ਚੰਡੀਗੜ੍ਹ : ਨੋਮੀ (ਜਪਾਨ) ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਅਥਲੀਟ ਅਕਸ਼ਦੀਪ ਸਿੰਘ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।ਅਕਸ਼ਦੀਪ ਸਿੰਘ ਨੇ 1:20:57 ਦਾ ਸਮਾਂ ਕੱਢ ਕੇ ਇਹ ਪ੍ਰਾਪਤੀ ਹਾਸਲ ਕੀਤੀ।
ਖੇਡ ਮੰਤਰੀ ਨੇ ਦਿੱਤੀ ਵਧਾਈ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅਥਲੀਟ ਅਕਸ਼ਦੀਪ ਸਿੰਘ ਨੂੰ ਇਸ ਪ੍ਰਾਪਤੀ ਉੱਤੇ ਮੁਬਾਰਕਬਾਦ ਦਿੱਤੀ। ਅਕਸ਼ਦੀਪ ਸਿੰਘ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ ਅਤੇ ਕੋਚਿੰਗ ਨੂੰ ਦਿੱਤਾ।ਉਨ੍ਹਾਂ ਕਿਹਾ ਕਿ ਅਕਸ਼ਦੀਪ ਸਿੰਘ ਦਾ ਇਹ ਪਹਿਲਾ ਕੌਮਾਂਤਰੀ ਮੁਕਾਬਲਾ ਸੀ ਜਿਸ ਵਿੱਚ ਇਸ ਪ੍ਰਾਪਤੀ ਨਾਲ ਏਸ਼ਿਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਤੇ ਓਲੰਪਿਕ ਖੇਡਾਂ ਜਿਹੇ ਵੱਡੇ ਟੂਰਨਾਮੈਂਟ ਲਈ ਹੌਸਲਾ ਬੁਲੰਦ ਹੋਵੇਗਾ। ਖੇਡ ਮੰਤਰੀ ਨੇ ਅਕਸ਼ਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
-
ਬੜੇ ਹੀ ਮਾਣ ਨਾਲ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਕਾਹਨੇਕੇ (ਬਰਨਾਲਾ) ਦੇ ਸਾਡੇ ਹੋਣਹਾਰ ਅਥਲੀਟ ਅਕਸ਼ਦੀਪ ਸਿੰਘ ਨੇ ਜਪਾਨ ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ 1:20:57 ਦਾ ਸਮਾਂ ਕੱਢਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਪੈਰਿਸ ਓਲੰਪਿਕਸ ਲਈ ਪਹਿਲਾ ਹੀ ਕੁਆਲੀਫਾਈ ਹੋਏ ਅਕਸ਼ਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ। pic.twitter.com/5LBH0uvILB
— Gurmeet Singh Meet Hayer (@meet_hayer) March 19, 2023 " class="align-text-top noRightClick twitterSection" data="
">ਬੜੇ ਹੀ ਮਾਣ ਨਾਲ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਕਾਹਨੇਕੇ (ਬਰਨਾਲਾ) ਦੇ ਸਾਡੇ ਹੋਣਹਾਰ ਅਥਲੀਟ ਅਕਸ਼ਦੀਪ ਸਿੰਘ ਨੇ ਜਪਾਨ ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ 1:20:57 ਦਾ ਸਮਾਂ ਕੱਢਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਪੈਰਿਸ ਓਲੰਪਿਕਸ ਲਈ ਪਹਿਲਾ ਹੀ ਕੁਆਲੀਫਾਈ ਹੋਏ ਅਕਸ਼ਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ। pic.twitter.com/5LBH0uvILB
— Gurmeet Singh Meet Hayer (@meet_hayer) March 19, 2023ਬੜੇ ਹੀ ਮਾਣ ਨਾਲ ਖ਼ਬਰ ਸਾਂਝੀ ਕਰ ਰਿਹਾ ਹਾਂ ਕਿ ਕਾਹਨੇਕੇ (ਬਰਨਾਲਾ) ਦੇ ਸਾਡੇ ਹੋਣਹਾਰ ਅਥਲੀਟ ਅਕਸ਼ਦੀਪ ਸਿੰਘ ਨੇ ਜਪਾਨ ਵਿਖੇ ਏਸ਼ੀਅਨ ਰੇਸ ਵਾਕਿੰਗ ਚੈਂਪੀਅਨਸ਼ਿਪ ਵਿੱਚ 1:20:57 ਦਾ ਸਮਾਂ ਕੱਢਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਪੈਰਿਸ ਓਲੰਪਿਕਸ ਲਈ ਪਹਿਲਾ ਹੀ ਕੁਆਲੀਫਾਈ ਹੋਏ ਅਕਸ਼ਦੀਪ ਸਿੰਘ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ। pic.twitter.com/5LBH0uvILB
— Gurmeet Singh Meet Hayer (@meet_hayer) March 19, 2023
ਅਕਸ਼ਦੀਪ ਨੇ ਤੋੜਿਆ ਸੰਦੀਪ ਸਿੰਘ ਦਾ ਰਿਕਾਰਡ: ਅਕਸ਼ਦੀਪ ਤੋਂ ਪਹਿਲਾਂ ਇਹ ਰਿਕਾਰਡ ਸੰਦੀਪ ਸਿੰਘ ਦੇ ਨਾਂ ਬੋਲਦਾ ਸੀ। ਸੰਦੀਪ ਸਿੰਘ ਨੇ 2021 ਵਿਚ ਇਹ ਰਿਕਾਰਡ ਕਾਇਮ ਕੀਤਾ ਸੀ ਜਿਸਨੇ ਰਾਂਚੀ ਵਿਚ ਹੋਏ ਵਾਕਿੰਗ ਰੇਸ ਮੁਕਾਬਲੇ ਨੂੰ 1 ਘੰਟੇ 20 ਮਿੰਟ ਅਤੇ 16 ਸੈਕਿੰਡ ਵਿਚ ਪੂਰਾ ਕੀਤਾ ਸੀ। ਅਕਸ਼ਦੀਪ ਸਿੰਘ ਨੇ 1 ਘੰਟਾ 20 ਮਿੰਟ ਵਾਕਿੰਗ ਰੇਸ ਪੂਰੀ ਕਰਕੇ ਸੰਦੀਪ ਸਿੰਘ ਦੇ ਰਿਕਾਰਡ ਨੂੰ ਤੋੜ ਦਿੱਤਾ।ਅਕਸ਼ਦੀਪ ਸਿੰਘ ਨੇ ਇਸ ਵਾਕਿੰਗ ਰੇਸ ਮੁਕਾਬਲੇ ਬਾਬਾ ਕਾਲਾ ਮੇਹਰਾਬਾ ਸਟੇਡੀਅਮ ਵਿਚ ਪ੍ਰੈਕਟਿਸ ਕੀਤੀ। ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਹੇਠ ਉਸਨੇ ਵਾਕਿੰਗ ਰੇਸ ਦੇ ਸਾਰੇ ਪੜਾਅ ਪੂਰੇ ਕੀਤੇ।
ਇਹ ਵੀ ਪੜ੍ਹੋ : Mega Vaccination Campaign : "ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਸੂਬੇ ਦੀਆਂ 18.50 ਲੱਖ ਗਾਵਾਂ ਨੂੰ ਲੱਗੇ ਟੀਕੇ"
ਲੱਖਾਂ ਰੁਪਏ ਖਰਚ ਆਇਆ: ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਅਕਸ਼ਦੀਪ ਨੂੰ ਤਿਆਰੀ ਕਰਵਾਉਣ ਦੇ ਲਈ ਹੁਣ ਤੱਕ ਉਹ 14 ਲੱਖ ਰੁਪਏ ਖਰਚ ਕਰ ਚੁੱਕੇ ਹਨ। ਇਸ ਵਾਕਿੰਗ ਰੇਸ ਲਈ ਜੋ ਬੂਟ ਪਾਏ ਜਾਂਦੇ ਉਹਨਾਂ ਦੀ ਕੀਮਤ 18000 ਰੁਪਏ ਹੈ, ਜੋ ਕਿ ਸਿਰਫ਼ 25 ਦਿਨ ਹੀ ਚੱਲਦੇ ਹਨ।ਇਸ ਤੋਂ ਇਲਾਵਾ ਅਕਸ਼ਦੀਪ ਦੇ ਖਾਣ ਪੀਣ ਅਤੇ ਡਾਇਟ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ, ਜਿਸ 'ਤੇ ਕਈ ਹਜ਼ਾਰਾਂ ਦਾ ਖਰਚ ਇਕ ਮਹੀਨੇ ਦਾ ਹੁੰਦਾ ਹੈ।
ਇਹ ਵੀ ਪੜ੍ਹੋ : Search Opration Amritpal Live Updates: ਅੰਮ੍ਰਿਤਪਾਲ ਅਜੇ ਤੱਕ ਫ਼ਰਾਰ, ਭਾਲ ਜਾਰੀ, ਸੂਬੇ 'ਚ ਅੱਜ ਦੁਪਹਿਰ ਤੱਕ ਇੰਟਰਨੈਟ ਸੇਵਾਵਾਂ ਬੰਦ
ਬਰਨਾਲਾ ਦਾ ਰਹਿਣ ਵਾਲਾ ਹੈ ਅਕਸ਼ਦੀਪ : ਕਾਹਨੇਕੇ (ਬਰਨਾਲਾ) ਦੇ ਰਹਿਣ ਵਾਲੇ ਅਕਸ਼ਦੀਪ ਸਿੰਘ ਨੇ ਪਿੱਛੇ ਜਿਹੇ ਰਾਂਚੀ ਵਿਖੇ ਨੈਸ਼ਨਲ ਓਪਨ ਵਾਕਿੰਗ ਚੈਂਪੀਅਨਸ਼ਿਪ ਵਿੱਚ 20 ਕਿਲੋ ਮੀਟਰ ਪੈਦਲ ਤੋਰ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਪੈਰਿਸ ਓਲੰਪਿਕ ਖੇਡਾਂ-2024 ਲਈ ਕੁਆਲੀਫਾਈ ਕੀਤਾ ਸੀ। ਖੇਡ ਮੰਤਰੀ ਨੇ ਮੁੱਖ ਮੰਤਰੀ ਤਰਫੋਂ ਅਕਸ਼ਦੀਪ ਸਿੰਘ ਨੂੰ ਓਲੰਪਿਕਸ ਦੀ ਤਿਆਰੀ ਲਈ ਪੰਜ ਲੱਖ ਰੁਪਏ ਦਿੱਤੇ ਸਨ।