ਚੰਡੀਗੜ: ਕੈਨੇਡਾ ਦੇ ਸਾਬਕਾ ਸਿਹਤ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਉਜਲ ਦੋਸਾਂਝ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕੈਨੇਡੀਅਨ ਆਗੂ ਦੋਸਾਂਝ ਕੋਲ ਕੈਨੇਡਾ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੇ ਆਰਥਿਕ ਸੋਸ਼ਣ ਦਾ ਮਸਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਆਰਥਿਕ ਸ਼ੋਸ਼ਣ ਕਾਰਨ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ 'ਤੇ ਉਲਟ ਅਸਰ ਪੈ ਰਿਹਾ ਹੈ, ਇਸ ਲਈ ਕੈਨੇਡੀਅਨ ਸਰਕਾਰ ਨੂੰ ਇਸ ਮਸਲੇ 'ਤੇ ਜਲਦ ਕਦਮ ਚੁੱਕਣ ਦੀ ਲੋੜ ਹੈ। ਸਪੀਕਰ ਨੇ ਕਿਹਾ ਕਿ ਪੰਜਾਬੀ ਵਿਦਿਆਰਥੀਆਂ ਦੀ ਇਸ ਮਾਮਲੇ ਵਿੱਚ ਮਦਦ ਕੀਤੀ ਜਾਵੇ। ਦੋਸਾਂਝ ਨੇ ਅਜਿਹੇ ਮਾਮਲਿਆਂ ਨੂੰ ਜਲਦ ਕੈਨੇਡੀਅਨ ਸਰਕਾਰ ਕੋਲ ਚੁੱਕਣ ਦਾ ਭਰੋਸਾ ਦਿਵਾਇਆ।
ਪੰਜਾਬੀਆਂ ਦੇ ਮਸਲੇ ਚੁੱਕੇ ਗਏ: ਉਜਲ ਦੋਸਾਂਝ ਵੱਲੋਂ ਵੀ ਕੈਨੇਡਾ ਵਸਦੇ ਪੰਜਾਬੀਆਂ ਨਾਲ ਸਬੰਧਿਤ ਸੂਬੇ ਦੇ ਮਾਮਲੇ ਵੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਧਿਆਨ ਵਿੱਚ ਲਿਆਂਦੇ ਗਏ, ਜਿਨ੍ਹਾਂ ਨੂੰ ਜਲਦ ਹੱਲ ਕਰਨ ਲਈ ਸੰਧਵਾਂ ਨੇ ਅੱਗੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ-ਭਰਾਵਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਪੰਜਾਬ ਸਰਕਾਰ ਸਦਾ ਤਤਪਰ ਹੈ। ਇਸ ਮੌਕੇ ਟੋਰਾਂਟੋ ਵਿੱਚ ਬੈਰਿਸਟਰ ਤੇ ਸਾਲਿਸਟਰ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ.ਬੀ.ਐਸ. ਢਿੱਲੋਂ ਵੀ ਮੌਜੂਦ ਸਨ।
- ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਛੋਟੇ ਭਰਾ ਨੇ ਨਸ਼ੇ ਦੇ ਆਦੀ ਵੱਡੇ ਭਰਾ ਦਾ ਕੀਤਾ ਕਤਲ
- 22 ਦੇ ਕਰੀਬ ਪਾਕਿਸਤਾਨੀ ਕੈਦੀ ਭਾਰਤ ਸਰਕਾਰ ਵੱਲੋਂ ਕੀਤੇ ਗਏ ਰਿਹਾਅ, ਅਟਾਰੀ-ਵਾਹਘਾ ਸਰਹੱਦ ਰਾਹੀਂ ਹੋਈ ਵਤਨ ਵਾਪਸੀ
- ਰਾਘਵ ਚੱਢਾ ਦੀ ਮੰਗਣੀ ਦੇਖ ਕੇ ਮੁੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਇਸ ਲਈ ਧੋਣਾ ਪੈ ਰਿਹਾ ਅਹੁੱਦੇ ਤੋਂ ਹੱਥ, ਅਕਾਲੀ ਦਲ ਕਿਉਂ ਹੋਇਆ ਖਫ਼ਾ, ਪੜ੍ਹੋ ਪੂਰਾ ਮਸਲਾ...
ਕੌਣ ਹਨ ਉਜਲ ਦੁਸਾਂਝ: ਉਜਲ ਦੁਸਾਂਝ ਕਿ ਕੈਨੇਡੀਅਨ ਵਕੀਲ ਅਤੇ ਸਿਆਸਤਦਾਨ ਹਨ। ਉਹਨਾਂ ਨੇ 2000 ਤੋਂ 2001 ਤੱਕ ਬ੍ਰਿਟਿਸ਼ ਕੋਲੰਬੀਆ ਦੇ 33ਵੇਂ ਪ੍ਰੀਮੀਅਰ ਵਜੋਂ ਅਤੇ 2004 ਤੋਂ 2011 ਤੱਕ ਕੈਨੇਡਾ ਦੀ ਲਿਬਰਲ ਪਾਰਟੀ ਲਈ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। ਉਹ 2004 ਤੋਂ 2006 ਤੱਕ ਸਿਹਤ ਮੰਤਰੀ ਰਹੇ, ਜਦੋਂ ਪਾਰਟੀ ਦੀ ਸਰਕਾਰ ਹਾਰ ਗਈ ਫਿਰ ਵੀ ਉਹਨਾਂ ਨੇ ਜਨਵਰੀ 2006 ਤੋਂ 2011 ਤੱਕ ਸਰਕਾਰੀ ਵਿਰੋਧੀ ਧਿਰ ਵਿੱਚ ਅਹਿਮ ਭੂਮਿਕਾ ਨਿਭਾਈ। ਦੋਸਾਂਝ ਪਾਲ ਮਾਰਟਿਨ ਦੇ ਮੰਤਰਾਲੇ ਵਿੱਚ ਸੇਵਾ ਕਰਨ ਵਾਲੇ ਚਾਰ ਪ੍ਰਤੱਖ ਘੱਟ ਗਿਣਤੀਆਂ ਵਿੱਚੋਂ ਇੱਕ ਸਨ। ਸੰਘੀ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਦੁਸਾਂਝ ਨੇ ਸੂਬਾਈ ਰਾਜਨੀਤੀ ਵਿੱਚ ਦਸ ਸਾਲ ਬਿਤਾਏ। ਉਹ 1991 ਵਿੱਚ ਬ੍ਰਿਟਿਸ਼ ਕੋਲੰਬੀਆ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਵਜੋਂ ਵੈਨਕੂਵਰ-ਕੇਨਸਿੰਗਟਨ ਲਈ ਚੁਣਿਆ ਗਿਆ ਸੀ ਅਤੇ 1996 ਵਿੱਚ ਉੱਥੇ ਦੁਬਾਰਾ ਚੁਣੇ ਗਏ ਸੀ। ਅਗਸਤ 1995 ਤੋਂ ਫਰਵਰੀ 2000 ਤੱਕ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਵਜੋਂ ਕੰਮ ਕੀਤਾ।