ਚੰਡੀਗੜ੍ਹ : ਬੇਅਦਬੀ ਕਾਂਡ ਨੂੰ ਲੈ ਕੇ ਜਿੰਨ੍ਹਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ ਉਨ੍ਹਾਂ ਦੀ ਆਸ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਕਾਂਡ ਬਾਰੇ ਬੋਲਦਿਆਂ ਕਿਹਾ ਕਿ ਇਸ ਸਬੰਧੀ ਜੋ ਕਲੋਜ਼ਰ ਰਿਪਰੋਟ ਆਈ ਹੈ ਉਹ ਬਹੁਤ ਹੀ ਮੰਦਭਾਗੀ ਹੈ।
ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚਲਾਨ ਪੇਸ਼ ਕਰ ਦਿੱਤਾ ਹੈ ਅਤੇ ਸੀਬੀਆਈ ਵੱਲੋਂ ਜੋ ਕਲੋਜ਼ਰ ਰਿਪੋਰਟ ਦਾਖ਼ਲ ਕਾਰਵਾਈ ਗਈ ਹੈ ਉਹ ਇਕ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਬੇਅਦਬੀ ਕਾਂਡ ਦੇ ਦੋਸ਼ੀਆਂ ਉੱਤੇ ਕਾਰਵਾਈ ਦੀ ਆਸ ਕਰ ਰਹੇ ਹਨ ਉਨ੍ਹਾਂ ਦੀ ਆਸ ਪੂਰੀ ਹੋ ਜਾਵੇਗੀ। ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਲੋਕ ਸਭਾ ਵਿੱਚ ਆਪਣਾ ਵਿਰੋਧ ਕਰਨ ਅਤੇ ਆਪਣਾ ਸਟੈਂਡ ਸਪੱਸ਼ਟ ਕਰਨ ਨਹੀਂ ਤਾਂ ਅਸਤੀਫ਼ਾ ਦੇ ਕੇ ਮੌਜੂਦਾ ਸਰਕਾਰ ਨੂੰ ਅਲਵਿਦਾ ਕਹਿ ਦੇਣ।
ਸੋਲਨ ਹਾਦਸਾ: 2 ਦੀ ਮੌਤ, 35 ਤੋਂ ਵੱਧ ਲਾਪਤਾ
ਰੰਧਾਵਾ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿੱਛੇ ਉਸ ਸਮੇਂ ਦੀ ਬਾਦਲ ਸਰਕਾਰ ਜਿੰਮੇਵਾਰ ਹੈ।