ETV Bharat / state

Majithia Target On Mann Government: SYL ਦੇ ਮੁੱਦੇ 'ਤੇ ਮਜੀਠੀਆ ਨੇ ਘੇਰੀ ਮਾਨ ਸਰਕਾਰ, ਕੱਢ ਲਿਆਇਆ ਨਵੇਂ ਸਬੂਤ ! - ਸਰਕਾਰ ਵਲੋਂ ਜਾਰੀ ਕੋਠੀਆਂ

ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵਲੋਂ SYL ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਘੇਰਿਆ ਹੈ। ਜਿਸ 'ਚ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਈ ਇਲਜ਼ਾਮ ਵੀ ਲਗਾਏ ਹਨ। (Supreme Court on SYL Case)

Bikram Singh Majithia
Bikram Singh Majithia
author img

By ETV Bharat Punjabi Team

Published : Oct 6, 2023, 11:42 AM IST

ਚੰਡੀਗੜ੍ਹ: SYL ਨੂੰ ਲੈਕੇ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਨੂੰ ਫਟਕਾਰ ਦਾ ਸਾਹਮਣਾ ਕਰਨਾ ਪਿਆ, ਪਰ ਪੰਜਾਬ ਸਰਕਾਰ ਵਲੋਂ ਅਕਸਰ SYL ਨੂੰ ਲੈਕੇ ਪੰਜਾਬ ਹਮਾਇਤੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਉਧਰ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵਲੋਂ ਸਰਕਾਰ ਦੀ ਮੰਸ਼ਾ 'ਤੇ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਜਿਸ 'ਚ ਬਿਕਰਮ ਮਜੀਠੀਆ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਸਰਕਾਰ ਵਲੋਂ ਸੁਪਰੀਮ ਕੋਰਟ 'ਚ SYL ਬਣਾਉਣ ਦੀ ਗੱਲ ਕਬੂਲੀ ਹੈ ਤੇ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਕਿਸਾਨਾਂ ਤੋਂ ਜ਼ਮੀਨ ਮੁੜ ਹਾਸਲ ਕਰਨੀ ਔਖੀ ਹੈ। (Supreme Court on SYL Case)

ਹਰਿਆਣਾ 'ਆਪ' ਵਲੋਂ SYL ਦੀ ਹਮਾਇਤ: ਇਸ ਮਾਮਲੇ 'ਚ ਬਿਕਰਮ ਮਜੀਠੀਆ ਵਲੋਂ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪੂਲ ਤੋਂ ਪੰਜਾਬ ਦੇ ਆਪ ਵਿਧਾਇਕਾਂ ਨੂੰ ਕੋਠੀਆਂ ਜਾਰੀ ਹੋਈਆਂ ਹਨ। ਜਿਸ 'ਚ ਹਰਿਆਣਾ 'ਆਪ' ਦੇ ਲੀਡਰਾਂ ਵਲੋਂ SYL ਨੂੰ ਲੈਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿਸ 'ਚ ਉਨ੍ਹਾਂ ਵਲੋਂ ਹਰਿਆਣਾ ਲਈ SYL ਦੇ ਨਿਰਮਾਣ ਦੀ ਗੱਲ ਕੀਤੀ ਜਾ ਰਹੀ ਹੈ।

  • ਇਕ ਚੋਰੀ ਉਤੋਂ ਸੀਨਾ ਜ਼ੋਰੀ।

    ਵਾਹ ਜੀ ਵਾਹ ਬਦਲਾਅ ਦੀ ਸਰਕਾਰ.....ਪੰਜਾਬ ਖਿਲਾਫ ਬੋਲਣ ਵਾਸਤੇ ਹਰਿਆਣਾ ਦੀ ਆਪ ਟੀਮ ਲਈ ਪੰਜਾਬ ਦੀ ਸਰਕਾਰੀ ਮੰਤਰੀਆਂ ਵਾਲੀ ਕੋਠੀ.......ਕਮਾਲ ਹੀ ਕਰ ’ਤੀ....ਆਪ ਹਰਿਆਣਾ ਟੀਮ ਨੇ ਚੰਡੀਗੜ੍ਹ ਦੇ ਸੈਕਟਰ 39 ’ਚ ਪੰਜਾਬ ਦੇ ਮੰਤਰੀਆਂ ਲਈ ਬਣੀ ਕੋਠੀ ਨੰਬਰ 964 ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਸਦਕੇ ਜਾਈਏ ਭਗਵੰਤ… pic.twitter.com/7QiX9hQW2k

    — Bikram Singh Majithia (@bsmajithia) October 5, 2023 " class="align-text-top noRightClick twitterSection" data=" ">

ਸਰਕਾਰ ਵਲੋਂ ਜਾਰੀ ਕੋਠੀਆਂ 'ਤੇ ਦਾਅਵਾ: ਇਸ ਸਬੰਧੀ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਉਨ੍ਹਾਂ ਲੀਡਰਾਂ ਦੀ ਮੀਡੀਆ ਨੂੰ ਸੰਬੋਧਨ ਕਰਦਿਆਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ਕਿ ਇਕ ਚੋਰੀ ਉਤੋਂ ਸੀਨਾ ਜ਼ੋਰੀ। ਵਾਹ ਜੀ ਵਾਹ ਬਦਲਾਅ ਦੀ ਸਰਕਾਰ.....ਪੰਜਾਬ ਖਿਲਾਫ ਬੋਲਣ ਵਾਸਤੇ ਹਰਿਆਣਾ ਦੀ ਆਪ ਟੀਮ ਲਈ ਪੰਜਾਬ ਦੀ ਸਰਕਾਰੀ ਮੰਤਰੀਆਂ ਵਾਲੀ ਕੋਠੀ.......ਕਮਾਲ ਹੀ ਕਰ ’ਤੀ....ਆਪ ਹਰਿਆਣਾ ਟੀਮ ਨੇ ਚੰਡੀਗੜ੍ਹ ਦੇ ਸੈਕਟਰ 39 ’ਚ ਪੰਜਾਬ ਦੇ ਮੰਤਰੀਆਂ ਲਈ ਬਣੀ ਕੋਠੀ ਨੰਬਰ 964 ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਸਦਕੇ ਜਾਈਏ ਭਗਵੰਤ ਮਾਨ ਸਿਓਂ ਤੁਹਾਡੇ ’ਤੇ ਪੰਜਾਬ ਦਾ ਬੇੜਾ ਗਰਕ ’ਚ ਕੋਈ ਕਸਰ ਨਾ ਰਹਿ ਜਾਵੇ।

SYL ਦੇ ਮਾਮਲੇ ’ਤੇ ਪੰਜਾਬ ਖਿਲਾਫ ਪ੍ਰੈਸ ਕਾਨਫਰੰਸ: ਇਸ ਦੇ ਨਾਲ ਹੀ ਆਪਣੇ ਇੱਕ ਹੋਰ ਟਵੀਟ 'ਚ ਬਿਕਰਮ ਮਜੀਠੀਆ ਨੇ ਲਿਖਿਆ ਕਿ ਹਰਿਆਣਾ ਦੇ ਜੰਮਪਲ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਦੀ ਅੰਨ੍ਹੇਵਾਹ ਲੁੱਟ ’ਤੇ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੂਲ ਵਿਚੋਂ ਵਿਧਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਚੰਡੀਗੜ੍ਹ ਦੇ ਸੈਕਟਰ 39 ਵਿਚ ਬਣੀਆਂ ਮੰਤਰੀਆਂ ਲਈ ਕੋਠੀਆਂ ਵਿਚੋਂ ਕੋਠੀ ਨੰਬਰ 964 ਅਲਾਟ ਕੀਤੀ....ਕਾਹਦੇ ਵਾਸਤੇ....ਆਮ ਆਦਮੀ ਪਾਰਟੀ ਦੀ ਹਰਿਆਣਾ ਇਕਾਈ ਨੂੰ SYL ਦੇ ਮਾਮਲੇ ’ਤੇ ਪੰਜਾਬ ਖਿਲਾਫ ਪ੍ਰੈਸ ਕਾਨਫਰੰਸ ਕਰਨ ਵਾਸਤੇ.....ਕਮਾਲ ਹੀ ਕਰਤਾ ਭਗਵੰਤ ਮਾਨ ਜੀ.....ਜਿੰਨੀ ਛੇਤੀ ਤੁਹਾਡੇ ਤੋਂ ਪੰਜਾਬ ਦਾ ਖਹਿੜਾ ਛੁਟੇ ਉਨਾ ਹੀ ਚੰਗਾ ਹੋਵੇਗਾ....ਇਹ ਸਮੁੱਚੇ ਪੰਜਾਬੀਆਂ ਦੀ ਇੱਛਾ ਹੈ।

  • ਹਰਿਆਣਾ ਦੇ ਜੰਮਪਲ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਦੀ ਅੰਨ੍ਹੇਵਾਹ ਲੁੱਟ ’ਤੇ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੂਲ ਵਿਚੋਂ ਵਿਧਾਇਕ ਕੁਲਵੰਤ ਸਿੰਘ ਦੇ ਨਾਂ ’ਤੇ ਚੰਡੀਗੜ੍ਹ ਦੇ ਸੈਕਟਰ 39 ਵਿਚ ਬਣੀਆਂ ਮੰਤਰੀਆਂ ਲਈ ਕੋਠੀਆਂ ਵਿਚੋਂ ਕੋਠੀ ਨੰਬਰ 964 ਅਲਾਟ ਕੀਤੀ....ਕਾਹਦੇ ਵਾਸਤੇ....ਆਮ ਆਦਮੀ ਪਾਰਟੀ ਦੀ… pic.twitter.com/CrsXowQZdA

ਸਰਕਾਰ ਦਾ ਵਾਇਰਲ ਪੱਤਰ: ਦੱਸ ਦਈਏ ਕਿ ਇੱਕ ਪੱਤਰ ਪੰਜਾਬ ਸਰਕਾਰ ਦਾ ਵਾਇਰਲ ਹੋਇਆ ਹੈ, ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਲ ਵਿਚੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਸੈਕਟਰ 39 ਦੀ ਕੋਠੀ ਨੰ. 964 ਜਾਰੀ ਕੀਤੀ ਗਈ ਹੈ ਅਤੇ ਇਸ ਤਰ੍ਹਾਂ ਹੀ ਡੇਰਾਬਸੀ ਤੋਂ 'ਆਪ' ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਸੈਕਟਰ 39 ਦੀ ਕੋਠੀ ਨੰ. 965 ਜਾਰੀ ਕਰਨ ਦੇ ਹੁਕਮ ਹੋਏ ਹਨ। ਕਾਬਿਲੇਗੋਰ ਹੈ ਕਿ ਅਕਾਲੀ ਲੀਡਰ ਮਜੀਠੀਆ ਵਲੋਂ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਜਾਰੀ ਸੈਕਟਰ 39 ਦੀ ਕੋਠੀ ਨੰ. 964 ਤੋਂ ਹਰਿਆਣਾ ਦੇ ਲੀਡਰਾਂ ਵਲੋਂ ਮੀਡੀਆ ਨੂੰ ਸੰਬੋਧਨ ਕਰਨ ਦਾ ਦਾਅਵਾ ਕੀਤਾ ਹੈ।

ਸਰਕਾਰ ਵਲੋਂ ਜਾਰੀ ਪੱਤਰ
ਸਰਕਾਰ ਵਲੋਂ ਜਾਰੀ ਪੱਤਰ

ਮਜੀਠੀਆ ਨੇ ਲਾਏ ਸੀ ਇਲਜ਼ਾਮ: ਬਿਕਰਮ ਮਜੀਠੀਆ ਨੇ ਇਲਜ਼ਾਮ ਲਾਉਨਦੇ ਕਿਹਾ ਸੀ ਕਿ ਇਕ ਬੂੰਦ ਵੀ ਪਾਣੀ ਤਾਂ ਕੀ ਤੁਸੀਂ ਤਾਂ ਸਾਰਾ ਪੰਜਾਬ ਹੀ ਲੁਟਾ ਦਿੱਤਾ ਹੈ। ਦਿੱਲੀ ਤੋਂ ਤੁਸੀਂ Remote Control ਨਾਲ ਚਲਦੇ ਹੋ। ਤੁਸੀਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋ ਜਿਸਨੇ ਆਪ ਰਾਜਸਥਾਨ ਵਾਸਤੇ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਤੇ ਜਿਸਦੀ ਹਾਜ਼ਰੀ ਵਿਚ ਆਪ ਦੇ ਐਮ ਪੀ ਸੁਸ਼ੀਲ ਗੁਪਤਾ ਨੇ SYL ਰਾਹੀਂ ਪਾਣੀ ਹਰਿਆਣਾ ਦੇ ਹਰ ਖੂੰਜੇ ਪਹੁੰਚਾਉਣ ਦੀ ਗੱਲ ਕੀਤੀ ਤਾਂ ਤੁਸੀਂ ਮੌਕੇ ’ਤੇ ਚੁੱਪ ਚੁਪੀਤੇ ਵੇਖਦੇ ਰਹੇ। ਹੁਣ ਤੁਸੀਂ ਆਪ ਸੁਪਰੀਮ ਕੋਰਟ ਵਿਚ ਆਖਿਆ ਹੈ ਕਿ ਅਸੀਂ SYL ਬਣਾਉਣਾ ਚਾਹੁੰਦੇ ਹਾਂ ਪਰ ਵਿਰੋਧੀ ਪਾਰਟੀਆਂ ਤੇ ਕਿਸਾਨ ਜ਼ਮੀਨ ਨਹੀਂ ਐਕਵਾਇਰ ਕਰਨ ਦਿੰਦੇ...ਭਗਵੰਤ ਮਾਨ ਜੀ ਤੁਹਾਡੀ ਤਾਂ ਉਹ ਗੱਲ ਹੈ ਕੇ ਹਾਥੀ ਦੇ ਦੰਦ ਦਿਖਾੳਣ ਨੂੰ ਹੋਰ ਤੇ ਖਾਣ ਨੂੰ ਹੋਰ ! ਪੰਜਾਬ ਨਾਲ ਧੋਖੇਬਾਜ਼ੀ ਬੰਦ ਕਰੋ।

  • ਜਿਸ ਦਿਨ ਸੁਪਰੀਮ ਕੋਰਟ ਵਿਚ SYL ਦੇ ਅਹਿਮ ਮੁੱਦੇ ’ਤੇ ਸੁਣਵਾਈ ਸੀ, ਉਸੇ ਦਿਨ ਭਗਵੰਤ ਮਾਨ ਜੀ ਨੇ ਐਡਵੋਕੇਟ ਜਨਰਲ ਦਾ ਅਸਤੀਫਾ ਲਿਆ ਤੇ ਪੰਜਾਬ ਦੀ ਕਾਨੂੰਨੀ ਟੀਮ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਰਿਹਾ। ਪੰਜਾਬ ਦੇ ਵਕੀਲ ਨੇ ਆਪ ਸਰਵਉਚ ਅਦਾਲਤ ਵਿਚ ਦੱਸਿਆ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਕਿਸਾਨਾਂ ਤੋਂ ਜ਼ਮੀਨ ਮੁੜ ਹਾਸਲ ਕਰਨੀ ਔਖੀ ਹੈ।… pic.twitter.com/aKY3aGNcrJ

SYL ਦੀ ਸੁਣਵਾਈ ਤੋਂ ਪਹਿਲਾਂ AG ਦਾ ਅਸਤੀਫ਼ਾ: ਜਿਸ ਦਿਨ ਸੁਪਰੀਮ ਕੋਰਟ ਵਿਚ SYL ਦੇ ਅਹਿਮ ਮੁੱਦੇ ’ਤੇ ਸੁਣਵਾਈ ਸੀ, ਉਸੇ ਦਿਨ ਭਗਵੰਤ ਮਾਨ ਜੀ ਨੇ ਐਡਵੋਕੇਟ ਜਨਰਲ ਦਾ ਅਸਤੀਫਾ ਲਿਆ ਤੇ ਪੰਜਾਬ ਦੀ ਕਾਨੂੰਨੀ ਟੀਮ ਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਰਿਹਾ। ਪੰਜਾਬ ਦੇ ਵਕੀਲ ਨੇ ਆਪ ਸਰਵਉਚ ਅਦਾਲਤ ਵਿਚ ਦੱਸਿਆ ਕਿ ਵਿਰੋਧੀ ਪਾਰਟੀਆਂ ਦੇ ਦਬਾਅ ਕਾਰਨ ਕਿਸਾਨਾਂ ਤੋਂ ਜ਼ਮੀਨ ਮੁੜ ਹਾਸਲ ਕਰਨੀ ਔਖੀ ਹੈ। ਜਿਸ ਤੋਂ ਸਪਸ਼ਟ ਸੀ ਕਿ ਤੁਸੀਂ ਤਾਂ ਨਹਿਰ ਬਣਾਉਣ ਵਾਸਤੇ ਤਿਆਰ ਹੋ, ਇਸੇ ਲਈ ਅਦਾਲਤ ਨੇ ਕੇਂਦਰ ਨੂੰ ਸਰਵੇਖਣ ਦੀ ਜ਼ਿੰਮੇਵਾਰੀ ਸੌਂਪੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.