ETV Bharat / state

Amritpal campare with bhindrawala: ਅੰਮ੍ਰਿਤਪਾਲ ਦੀ ਜਰਨੈਲ ਸਿੰਘ ਭਿਡਰਾਂਵਾਲਾ ਨਾਲ ਹੋ ਰਹੀ ਤੁਲਨਾ, ਭਿੰਡਰਾਂਵਾਲਾ ਨੂੰ ਆਦਰਸ਼ ਮੰਨਦਾ ਹੈ ਅੰਮ੍ਰਿਤਪਾਲ - Operation Bluestar

1984 ਵਿੱਚ ਸਾਕਾ ਨੀਲਾ ਤਾਰਾ ਵਾਪਰਿਆ ਸੀ ਅਤੇ ਉਸ ਸਮੇਂ ਇੱਕ ਨਾਂਅ ਜਰਨੈਲ ਸਿੰਘ ਭਿੰਡਰਾਂਵਾਲਾ ਸਭ ਦੀ ਜ਼ੁਬਾਨ ਉੱਤੇ ਸੀ ਅਤੇ ਹੁਣ ਮੁੜ ਤੋਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਰਹੇ ਅੰਮ੍ਰਿਤਪਾਲ ਸਿੰਘ ਦੀ ਤੁਲਨਾ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਕੀਤੀ ਜਾ ਰਹੀ ਹੈ। ਪੜ੍ਹੋ ਖ਼ਾਸ ਰਿਪੋਰਟ...

Amritpal campare with bhindrawala
Amritpal campare with bhindrawala: ਅੰਮ੍ਰਿਤਪਾਲ ਦੀ ਜਰਨੈਲ ਸਿੰਘ ਭਿਡਰਾਂਵਾਲਾ ਨਾਲ ਹੋ ਰਹੀ ਤੁਲਨਾ, ਭਿੰਡਰਾਂਵਾਲਾ ਨੂੰ ਆਦਰਸ਼ ਮੰਨਦਾ ਹੈ ਅੰਮ੍ਰਿਤਪਾਲ
author img

By

Published : Feb 24, 2023, 4:11 PM IST

Updated : Mar 18, 2023, 5:37 PM IST

ਚੰਡੀਗੜ੍ਹ: ਬੀਤੇ ਦਿਨ ਅਜਨਾਲਾ ਵਿੱਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਥਾਣੇ ਉੱਤੇ ਕਬਜ਼ਾ ਕਰਕੇ ਆਪਣੇ ਸਾਥੀ ਦੀ ਰਿਹਾਈ ਲਈ ਜੋ ਕੁੱਝ ਵੀ ਕੀਤਾ ਉਸ ਨੂੰ ਲੈਕੇ ਹੁਣ ਅੰਮ੍ਰਿਤਪਾਲ ਪੰਜਾਬ ਦੇ ਨਾਲ ਨਾਲ ਭਾਰਤ ਵਿੱਚ ਸੁਰਖੀਆਂ ਵਟੋਰ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਤੁਲਨਾ ਹੁਣ ਲੋਕਾਂ ਵੱਲੋਂ ਕੱਟੜ ਵਿਚਾਰਧਾਰਾ ਰੱਖਣ ਵਾਲੇ ਜਰਨੈਲ ਸਿੰਘ ਭਿਡਰਾਂਵਾਲੇ ਨਾਲ ਕੀਤੀ ਜਾ ਰਹੀ ਹੈ।ਦਰਅਸਲ ਮਰਹੂਮ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪਹਿਰਾਵਾ, ਵਿਚਾਰਧਾਰਾ ਅਤੇ ਬਿਆਨ ਸਭ ਕੁੱਝ ਅੰਮ੍ਰਿਤਪਾਲ ਸਿੰਘ ਵੱਲੋਂ ਕਾਪੀ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹੁਣ ਅੰਮ੍ਰਿਤਪਾਲ ਦੀ ਤੁਲਨਾ ਭਿੰਡਾਰਾਂਵਾਲੇ ਨਾਲ ਕੀਤੀ ਜਾ ਰਹੀ ਹੈ।

ਕੌਣ ਸੀ ਭਿਰਾਂਵਾਲਾ: ਭਿੰਡਰਾਵਾਲੇ ਦਾ ਜਨਮ 2 ਜੂਨ 1947 ਵਿੱਚ ਇੱਕ ਜੱਟ ਸਿੱਖ ਪਰਿਵਾਰ ਵਿੱਚ ਮਾਲਵਾ ਖੇਤਰ 'ਚ ਸਥਿਤ ਮੋਗਾ ਜ਼ਿਲ੍ਹਾ ਦੇ ਰੋਡੇ ਵਿੱਚ ਹੋਇਆ ਸੀ। ਜਰਨੈਲ ਸਿੰਘ ਭਿੰਡਰਾਂਵਾਲਾ ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਸੀ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਸ ਨੂੰ ਪ੍ਰਮੁੱਖਤਾ ਮਿਲੀ, ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣਿਆ। ਭਿੰਡਰਾਂਵਾਲੇ ਅਤੇ ਉਸ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮਿੰਦਿਰ ਸਾਹਿਬ ਤੋਂ ਹਟਾਉਣ ਲਈ ਆਪ੍ਰੇਸ਼ਨ ਬਲਿਊਸਟਾਰ ਸ਼ੁਰੂ ਕੀਤਾ ਗਿਆ ਸੀ। ਉਸ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ ਉਸ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਸ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿਖੇਧੀ ਕੀਤੀ ਜਿਸ ਮੁਤਾਬਿਕ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਗਿਆ ਹੈ।

ਦਮਦਮੀ ਟਕਸਾਲ ਦਾ ਮੁਖੀ: ਭਿੰਡਰਾਂਵਾਲਾ ਕੱਟੜਪੰਥੀ ਸਿੱਖ ਧਾਰਮਿਕ ਸੰਸਥਾ ਦਮਦਮੀ ਟਕਸਾਲ ਦਾ ਮੁਖੀ ਸੀ ਅਤੇ ਪੰਜਾਬ ਵਿੱਚ ਇੱਕ ਸਾਂਝੇ ਧਾਰਮਿਕ ਸਿਰਲੇਖ ਵਜੋਂ ਮਿਸ਼ਨਰੀ "ਸੰਤ" ਦੀ ਉਪਾਧੀ ਰੱਖਦਾ ਸੀ। ਇਸ ਸਮੇਂ ਦੌਰਾਨ ਭਿੰਡਰਾਂਵਾਲੇ ਸਿੱਖ ਖਾੜਕੂਵਾਦ ਦੇ ਨੇਤਾ ਵਜੋਂ ਵੱਡਾ ਹੋਇਆ। ਸਿੱਖ ਕੌਮ ਦੇ ਕੁਝ ਹਿੱਸਿਆਂ ਵਿੱਚ ਮੌਜੂਦਾ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀਆਂ ਵਿੱਚ ਅਸੰਤੁਸ਼ਟੀ ਸੀ। ਭਿੰਡਰਾਂਵਾਲੇ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਸਿੱਖਾਂ ਪ੍ਰਤੀ ਵਿਤਕਰੇ ਅਤੇ ਸਿੱਖ ਪਹਿਚਾਣ ਨੂੰ ਕਮਜ਼ੋਰ ਕਰਨ ਵਜੋਂ ਬਿਆਨਿਆ। 1970 ਦੇ ਦਹਾਕੇ ਦੇ ਅੰਤ ਵਿੱਚ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਨੇ ਭਿੰਡਰਾਂਵਾਲੇ ਦਾ ਸਿੱਖ ਵੋਟਾਂ ਨੂੰ ਵੰਡਣ ਅਤੇ ਪੰਜਾਬ ਵਿੱਚ ਇਸ ਦੇ ਮੁੱਖ ਵਿਰੋਧੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉਸ ਦਾ ਸਮਰਥਨ ਕੀਤਾ। ਕਾਂਗਰਸ ਨੇ 1978 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਭਿੰਡਰਾਂਵਾਲੇ ਦੇ ਸਮਰਥਨ ਵਾਲੇ ਉਮੀਦਵਾਰਾਂ ਦਾ ਸਮਰਥਨ ਕੀਤਾ। ਕਾਂਗਰਸੀ ਨੇਤਾ ਗਿਆਨੀ ਜੈਲ ਸਿੰਘ ਨੇ ਵੱਖਵਾਦੀ ਸੰਗਠਨ ਦਲ ਖਾਲਸਾ ਦੀਆਂ ਮੁੱਢਲੀਆਂ ਮੀਟਿੰਗਾਂ ਲਈ ਕਥਿਤ ਤੌਰ 'ਤੇ ਵਿੱਤ ਦਿੱਤੇ।1980 ਦੀਆਂ ਚੋਣਾਂ ਵਿੱਚ ਭਿੰਡਰਾਂਵਾਲੇ ਨੇ ਕਾਂਗਰਸ ਉਮੀਦਵਾਰਾਂ ਦਾ ਸਮਰਥਨ ਕੀਤਾ ਸੀ। ਭਿੰਡਰਾਂਵਾਲਾ ਅਸਲ ਵਿੱਚ ਪਹਿਲਾਂ ਬਹੁਤ ਪ੍ਰਭਾਵਸ਼ਾਲੀ ਨਹੀਂ ਸੀ, ਪਰ ਕਾਂਗਰਸ ਦੀਆਂ ਗਤੀਵਿਧੀਆਂ ਨੇ 1980 ਦਹਾਕੇ ਦੇ ਅਰੰਭ ਵਿੱਚ ਉਸ ਨੂੰ ਇੱਕ ਵੱਡੇ ਨੇਤਾ ਦੇ ਰੁਤਬੇ ਤੱਕ ਪਹੁੰਚਾਇਆ। ਬਾਅਦ ਵਿੱਚ ਇਹ ਹਿਸਾਬ ਗਲਤ ਸਾਬਿਤ ਹੋਇਆ, ਕਿਉਂਕਿ ਭਿੰਡਰਾਂਵਾਲੇ ਰਾਜਨੀਤਿਕ ਉਦੇਸ਼ ਖੇਤਰ ਦੇ ਜੱਟ ਸਿੱਖਾਂ ਕਿਸਾਨਾਂ ਵਿੱਚ ਪ੍ਰਸਿੱਧ ਹੋ ਗਏ।

ਜੂਨ 1984 ਦਾ ਸਾਕਾ: 1982 ਦੀ ਗਰਮੀਆਂ ਵਿੱਚ ਭਿੰਡਰਾਂਵਾਲੇ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ, ਜਿਸ ਦਾ ਉਦੇਸ਼ ਸਿੱਖਾਂ ਲਈ ਇੱਕ ਖੁਦਮੁਖਤਿਆਰ ਰਾਜ ਬਣਾਉਣ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਅਧਾਰ ਉੱਤੇ ਮੰਗਾਂ ਦੀ ਸੂਚੀ ਦੀ ਪੂਰਤੀ ਸੀ। ਹਜ਼ਾਰਾਂ ਲੋਕ ਸਿੰਜਾਈ ਵਾਲੇ ਪਾਣੀ ਦੇ ਵੱਡੇ ਹਿੱਸੇ ਦੀ ਪ੍ਰਾਪਤੀ ਅਤੇ ਚੰਡੀਗੜ੍ਹ ਦੀ ਪੰਜਾਬ ਵਾਪਸ ਪਰਤਣ ਦੀ ਉਮੀਦ ਵਿੱਚ ਇਸ ਲਹਿਰ ਵਿੱਚ ਸ਼ਾਮਲ ਹੋਏ। ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਮਤੇ ਦਾ ਸਹਿਯੋਗ ਕੀਤਾ, ਭਿੰਡਰਾਂਵਾਲੇ ਨੇ 1980 ਦੌਰਾਨ ਸਿੱਖ ਖਾੜਕੂਵਾਦ ਲਹਿਰ ਦੀ ਸ਼ੁਰੂਆਤ ਕਰਨ ਲਈ ਜ਼ਿੰਮੇਵਾਰ ਸੀ। ਭਿੰਡਰਾਂਵਾਲੇ ਨੇ ਵੀ ਹਿੰਦੂ ਭਾਈਚਾਰੇ ਦੁਆਰਾ ਸਿੱਖ ਕਦਰਾਂ ਕੀਮਤਾਂ ਉੱਤੇ ਕਥਿਤ ਹਮਲੇ ਬਾਰੇ ਬਿਆਨਬਾਜ਼ੀ ਦੇ ਪੱਧਰ ਨੂੰ ਉੱਪਰ ਚੱਕਿਆ। 1982 ਵਿੱਚ ਭਿੰਡਰਾਂਵਾਲਾ ਅਤੇ ਉਸ ਦਾ ਹਥਿਆਰਬੰਦ ਸਮੂਹ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਚਲਾ ਗਿਆ ਅਤੇ ਇਸ ਨੂੰ ਆਪਣਾ ਮੁੱਖ ਦਫ਼ਤਰ ਬਣਾਇਆ। ਕੰਪਲੈਕਸ ਦੇ ਅੰਦਰੋਂ ਭਿੰਡਰਾਂਵਾਲੇ ਨੇ ਪੰਜਾਬ ਵਿੱਚ ਬਗਾਵਤ ਮੁਹਿੰਮ ਦੀ ਅਗਵਾਈ ਕੀਤੀ। 17 ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀਆਂ ਇਮਾਰਤਾਂ ਵਿੱਚੋਂ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਹਥਿਆਰਬੰਦ ਸਾਥੀਆਂ ਨੂੰ ਹਟਾਉਣ ਲਈ ਭਾਰਤੀ ਫੌਜ ਦੁਆਰਾ ਆਪ੍ਰੇਸ਼ਨ ਬਲਿਊਸਟਾਰ ਚਲਾਇਆ ਗਿਆ ਸੀ, ਇਸ ਵਿੱਚ ਭਿੰਡਰਾਂਵਾਲਾ ਅਤੇ ਬਾਕੀ ਸਾਰੇ ਸਾਥੀਆਂ ਦੀ ਮੌਤ ਹੋ ਗਈ।

ਅੰਮ੍ਰਿਤਪਾਲ ਦੀ ਭਿੰਡਰਾਂਵਾਲੇ ਨਾਲ ਤੁਲਨਾ: ਹੁਣ ਜੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ ਤਾਂ ਪੰਜਾਬੀ ਅਦਾਕਾਰ ਅਤੇ ਵਾਰਿਸ ਜਥੇਬੰਦੀ ਦੇ ਮੁਖੀ ਦੀਪ ਸਿੱਧੂ ਦੀ ਅਚਾਨਕ ਮੌਤ ਤੋਂ ਬਾਅਦ, ਵਾਰਿਸ ਪੰਜਾਬ ਦੇ ਵੱਲੋਂ 4 ਮਾਰਚ 2022 ਨੂੰ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਜਥੇਬੰਦੀ ਦਾ ਆਗੂ ਘੋਸ਼ਿਤ ਕਰਦੇ ਹੋਏ ਇੱਕ ਪੱਤਰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਵਾਪਿਸ ਪੰਜਾਬ ਪਰਤਿਆਂ ਤਾਂ 29 ਸਤੰਬਰ 2022 ਨੂੰ ਦਮਦਮੀ ਟਕਸਾਲ ਦੇ ਮਰਹੂਮ ਸਾਬਕਾ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਰੋਡੇ ਮੋਗਾ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੀ ਤਾਜਪੋਸ਼ੀ ਕੀਤੀ ਗਈ ਅਤੇ ਇਸ ਤੋਂ ਬਾਅਦ ਉਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਰ੍ਹਾਂ ਸਿਰ ਉੱਤੇ ਨੀਲਾ ਪਰਨਾ ਅਤੇ ਬਾਣਾ ਪਾਉਣ ਤੋਂ ਇਲਾਵਾ ਹੱਥ ਵਿੱਚ ਤੀਰ ਵੀ ਫੜ੍ਹਿਆ ਜਿਸ ਕਾਰਨ ਉਸ ਦੀ ਤੁਲਨਾ ਭਿੰਡਰਾਂਵਾਲੇ ਨਾਲ ਕੀਤੀ ਗਈ ਅਤੇ ਉਸ ਨੂੰ ਭਿੰਡਰਾਂਵਾਲਾ 2 ਵੀ ਕਿਹਾ ਗਿਆ। ਇੰਨਾ ਹੀ ਨਹੀਂ ਅੰਮ੍ਰਿਤਪਾਲ ਭਿੰਡਰਾਂਵਾਲੇ ਨੂੰ ਆਪਣਾ ਆਦਰਸ਼ ਵੀ ਮੰਨਦਾ ਹੈ ਅਤੇ ਉਸ ਦੀ ਤਰ੍ਹਾਂ ਹੀ ਕੱਟੜਵਾਦੀ ਅਤੇ ਗਰਮਖ਼ਿਆਲੀ ਬਿਆਨ ਦੇਕੇ ਮਾਹੌਲ ਨੂੰ ਗਰਮਾ ਵੀ ਰਿਹਾ ਹੈ।

ਇਹ ਵੀ ਪੜ੍ਹੋ: Amritpal Singh: ਲਵਪ੍ਰੀਤ ਸਿੰਘ ਤੂਫਾਨ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਹੋਇਆ ਰਿਹਾਅ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਹੋਇਆ ਰਵਾਨਾ

Last Updated : Mar 18, 2023, 5:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.