ਚੰਡੀਗੜ੍ਹ: ਪੋਸਟ ਮੈਟ੍ਰਿਕ ਵਜ਼ੀਫ਼ਾ ਘੁਟਾਲੇ ਵਿੱਚ ਇੱਕ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਸਬੰਧੀ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨਾਲ ਸਬੰਧਤ ਅਹਿਮ ਖੁਲਾਸੇ ਕੀਤੇ ਹਨ।
ਬਲਜੀਤ ਕੌਰ ਨੇ ਦੱਸਿਆ ਕਿ ਇਹ ਸਕੀਮ 2012-13 ਵਿੱਚ ਲਾਗੂ ਕੀਤੀ ਗਈ ਸੀ। ਉਸ ਸਮੇਂ ਤੋਂ ਹੀ ਇਸ ਮਾਮਲੇ ਵਿਚ ਘਪਲੇ ਦੇ ਇਲਜ਼ਾਮ ਲੱਗਦੇ ਆਉਦੇ ਹਨ। ਕਾਂਗਰਸ 2017 ਵਿੱ ਸੱਤਾ ਵਿੱਚ ਆਈ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਇਸ ਵਿੱਚ ਹੋ ਰਹੇ ਘੁਟਾਲੇ ਦਾ ਮੁੱਦਾ ਚੱਕਿਆ ਸੀ। ਪਰ ਸੱਤਾ ਵਿੱਚ ਆਉਦੇ ਹੀ ਕਾਂਗਰਸ ਇਸ ਗੱਲ ਨੂੰ ਖੁਦ ਭੁੱਲ ਗਈ।
ਕਾਂਗਰਸ ਵੀ ਘੁਟਾਲੇ ਵਿੱਚ ਸ਼ਾਮਲ: ਕੈਬਨਿਟ ਮੰਤਰੀ ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਕਾਂਗਰਸ ਜਦੋਂ ਸੱਤਾ ਵਿੱਚ ਆਈ ਤਾਂ ਉਸ ਨੇ ਵੀ ਇਸ ਵਿੱਚ ਘੁਟਾਲੇ ਕੀਤੇ। ਰਿਓਡਿਟ ਦੇ ਨਾਂ 'ਤੇ ਕਾਲਜਾਂ ਨੂੰ ਪੈਸੇ ਵਾਪਸ ਕਰ ਦਿੱਤੇ ਸਨ। 2017 ਤੋਂ 2020 ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਾਂਗਰਸ ਦੇ ਰਾਜ ਦੌਰਾਨ ਬੰਦ ਰਹੀ। ਕਾਂਗਰਸ ਵਿੱਚ 9 ਲੱਖ 5 ਹਜ਼ਾਰ 340 ਵਿਦਿਆਰਥੀਆਂ ਨੂੰ ਵਜ਼ੀਫ਼ਾ ਨਹੀਂ ਮਿਲਿਆ। ਜਦੋਂ ਇਹ ਸ਼ੁਰੂ ਹੋਇਆ ਤਾਂ 1 ਲੱਖ 95 ਹਜ਼ਾਰ 156 ਬੱਚਿਆਂ ਨੂੰ ਵਜ਼ੀਫ਼ਾ ਮਿਲਿਆ। ਇਸ ਘਪਲੇ ਵਿੱਚ ਸਾਰੀਆਂ ਪਾਰਟੀਆਂ ਅਕਾਲੀ ਦਲ, ਭਾਜਪਾ, ਕਾਂਗਰਸ ਨੇ ਯੋਗਦਾਨ ਪਾਇਆ।
55 ਕਰੋੜ ਦਾ ਹੋਇਆ ਘੁਟਾਲਾ: ਕੈਬਨਿਟ ਮੰਤਰੀ ਬਲਜੀਤ ਕੌਰ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੁਣ ਤੱਕ 2 ਲੱਖ 46 ਹਜ਼ਾਰ 726 ਬੱਚੇ ਵਜੀਫੇ ਲਈ ਰਜਿਸਟਰਡ ਹੋ ਚੁੱਕੇ ਹਨ। ਕਾਲਜਾਂ ਤੋਂ ਵਸੂਲੀ ਦੀ ਬਜਾਏ ਰੀ-ਆਡਿਟ ਕੀਤਾ ਗਿਆ। ਕਾਲਜਾ ਨੂੰ ਦੁਬਾਰਾ ਪੈਸੇ ਵਾਪਸ ਕਰ ਦਿੱਤੇ ਗਏ। ਇਹ ਘਪਲਾ ਕਰੀਬ 55 ਕਰੋੜ ਦਾ ਹੋਇਆ ਹੈ। ਜਿਸ ਕਾਰਨ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਸਕਿਆ। ਕਈ ਕਾਲਜਾਂ ਨੂੰ ਹੋਰ ਪੈਸੇ ਦਿੱਤੇ ਗਏ।
39 ਕਰੋੜ ਦੀ ਜਾਣਕਾਰੀ ਨਹੀਂ: ਕੈਬਨਿਟ ਮੰਤਰੀ ਬਲਜੀਤ ਕੌਰ ਨੇ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਪਤ 39 ਕਰੋੜ ਰੁਪਏ ਕਿੱਥੇ ਖਰਚ ਹੋਏ ਹਨ। ਇਸ ਦਾ ਕੋਈ ਹਿਸਾਬ ਹੀ ਨਹੀਂ ਮਿਲਿਆ। ਐਨੀ ਵੱਡੀ ਰਕਮ ਕਿਸ ਨੂੰ ਦਿੱਤੀ ਕੀ ਕੀਤਾ ਗਿਆ ਇਸ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਫਰਜ਼ੀ ਕਾਲਜ ਬਣਾ ਕੇ ਇਸ ਪੈਸੇ ਦਾ ਗਬਨ ਕੀਤਾ ਗਿਆ।
ਛੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ : ਕੈਬਨਿਟ ਮੰਤਰੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਵਿੱਚ ਹੁਣ ਤੱਕ 6 ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਜਿਸ ਵਿੱਚ 2 ਅਧਿਕਾਰੀ ਵਿੱਤ ਵਿਭਾਗ ਦੇ ਹਨ। ਇਸ ਦੇ ਨਾਲ ਹੀ 4 ਅਧਿਕਾਰੀ ਸਮਾਜਿਕ ਨਿਆਂ ਵਿਭਾਗ ਦੇ ਹਨ। ਜਿਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਸੇਵਾਮੁਕਤ ਹੋ ਚੁੱਕੇ ਹਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ ਦੀ ਜਾਂਚ ਵਿਭਾਗੀ ਪੱਧਰ 'ਤੇ ਚੱਲ ਰਹੀ ਸੀ। ਇਹ ਮਾਮਲਾ ਅਜੇ ਖਤਮ ਨਹੀਂ ਹੋਇਆ। ਸਾਡੇ ਵਿਭਾਗ ਦੀ ਜਾਂਚ ਪੂਰੀ ਹੋ ਗਈ ਹੈ। ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- SC post matric scholarship scam: SC ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ 'ਚ ਮਾਨ ਸਰਕਾਰ ਦਾ ਵੱਡਾ ਐਕਸ਼ਨ