ETV Bharat / state

ਘੱਟ ਗਿਣਤੀ ਵਰਗਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ ਦਰਖ਼ਾਸਤਾਂ ਮੰਗੀਆਂ - Scholarship applications

ਪੰਜਾਬ ਦੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਨੌਜਵਾਨਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ ਦਰਖਾਸਤਾਂ ਮੰਗੀਆਂ ਗਈਆਂ ਹਨ। ਇਸ ਤਹਿਤ 31 ਅਕਤੂਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

applications demands from minorities for scholarships
ਘੱਟ ਗਿਣਤੀ ਵਰਗਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ ਦਰਖ਼ਾਸਤਾਂ ਮੰਗੀਆਂ
author img

By

Published : Sep 8, 2020, 10:28 PM IST

ਚੰਡੀਗੜ: ਪੰਜਾਬ ਦੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਨੌਜਵਾਨਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਲਈ ਆਨਲਾਈਨ ਦਰਖਾਸਤਾਂ ਮੰਗੀਆਂ ਗਈਆਂ ਹਨ। ਇਸ ਤਹਿਤ 31 ਅਕਤੂਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-2021 ਲਈ ਸੂਬੇ ਦੇ ਸਿੱਖ, ਮੁਸਲਿਮ, ਬੋਧੀ, ਪਾਰਸੀ ਜੈਨ ਅਤੇ ਇਸਾਈ ਆਦਿ ਵਰਗਾਂ ਨਾਲ ਸਬੰਧਤ ਨੌਜਵਾਨ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਦੇ ਹਨ।

ਉਨਾਂ ਦੱਸਿਆ ਕਿ ਇਨ੍ਹਾਂ 100 ਫੀਸਦੀ ਕੇਂਦਰੀ ਪ੍ਰਾਯੋਜਿਤ ਸਕੀਮਾਂ ਲਈ ਨਵੇਂ ਬਿਨੈਕਾਰ, ਜੋ ਪਹਿਲੀ ਵਾਰ ਅਪਲਾਈ ਕਰਨਗੇ ਅਤੇ ਨਵੀਨੀਕਰਨ ਬਿਨੈਕਾਰ, ਜਿਨ੍ਹਾਂ ਨੇ ਸਾਲ 2019-2020 ਦੌਰਾਨ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ, 31 ਅਕਤੂਬਰ, 2020 ਤੱਕ ਆਨਲਾਈਨ ਦਰਖ਼ਾਸਤ ਦੇ ਸਕਦੇ ਹਨ। ਬੁਲਾਰੇ ਅਨੁਸਾਰ ਦਰਖ਼ਾਸਤ ਦੇਣ ਵਾਲਾ ਬਿਨੈਕਾਰ ਘੱਟ ਗਿਣਤੀ ਭਾਈਚਾਰੇ (ਸਿੱਖ, ਮੁਸਲਿਮ, ਬੋਧੀ, ਪਾਰਸੀ ਜੈਨ ਅਤੇ ਇਸਾਈ) ਨਾਲ ਸਬੰਧਤ ਹੋਣਾ ਚਾਹੀਦਾ ਹੈ। ਸਕਾਲਰਸ਼ਿਪ ਲਈ ਉਹ ਵਿਦਿਆਰਥੀ ਹੀ ਅਪਲਾਈ ਕਰ ਸਕਦਾ ਹੈ, ਜੋ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਯੂਨੀਵਰਸਿਟੀ/ਸੰਸਥਾ, ਕਾਲਜ/ਸਕੂਲ ਵਿੱਚ ਪੜਦਾ ਹੋਵੇ। ਇਸ ਸਕੀਮ ਤਹਿਤ ਨਵੇਂ ਕੋਰਸ ’ਚ ਦਾਖਲ ਉਹ ਵਿਦਿਆਰਥੀ ਹੀ ਵਜ਼ੀਫਾ ਲੈਣ ਦਾ ਹੱਕਦਾਰ ਹੋਵੇਗਾ, ਜਿਸ ਨੇ ਪਿਛਲੀ ਪ੍ਰੀਖਿਆ ’ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕੀਤੇ ਹੋਣ। ਬੁਲਾਰੇ ਅਨੁਸਾਰ ਸਕਾਲਰਸ਼ਿਪ ਲਈ ਯੋਗ ਵਿਦਿਆਰਥੀ www.scholarships.gov.in ’ਤੇ ਜਾਂ www.minorityaffairs.gov.in ਵੈਬਸਾਈਟ ਲਿੰਕ ’ਤੇ ਜਾਂ ਮੋਬਾਈਲ ’ਤੇ ਨੈਸ਼ਨਲ ਸਕਾਲਰਸ਼ਿਪ ਐਪ ਰਾਹੀਂ 31 ਅਕਤੂਬਰ ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀ ਪੋਰਟਲ ’ਤੇ ਉਹੀ ਬੈਂਕ ਖਾਤੇ ਦਾ ਵੇਰਵਾ ਦਰਜ ਕਰਨ ਜੋ ਚਾਲੂ ਹਾਲਤ ’ਚ ਹੋਵੇ ਤਾਂ ਜੋ ਸਕਾਲਰਸ਼ਿਪ ਦੇ ਭੁਗਤਾਨ ’ਚ ਕੋਈ ਦਿੱਕਤ ਨਾ ਆਵੇ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਹ ਯੂਨੀਵਰਸਿਟੀ/ਸੰਸਥਾ, ਕਾਲਜ/ਸਕੂਲ, ਜਿੱਥੇ ਘੱਟ ਗਿਣਤੀ ਵਿਦਿਆਰਥੀ ਪੜ ਰਹੇ ਹਨ, ਖੁਦ ਨੂੰ ਨੈਸ਼ਨਲ ਪੋਰਟਲ ’ਤੇ ਰਜਿਸਟਰ ਕਰਵਾਉਣ ਅਤੇ ਮੁਕੰਮਲ ਫਾਰਮ ਭਰਾ ਕੇ ਹੀ ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ/ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਜਮ੍ਹਾਂ ਕਰਵਾਉਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.