ETV Bharat / state

ਨਾਰਾਜ਼ ਵਿਧਾਇਕਾਂ ਦੀ ਹੁਣ ਮਨਪ੍ਰੀਤ ਬਾਦਲ ਨਾਲ ਨਾਰਾਜ਼ਗੀ ਹੋਵੇਗੀ ਦੂਰ: ਜ਼ੀਰਾ - ਕੁਲਬੀਰ ਜ਼ੀਰਾ

ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦਾ ਕਹਿਣਾ ਹੈ ਕਿ ਬਜਟ ਤੋਂ ਬਾਅਦ ਸਾਰੇ ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਖ਼ਤਮ ਹੋ ਜਾਵੇਗੀ।

ਕੁਲਬੀਰ ਜ਼ੀਰਾ
ਕੁਲਬੀਰ ਜ਼ੀਰਾ
author img

By

Published : Feb 28, 2020, 5:17 PM IST

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾ ਨਾਲ ਈਟੀਵੀ ਭਾਰਤ ਨੇ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਾਰਾਜ਼ ਵਿਧਾਇਕਾਂ ਦੀ ਹੁਣ ਮਨਪ੍ਰੀਤ ਬਾਦਲ ਨਾਲ ਨਾਰਾਜ਼ਗੀ ਦੂਰ ਹੋਵੇਗੀ।

ਕੁਲਬੀਰ ਜ਼ੀਰਾ ਨਾਲ ਗੱਲਬਾਤ

ਕੁਲਬੀਰ ਜ਼ੀਰਾ ਨੇ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਰੀਕੇ ਪੱਤਣ ਵਿੱਚ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਪੰਦਰਾਂ ਕਰੋੜ ਰੁਪਏ ਦਿੱਤੇ ਹਨ ਜਿਸ ਨਾਲ ਟੂਰਿਜ਼ਮ ਨੂੰ ਪ੍ਰਮੋਟ ਕੀਤਾ ਜਾਵੇਗਾ।

ਉਨ੍ਹਾਂ ਵਿਰੋਧੀਆਂ ਉੱਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਵਿਰੋਧੀਆਂ ਦਾ ਤਾਂ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ, ਜਦਕਿ ਇਹ ਬਜਟ ਬਹੁਤ ਵਧੀਆ ਹੈ।

ਜ਼ੀਰਾ ਨੇ ਵਿਰੋਧੀਆਂ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਜੇ ਸਮਾਰਟ ਸਕੂਲ ਦੇਖਣੇ ਹਨ ਤਾਂ ਜ਼ੀਰਾ ਹਲਕੇ ਦੇ ਵਿੱਚ ਆ ਕੇ ਵਿਰੋਧੀ ਵੇਖ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਵੀ ਦਿੱਲੀ ਮਾਡਲ ਦੀ ਰਾਹ ਉੱਤੇ ਚੱਲਣ 'ਤੇ ਜ਼ੀਰਾ ਨੇ ਕਿਹਾ ਕਿ ਦਿੱਲੀ ਦਾ ਖੇਤਰਫਲ ਬਹੁਤ ਛੋਟਾ ਹੈ ਜਦਕਿ ਪੰਜਾਬ ਬਹੁਤ ਵੱਡਾ ਸਮੁੰਦਰ ਹੈ। ਇੱਥੇ ਸਕੀਮਾਂ ਚਲਾਉਣੀਆਂ ਕੋਈ ਸੌਖਾ ਕੰਮ ਨਹੀਂ।

ਮਨਪ੍ਰੀਤ ਸਿੰਘ ਬਾਦਲ ਵੱਲੋਂ ਦੋ ਸਾਲ ਹਰ ਇੱਕ ਵਿਧਾਇਕ ਦੀ ਗੱਲ ਸੁਣਨ ਤੇ ਉਨ੍ਹਾਂ ਦੇ ਹਲਕੇ ਦੇ ਵਿੱਚ ਕੰਮ ਕਰਾਉਣ ਵਾਲੇ ਬਿਆਨ ਨੂੰ ਲੈ ਕੇ ਕੁਲਬੀਰ ਜ਼ੀਰਾ ਨੇ ਕਿਹਾ ਕਿ ਇਸ ਦੇ ਨਾਲ ਸਾਰੇ ਨਾਰਾਜ਼ ਵਿਧਾਇਕਾਂ ਦੀ ਨਾਰਾਜ਼ਗੀ ਵੀ ਹੁਣ ਦੂਰ ਹੋ ਜਾਵੇਗੀ।

ਜ਼ੀਰਾ ਨੇ ਇਹ ਵੀ ਕਿਹਾ ਕਿ ਤਿੰਨ ਸਾਲ ਤੋਂ ਉਹ ਜਦੋਂ ਪਿੰਡਾਂ ਵਿੱਚ ਜਾਂਦੇ ਸਨ ਤਾਂ ਲੋਕ ਉਨ੍ਹਾਂ ਨੂੰ ਵਿਕਾਸ ਕਾਰਜਾਂ ਬਾਰੇ ਪੁੱਛਦੇ ਸੀ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਸੀ ਤੇ ਮਨਪ੍ਰੀਤ ਸਿੰਘ ਬਾਦਲ ਦੇ ਇਸ ਬਿਆਨ ਨਾਲ ਵਿਧਾਇਕਾਂ ਵਿੱਚ ਜਿੱਥੇ ਖ਼ੁਸ਼ੀ ਦੀ ਲਹਿਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.