ਚੰਡੀਗੜ੍ਹ : ਦੇਸ਼ ਭਰ ਵਿਚ ਚੋਣ ਨਤੀਜਿਆਂ 'ਚ ਬਾਜ਼ੀ ਮਾਰਨ ਦੀ ਖੁਸ਼ੀ ’ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿਚ ਲੱਡੂ ਵੰਡੇ ਗਏ ਅਤੇ ਜਸ਼ਨ ਮਨਾਏ ਗਏ। ਇਸ ਜਸ਼ਨ ਵਿਚ ਪੰਜਾਬ ਭਾਜਪਾ ਦੇ ਕਈ ਆਗੂ ਵੀ ਸ਼ਾਮਿਲ ਹੋਏ। ਇਸ ਦੌਰਾਨ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਸਥਿਤ ਭਾਜਪਾ ਵਰਕਰਾਂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਲੱਡੂ ਵੰਡ ਕੇ ਭੰਗੜਾ ਪਾਇਆ ਗਿਆ।
ਅਸ਼ਵਨੀ ਸ਼ਰਮਾ ਨੇ ਮਨਾਈ ਖੁਸ਼ੀ : ਅਸ਼ਵਨੀ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਵਾਸੀਆਂ ਨੇ ਮੋਦੀ ਸਰਕਾਰ ਨੂੰ ਬਹੁਤ ਪਿਆਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੇ ਤਰੱਕੀ ਕੀਤੀ ਹੈ। ਦੇਸ਼ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਜਿਥੇ ਵਿਕਾਸ ਦੇ ਫਾਰਮੂਲੇ ਨੇ ਕੰਮ ਨਾ ਕੀਤਾ ਹੋਵੇ। ਦੇਸ਼ ਦੇ ਬਹੁਗਿਣਤੀ ਲੋਕ ਵਿਕਾਸ ਦੇ ਨਾਲ ਖੜ੍ਹੇ ਹਨ। ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿਚ ਵੀ ਭਾਜਪਾ ਦੀ ਵੱਡੀ ਜਿੱਤ ਦਾ ਸੰਕੇਤ ਮਿਲ ਰਿਹਾ ਹੈ। ਲੋਕਾਂ ਨੇ ਗੱਲਾਂ ਕਰਨ ਵਾਲਿਆਂ ਦਾ ਨਹੀਂ ਬਲਕਿ ਕੰਮ ਕਰਨ ਵਾਲਿਆਂ ਦਾ ਸਾਥ ਦਿੱਤਾ ਹੈ।
ਇਹ ਵੀ ਪੜ੍ਹੋ : Karnataka News: ਮਾਂ ਦੀ ਮੌਤ ਤੋਂ ਅਣਜਾਣ 11 ਸਾਲ ਦੇ ਬੱਚੇ ਨੇ ਦੋ ਦਿਨ ਬਿਤਾਏ ਲਾਸ਼ ਕੋਲ, ਰਾਤ ਨੂੰ ਸੁੱਤੇ ਪਏ ਹੋਈ ਸੀ ਮੌਤ
ਪੰਜਾਬ ਸਰਕਾਰ ਤੋਂ ਕੋਈ ਉਮੀਦ ਨਹੀਂ : ਅਸ਼ਵਨੀ ਸ਼ਰਮਾ ਨੇ ਇਸ ਦੌਰਾਨ ਪੰਜਾਬ ਸਰਕਾਰ ਉਤੇ ਵੀ ਤੰਜ਼ ਕੱਸਿਆ ਕਿਹਾ ਕਿ ਪੰਜਾਬ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ। ਇਹ ਲਿਫਾਫਾ ਬੰਦ ਸਰਕਾਰ ਹੈ, ਜਿਸਨੇ ਪੰਜਾਬੀਆਂ ਦਾ ਇਕ ਸਾਲ ਝੂਠੇ ਵਾਅਦਿਆਂ ਵਿਚ ਕੱਢ ਦਿੱਤਾ। ਪੰਜਾਬ ਵਿਚ ਇਸ ਵੇਲੇ ਸਭ ਤੋਂ ਵੱਡਾ ਕਾਨੂੰਨ ਵਿਵਸਥਾ ਦਾ ਮੁੱਦਾ ਹੈ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ। ਪੰਜਾਬ ਅੰਦਰ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਸਿਰ ਚੁੱਕਦੀਆਂ ਹਨ। ਅਜਨਾਲਾ ਘਟਨਾ ਦੌਰਾਨ ਪੁਲਿਸ ਨੇ ਗੋਡੇ ਟੇਕੇ।
ਬਜਟ ਤੋਂ ਕੋਈ ਉਮੀਦ ਨਹੀਂ : ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਦੇ ਬਜਟ ਤੋਂ ਵੀ ਕੋਈ ਆਸ ਨਹੀਂ ਪ੍ਰਗਟਾਈ। ਉਨ੍ਹਾਂ ਕਿਹਾ ਕਿ ਬਜਟ ਵਿਚ ਵੀ ਇਹ ਗੱਲ ਵੇਖਣ ਵਾਲੀ ਹੋਵੇਗੀ ਕਿ ਪੰਜਾਬ ਸਰਕਾਰ ਲਾਰਿਆਂ ਨਾਲ ਕੰਮ ਨਾ ਸਾਰੇ। ਸਰਕਾਰ ਚੋਣ ਵਾਲੇ ਮਾਹੌਲ ਤੋਂ ਵਾਪਸ ਆਈ ਜਾਂ ਨਹੀਂ, ਜੋ ਸਰਕਾਰ ਐਲਾਨ ਕਰੇਗੀ ਉਸ ਲਈ ਪੈਸਾ ਕਿਥੋਂ ਆਵੇਗਾ। ਵਿਰੋਧੀ ਧਿਰ ਹੋਣ ਦੇ ਨਾਅਤੇ ਇਸ ਦੀ ਜਵਾਬਦੇਹੀ ਸਰਕਾਰ ਤੋਂ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Vegetables rate: 1400 'ਚ ਵਿਕੀਆਂ ਗੋਭੀ ਦੀਆਂ 25 ਬੋਰੀਆਂ, ਮੰਡੀ ਤੱਕ ਬੋਰੀਆਂ ਪਹੁੰਚਾਉਣ ਲਈ ਖਰਚਾ ਆਇਆ 1800 ਰੁਪਏ
ਲੋਕਤੰਤਰ ਦੀਆਂ ਗੱਲਾਂ ਕਰ ਕੇ ਸੰਵਿਧਾਨ ਨੂੰ ਨਹੀਂ ਮੰਨਦੇ : ਅਸ਼ਵਨੀ ਸ਼ਰਮਾ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਲੋਕਤੰਤਰ ਦੀਆਂ ਗੱਲਾਂ ਕਰਦੇ ਹਨ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਗਾਉਂਦੇ ਹਨ ਪਰ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ। ਇਹ ਭਗਤ ਸਿੰਘ ਦੇ ਗੀਤ ਗਾਉਂਦੇ ਹਨ ਪਰ ਨਿਕਲਦੇ ਹਨ ਭ੍ਰਿਸ਼ਟਾਚਾਰੀ। ਸਦਨ ਅੰਦਰ ਵਿਰੋਧੀ ਧਿਰਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਇਨ੍ਹਾਂ ਵਿਚ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ।