ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਐਨ.ਡੀ.ਏ. ਛੱਡਣ ਦੇ ਫ਼ੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਾਦਲਾਂ ਲਈ ਰਾਜਸੀ ਮਜਬੂਰੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ, ਜਿਨ੍ਹਾਂ ਕੋਲ ਖੇਤੀਬਾੜੀ ਬਿੱਲਾਂ ਉਤੇ ਭਾਜਪਾ ਵੱਲੋਂ ਦੋਸ਼ ਮੜੇ ਜਾਣ ਤੋਂ ਬਾਅਦ ਐਨ.ਡੀ.ਏ. ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਸੀ।
ਆਪਣੇ ਪਹਿਲਾਂ ਵਾਲੇ ਬਿਆਨ ਵੱਲ ਧਿਆਨ ਦਿਵਾਉਂਦਿਆਂ, ਜਿਸ ਵਿੱਚ ਉਨ੍ਹਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਐਨ.ਡੀ.ਏ. ਹੁਣ ਅਕਾਲੀਆਂ ਨੂੰ ਮੱਖਣ ਵਿੱਚੋਂ ਵਾਲ ਵਾਂਗ ਕੱਢ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫ਼ੈਸਲੇ ਵਿੱਚ ਕੋਈ ਵੀ ਨੈਤਿਕਤਾ ਸ਼ਾਮਲ ਨਹੀਂ ਹੈ। ਅਕਾਲੀਆਂ ਸਾਹਮਣੇ ਹੋਰ ਕੋਈ ਰਾਸਤਾ ਨਹੀਂ ਬਚਿਆ ਸੀ। ਹੁਣ ਜਦੋਂਕਿ ਭਾਰਤੀ ਜਨਤਾ ਪਾਰਟੀ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹ ਖੇਤੀਬਾੜੀ ਬਿੱਲਾਂ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮ ਰਹਿਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਸਮਝਦੀ ਹੈ।
-
Nothing moral about it, @Akali_Dal_ were left with no option but to quit NDA after @BJP4India leaders blamed them for failing to convince farmers about goodness of #AgricultureBills, says @capt_amarinder. Calls it culmination of @officeofssbadal & @HarsimratBadal_ web of lies. pic.twitter.com/w0hkLqJi0l
— Raveen Thukral (@RT_MediaAdvPbCM) September 26, 2020 " class="align-text-top noRightClick twitterSection" data="
">Nothing moral about it, @Akali_Dal_ were left with no option but to quit NDA after @BJP4India leaders blamed them for failing to convince farmers about goodness of #AgricultureBills, says @capt_amarinder. Calls it culmination of @officeofssbadal & @HarsimratBadal_ web of lies. pic.twitter.com/w0hkLqJi0l
— Raveen Thukral (@RT_MediaAdvPbCM) September 26, 2020Nothing moral about it, @Akali_Dal_ were left with no option but to quit NDA after @BJP4India leaders blamed them for failing to convince farmers about goodness of #AgricultureBills, says @capt_amarinder. Calls it culmination of @officeofssbadal & @HarsimratBadal_ web of lies. pic.twitter.com/w0hkLqJi0l
— Raveen Thukral (@RT_MediaAdvPbCM) September 26, 2020
'ਅਕਾਲੀ ਦਲ ਦੇ ਝੂਠ ਅਤੇ ਬੇਈਮਾਨੀ ਦੀ ਕਹਾਣੀ ਦਾ ਅੰਤ ਹੈ ਤੋੜ ਵਿਛੋੜਾ'
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਐਨ.ਡੀ.ਏ. ਨਾਲੋਂ ਤੋੜ-ਵਿਛੋੜਾ ਕਰਨ ਦਾ ਅਕਾਲੀ ਦਲ ਦਾ ਫ਼ੈਸਲਾ ਉਨ੍ਹਾਂ ਵੱਲੋਂ ਬੋਲੇ ਜਾਂਦੇ ਝੂਠ ਅਤੇ ਬੇਇਮਾਨੀ ਦੀ ਕਹਾਣੀ ਦਾ ਅੰਤ ਹੈ ਜਿਸ ਦਾ ਸਿੱਟਾ ਬਿੱਲਾਂ ਦੇ ਮੁੱਦੇ ਉਤੇ ਉਨ੍ਹਾਂ ਦੇ ਇਕੱਲੇ ਪੈ ਜਾਣ ਦੇ ਰੂਪ ਵਿੱਚ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ 'ਅੱਗੇ ਖੂਹ ਤੇ ਪਿੱਛੇ ਖਾਈ' ਵਾਲੀ ਬਣ ਗਈ ਸੀ ਕਿਉਂ ਜੋ ਉਸ ਨੇ ਮੁੱਢਲੇ ਦੌਰ ਵਿੱਚ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਉਤੇ ਅਸੂਲਾਂ ਭਰਪੂਰ ਸਟੈਂਡ ਨਹੀਂ ਸੀ ਲਿਆ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਕੀਤੇ ਵਿਆਪਕ ਰੋਹ ਕਾਰਨ ਉਸ ਨੇ ਅਚਾਨਕ ਹੀ ਇਸ ਮੁੱਦੇ ਉਤੇ ਯੂ ਟਰਨ ਲੈ ਲਿਆ।
ਮੁੱਖ ਮੰਤਰੀ ਨੇ ਸਾਫ ਕੀਤਾ ਕਿ ਹੁਣ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਕਾਲੀ ਦਲ ਦੇ ਝੂਠ, ਫਰੇਬ ਅਤੇ ਦੋਹਰੇ ਮਾਪਦੰਡਾਂ ਦਾ ਪਾਜ ਉਘੇੜ ਕੇ ਰੱਖ ਦਿੱਤਾ, ਤਾਂ ਅਕਾਲੀਆਂ ਕੋਲ ਐਨ.ਡੀ.ਏ. ਤੋਂ ਬਾਹਰ ਆਉਣ ਦਾ ਹੀ ਇਕੋ-ਇੱਕ ਰਾਹ ਬਚਿਆ ਸੀ। ਪਰ ਇਸ ਕਦਮ ਨਾਲ ਅਕਾਲੀਆਂ ਨੂੰ ਆਪਣਾ ਨੱਕ ਬਚਾਉਣ ਵਿੱਚ ਮਦਦ ਨਹੀਂ ਮਿਲੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇਕਰ ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਹੋਰ ਅਕਾਲੀ ਆਗੂਆਂ ਵਿੱਚ ਕੋਈ ਵੀ ਸ਼ਰਮ ਬਚੀ ਹੈ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਭਾਈਵਾਲ ਬਣ ਕੇ ਚੁੱਕੇ ਗਏ ਆਪਣੇ ਧੋਖਾਧੜੀ ਭਰਪੂਰ ਕਦਮਾਂ ਨੂੰ ਕਬੂਲ ਕਰ ਕੇ ਕਿਸਾਨਾਂ ਤੋਂ ਇਸ ਦੀ ਮਾਫੀ ਮੰਗਣੀ ਚਾਹੀਦੀ ਹੈ।