ਸਾਲ 2019-20 ਦੇ ਬਜਟ 'ਚ ਕੁੱਲ ਮਾਲੀ ਪ੍ਰਾਪਤੀਆਂ ਵੱਧ ਕੇ 78,510 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਮਾਰਚ 2019 ਤੱਕ ਸੂਬੇ ਦਾ ਕੁੱਲ ਬਕਾਇਆ ਕਰਜ਼ 2,12,276 ਕਰੋੜ ਰੁਪਏ ਅਨੁਮਨਿਆ ਗਿਆ ਹੈ। 2019-20 'ਚ ਕੁੱਲ ਬਕਾਇਆ ਕਰਜ਼ ਵੱਧ ਕੇ 2,29,612 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਖੇਤੀਬਾੜੀ ਅਤੇ ਸਬੰਧਤ ਖੇਤਰਾਂ ਦਾ ਬਜਟ 2019-20 'ਚ 13,643 ਕਰੋੜ ਕੀਤਾ ਗਿਆ ਹੈ। ਬਜਟ 'ਚ 1 ਲੱਖ 13 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਹੀ ਗਈ ਹੈ। ਬਜਟ 'ਚ 'ਮੇਕ ਇਨ ਪੰਜਾਬ' ਨਾਂਅ ਦੀ ਇਕ ਨਵੀਂ ਪਾਲਿਸੀ ਤਿਆਰ ਕਰਨ ਬਾਰੇ ਕਿਹਾ ਗਿਆ ਹੈ। ਇਸਦੇ ਨਾਲ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯੋਜਨਾਬੰਦੀ ਲਈ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਸੁਲਤਾਨਪੁਰ ਲੋਧੀ 'ਚ 'ਪਿੰਡ ਬਾਬੇ ਨਾਨਕ ਦਾ' ਨਾਮਕ ਵਿਰਾਸਤੀ ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ 300 ਕਰੋੜ, ਸਮਾਜਿਕ ਨਿਆਂ-ਸਸ਼ਕਤੀਕਰਨ ਅਤੇ ਘੱਟ ਗਿਣਤੀ ਦੀਆਂ ਵੱਖੋ-ਵੱਖ ਸਕੀਮਾਂ ਲਈ 1,228 ਕਰੋੜ ਰੁਪਏ, ਐੱਸਸੀ, ਬੀਸੀ ਲਈ ਵਜ਼ੀਫਾ ਸਕੀਮਾਂ ਲਈ 938.71 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
![undefined](https://s3.amazonaws.com/saranyu-test/etv-bharath-assests/images/ad.png)
ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ 'ਮੇਰਾ ਕੰਮ, ਮੇਰਾ ਮਾਣ' ਸਕੀਮ ਦੀ ਤਜਵੀਜ਼ ਕੀਤੀ ਗਈ ਹੈ। ਇਸਦੇ ਨਾਲ ਹੀ ਜਲੰਧਰ 'ਚ ਉੱਚ ਪੱਧਰੀ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਰਿਆਇਤੀ ਬਿਜਲੀ ਲਈ ਸੂਬਾ ਸਰਕਾਰ 1,513 ਕਰੋੜ ਰੁਪਏ ਖਰਚ ਕਰੇਗੀ। ਮਹਿਲਾ ਤੇ ਬਾਲ ਵਿਕਾਸ ਦੇ ਬਜਟ ਨੂੰ ਵਧਾ ਕੇ 2,835.82 ਕਰੋੜ ਕੀਤਾ ਗਿਆ ਹੈ।