿੱਚ ਲਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.