ਚੰਡੀਗੜ੍ਹ: ਭਾਰਤੀ ਰੇਲਵੇ ਦੀ ਭਾਰਤ ਗੌਰਵ ਰੇਲਗੱਡੀ ਮੀਲ ਪੱਥਰ ਸਾਬਿਤ ਹੋਣ ਵਾਲੀ ਹੈ। ਇਹ ਰੇਲਗੱਡੀ ਭਾਰਤੀ ਦੇ ਸੱਭਿਆਚਾਰ ਨੂੰ ਤਾਂ ਪੇਸ਼ ਕਰੇਗੀ ਹੀ ਸਗੋਂ ਸੈਰਸਪਾਟੇ ਅਤੇ ਭਾਰਤ ਨੂੰ ਨੇੜਿਓਂ ਤੱਕਣ ਦੇ ਚਾਹਵਾਨਾਂ ਲਈ ਇੱਕ ਵਿਸ਼ੇਸ਼ ਸਹੂਲਤ ਵਾਲਾ ਪੈਕੇਜ ਵੀ ਬਣੇਗੀ। ਇਸ ਰੇਲਗੱਡੀ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਤੇ ਰੇਲਵੇ ਨੇ ਇਸ ਰੇਲ ਗੱਡੀ ਦਾ ਸੰਚਾਲਨ ਸ਼ੁਰੂ ਕੀਤਾ ਹੈ। ਇਸ ਰੇਲਗੱਡੀ ਉੱਤੇ ਯੋਗ, ਧਰਮ-ਕਰਮ, ਕਲਾ, ਨਾਚ ਕਲਾ, ਜੰਗਲੀ ਜੀਵ ਜੰਤੂਆਂ ਨਾਲ ਸਜੀਆਂ ਹੋਈਆਂ ਪੇਟਿੰਗਾਂ ਬਣਾਈਆਂ ਗਈਆਂ ਹਨ, ਜਿਸ ਤੋਂ ਭਾਰਤ ਦੇ ਮਹਾਨ ਵਿਰਸੇ ਦੀ ਝਲਕ ਮਿਲਦੀ ਹੈ। ਇਸ ਰੇਲਗੱਡੀ ਨੂੰ ਖਾਣ-ਪੀਣ, ਸੁਰੱਖਿਆ ਅਤੇ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਰੇਲਗੱਡੀ ਦੀ ਕੀ ਖਾਸਿਅਤ ਹੈ, ਇਹ ਰੇਲਗੱਡੀ ਕਿੱਥੋਂ ਚੱਲੇਗੀ ਅਤੇ ਤੁਸੀਂ ਇਸ ਰੇਲ ਰਾਹੀਂ ਕਿੱਥੇ ਕਿੱਥੇ ਘੁੰਮ ਫਿਰ ਸਕਦੇ ਹੋ, ਇਸ ਖ਼ਾਸ ਰਿਪੋਰਟ ਰਾਹੀਂ ਤੁਹਾਡੇ ਇਸ ਰੇਲ ਗੱਡੀ ਨੂੰ ਲੈ ਕੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ...
ਦਰਅਸਲ ਭਾਰਤ ਗੌਰਵ ਰੇਲਗੱਡੀ ਦਿੱਲੀ, ਗੋਰਖਪੁਰ, ਗੁਵਾਹਾਟੀ, ਕੋਲਕਾਤਾ, ਬਿਲਾਸਪੁਰ, ਹੈਦਰਾਬਾਦ, ਤ੍ਰਿਵੇਂਦਰਮ, ਮੁੰਬਈ, ਇੰਦੌਰ ਨੂੰ ਜੋੜੇਗੀ। ਇਨ੍ਹਾਂ ਰਸਤਿਆਂ ਵਿੱਚ ਕੁੱਝ ਖਾਸ ਸਰਕਿਟ ਹਨ, ਜੋ ਤੁਹਾਡੀ ਯਾਤਰਾ ਨੂੰ ਰੌਚਕ ਅਤੇ ਜਾਣਕਾਰੀ ਭਰਪੂਰ ਬਣਾ ਦੇਣਗੇ, ਜਿਵੇਂ ਕਿ...
- ਸ਼੍ਰੀ ਜਗਨਾਥ ਯਾਤਰਾ : ਵਾਰਾਣਾਸੀ, ਗਯਾ, ਬੈਧਨਾਥ ਅਤੇ ਭੁਵਨੇਸ਼ਵਰ ਕੋਣਾਰਕ ਤੇ ਗਯਾ ਨਾਲ ਜੁੜੇ ਹੋਏ ਹਨ।
- ਜਿਯੋਤਰੀਲਿੰਗ ਭਗਤੀ ਯਾਤਰਾ: ਉਜੈਨ, ਓਕੇਸ਼ਵਰ, ਸੋਮਨਾਥ, ਦਵਾਰਕਾ, ਪ੍ਰਿਯੰਬਕੇਸ਼ਵਰ, ਗ੍ਰਿਣੇਸ਼ਵਰ, ਭੀਮਾਸ਼ੰਕਰ।
- ਨੌਰਥ ਈਸਟ ਡਿਸਕਰਵੀ : ਗੁਵਾਹਾਟੀ, ਕਾਜੀਰੰਗਾ, ਈਟਾਨਗਰ, ਸ਼ਿਵਸਾਗਰ, ਦੀਮਾਪੁਰ, ਕੋਹਿਮਾ, ਉਨਾਕੋਟੀ, ਉਦੇਪੁਰ, ਅਗਰਤਲਾ, ਸ਼ਿਲਾਂਗ, ਚਿਰਾਪੂੰਜੀ।
- ਸ਼੍ਰੀ ਰਾਮਾਇਣ ਯਾਤਰਾ: ਅਯੁਧਿਆ, ਜਨਕਪੁਰ, ਸੀਤਾਮੜ੍ਹੀ, ਨੇਪਾਲ, ਬਕਸਰ, ਵਾਰਾਣਾਸੀ, ਪ੍ਰਯਾਗਰਾਜ, ਨਾਸਿਕ, ਨਾਗਰਪੁਰ ਦਿਲੀ
- ਗੁਰੂ ਕਿਰਪਾ ਯਾਤਰਾ: ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਸ੍ਰੀ ਫਤਹਿਗੜ੍ਹ ਸਾਹਿਬ, ਸਰਹਿੰਦ, ਸ਼੍ਰੀ ਦਮਦਮਾ ਸਾਹਿਬ ਬਠਿੰਡਾ, ਸ਼੍ਰੀ ਹਜੂਰ ਸਾਹਿਬ ਨਾਦੇੜ।
- ਗਰਵੀ ਗੁਜਰਾਤ: ਸਟੇਚੂ ਆਫ ਯੂਨਿਟੀ, ਚੰਪਾਨੇਰ, ਸੋਮਨਾਥ, ਦਵਾਰਿਕਾ, ਨਾਗੇਸ਼ਵਰਮ, ਬੇਟ, ਦਵਾਰਕਾ, ਅਹਿਮਦਾਬਾਦ, ਮੋਢੇਰਾ, ਪਾਟਨ।
- ਤੀਰਥੰਕਰ ਜੈਨ: ਅਯੁੱਧਿਆ ਪਾਵਾਪੁਰੀ ਕੁੰਡਲਪੁਰ, ਪਾਰਸਪੁਰੀ, ਰਾਜਗੀਰ, ਵਾਰਾਣਾਸੀ, ਸੋਨਾਗਿਰੀ।
- ਅੰਬੇਡਕਰ ਯਾਤਰਾ : ਮਹੂ, ਨਾਗਪੁਰ, ਸਾਂਚੀ, ਵਾਰਣਾਸੀ, ਸਾਰਨਾਥ, ਬੋਧਗਯਾ ਨਾਲੰਦਾ।
6 ਥਾਂਵਾਂ ਤੋਂ ਚੱਲੇਗੀ ਭਾਰਤ ਗੌਰਵ ਰੇਲਗੱਡੀ
- ਜਲੰਧਰ, 16 ਫਰਵਰੀ ਨੂੰ ਰਵਾਨਗੀ: ਜਲੰਧਰ ਤੋਂ ਤੁਰੀ ਇਸ ਗੱਡੀ ਦੇ ਰਾਹ ਵਿੱਚ ਗੰਗਾਸਾਗਰ, ਗਯਾ, ਜੈਸਿੱਧੀ, ਕੋਲਕਾਤਾ, ਪੁਰੀ, ਵਾਰਾਣਾਸੀ ਜਾਵੇਗੀ। ਇਹ ਗੱਡੀ 16 ਫਰਵਰੀ ਨੂੰ ਤੁਰੇਗੀ ਅਤੇ ਨੌ ਰਾਤਾਂ ਦਾ ਸਫਰ ਤੈਅ ਕਰਕੇ 10ਵੇਂ ਦਿਨ ਪਹੁੰਚੇਗੀ।
- ਸ਼ਤਰਪਤੀ ਸ਼ਿਵਾਜੀ ਮਹਾਰਾਜਾ ਟਰਮੀਨਲ, 9 ਮਾਰਚ ਨੂੰ ਰਵਾਨਗੀ: ਇਸੇ ਤਰ੍ਹਾਂ ਸ਼ਤਰਪਤੀ ਸ਼ਿਵਾਜੀ ਮਹਾਰਾਜਾ ਟਰਮੀਨਲ ਤੋਂ ਤੁਰ ਕੇ ਬੰਗਲੌਰ, ਕੰਨਿਆਕੁਮਾਰੀ, ਮਦੁਰਾਈ, ਮੈਸੂਰ, ਰਾਮੇਸ਼ਵਰ, ਤਿਰੁਵੰਤਪੁਰਮ, ਤ੍ਰਿਪੁਤੀ ਜਾਵੇਗੀ ਅਤੇ 10 ਰਾਤਾਂ ਦਾ ਸਫਰ ਤੈਅ ਕਰੇਗੀ। ਇਹ 9 ਫਰਵਰੀ ਨੂੰ ਰਵਾਨਾ ਹੋਵੇਗੀ।
- ਦਿੱਲੀ, ਸਫਦਰਗੰਜ 14 ਅਪ੍ਰੈਲ ਨੂੰ ਰਵਾਨਗੀ: ਦਿੱਲੀ ਦੇ ਸਫਦਰਗੰਜ ਤੋਂ ਸ਼ੁਰੂ ਹੋ ਕੇ ਇਹ ਗੱਡੀ ਗਯਾ, ਮਗੋਵ, ਨਾਗਪੁਰ, ਸਾਂਚੀ, ਵਾਰਾਣਾਸੀ ਜਾਵੇਗੀ। ਇਹ ਗੱਡੀ 7 ਰਾਤਾਂ ਦਾ ਸਮਾਂ ਤੈਅ ਕਰੇਗੀ।
- ਲਖਨਊ, 5 ਮਾਰਚ ਨੂੰ ਰਵਾਨਗੀ: ਇਹ ਗੱਡੀ ਲਖਨਊ ਤੋਂ ਤੁਰ ਕੇ ਅਮ੍ਰਿਤਸਰ, ਅਨੰਦਪੁਰ ਸਾਹਿਬ, ਬਠਿੰਡਾ, ਬਿਦਰ, ਨਾਂਦੇੜ, ਪਟਨਾ ਜਾਵੇਗੀ। ਇਹ ਗੱਡੀ ਕੁੱਲ 10 ਰਾਤਾਂ ਦਾ ਸਫਰ ਤੈਅ ਕਰੇਗੀ।
- ਸਿਕੰਦਰਾਬਾਦ, 18 ਮਾਰਚ ਨੂੰ ਰਵਾਨਗੀ: ਸਿਕੰਦਰਾਬਾਦ ਤੋਂ ਤੁਰੀ ਇਹ ਗੱਡੀ 7 ਰਾਤਾਂ ਦਾ ਸਫਰ ਤੈਅ ਕਰੇਗੀ। ਇਹ ਗੱਡੀ ਅਯੁੱਧਿਆ, ਗਯਾ, ਕੋਨਕਰ, ਪ੍ਰਯਾਗਰਾਜ, ਪੁਰੀ, ਵਾਰਾਨਾਸੀ ਦਾ ਸਫਰ ਤੈਅ ਕਰੇਗੀ।
- ਸੀਕਰ, 11 ਮਾਰਚ ਨੂੰ ਰਵਾਨਗੀ: ਸੀਕਰ ਤੋਂ ਤੁਰੀ ਇਹ ਰੇਲਗੱਡੀ ਕੰਨਿਆਕੁਮਾਰੀ, ਮਦੁਰਾਈ, ਮਲਿਕਾਰੁਜਨ, ਰਾਮੇਸ਼ਵਰਮ, ਤ੍ਰਿਪੁਤੀ ਪਹੁੰਚੇਗੀ। ਇਹ ਗੱਡੀ 9 ਰਾਤਾਂ ਦਾ ਸਫਰ ਤੈਅ ਕਰੇਗੀ।
(ਇਹ ਯਾਦ ਰਹੇ ਕਿ ਇਨ੍ਹਾਂ ਰੇਲਗੱਡੀਆਂ ਦਾ ਕਿਰਾਇਆ ਵੱਖੋ-ਵੱਖ ਹੈ ਅਤੇ ਰੇਲਵੇ ਦੀ ਵੈਬਸਾਈਟ ਉੱਤੇ ਉਪਲੱਬਧ ਹੈ)
ਕੀ ਹੈ ਭਾਰਤ ਗੌਰਵ ਯੋਜਨਾ: ਦਰਅਸਲ 23 ਨਵੰਬਰ 2021 ਨੂੰ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਥੀਮ ਆਧਾਰਿਤ ਟੂਰਿਸਟ ਸਰਕਟ ਟ੍ਰੇਨਾਂ ਦੇ ਤਹਿਤ ਭਾਰਤ ਗੌਰਵ ਟ੍ਰੇਨਾਂ ਦਾ ਐਲਾਨ ਕੀਤਾ ਸੀ। ਇਸ ਵਿੱਚ 1500 ਲੋਕ ਇੱਕੋ ਸਮੇਂ ਸਫ਼ਰ ਕਰ ਸਕਦੇ ਹਨ। ਰੇਲਵੇ ਮੁਤਾਬਕ ਹਰ ਮਹੀਨੇ ਘੱਟੋ-ਘੱਟ ਤਿੰਨ ਯਾਤਰਾਵਾਂ ਕੀਤੀਆਂ ਜਾ ਸਕਦੀਆਂ ਹਨ। ਭਾਰਤੀ ਰੇਲਵੇ ਨੇ ਇਸ ਰੇਲਗੱਡੀ ਨੂੰ 2 ਸਾਲ ਲਈ ਇੱਕ ਨਿੱਜੀ ਸੇਵਾ ਦੇਣ ਵਾਲਿਆਂ ਨੂੰ ਲੀਜ਼ 'ਤੇ ਦਿੱਤਾ ਹੈ। ਇਸ ਵਿੱਚ ਫਸਟ ਏਸੀ, ਸੈਕਿੰਡ ਏਸੀ, ਥਰਡ ਕਲਾਸ ਏਸੀ ਕੋਚ, ਸਲੀਪਰ ਕੋਚ ਸਮੇਤ ਕੁੱਲ 20 ਕੋਚ ਹਨ। ਖਾਸ ਗੱਲ ਇਹ ਹੈ ਕਿ ਸੇਵਾ ਪ੍ਰਦਾਤਾ ਨੇ ਦੱਖਣੀ ਰੇਲਵੇ ਨੂੰ ਸਕਿਓਰਿਟੀ ਵਜੋਂ 1 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।