ਅੰਮ੍ਰਿਤਸਰ : ਅੰਮ੍ਰਿਤਪਾਲ ਸਿੰਘ ਦੀ ਘਰਵਾਲੀ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਿਰਨਦੀਪ ਕੌਰ ਦੇ ਅਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਨਾਲ਼ ਸੰਬੰਧ ਹਨ। ਜਾਣਕਾਰੀ ਇਹ ਵੀ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਬ੍ਰਿਟੇਨ ਦੇ ਖਾਲੀਸਤਾਨ ਦੇ ਲਈ ਫੰਡਿੰਗ ਕਰ ਰਹੀ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਵਿਆਹ ਤੋਂ ਬਾਅਦ ਕਿਰਨਦੀਪ ਕੌਰ ਪੰਜਾਬ ਵਿੱਚ ਸ਼ਿਫਟ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ 2020 ਵਿਚ ਕਿਰਨਦੀਪ ਕੌਰ ਬੱਬਰ ਖਾਲਸਾ ਦੇ ਲਈ ਫੰਡਿੰਗ ਕਰਦੀ ਸੀ। ਇਹ ਵੀ ਪਤਾ ਲੱਗਿਆ ਹੈ ਕਿ ਪੈਸੈ ਦੀ ਫੰਡਿੰਗ ਦੇ ਚੱਕਰ ਵਿੱਚ ਹੀ ਗ੍ਰਿਫ਼ਤਾਰੀ ਹੋਈ ਸੀ।
ਅੰਮ੍ਰਿਤਪਾਲ ਸਿੰਘ ਦੇ ਬੈਂਕ ਖਾਤਿਆਂ ਦੀ ਜਾਂਚ : ਇੱਥੇ ਇਹ ਵੀ ਯਾਦ ਰਹੇ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਅਤੇ ਪਿਛਲੇ 5 ਦਿਨਾਂ ਤੋਂ ਫਰਾਰ ਚੱਲ ਰਿਹਾ ਹੈ। ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਹੋ ਰਹੀ ਹੈ ਕਿ ਆਖਿਰ ਅੰਮ੍ਰਿਤਪਾਲ ਸਿੰਘ ਕਿੱਥੇ ਹੈ, ਦੂਜੇ ਪਾਸੇ ਉਸਦੀ ਜੀਵਨਸਾਥਣ ਦਾ ਨਾਂ ਹੁਣ ਫੰਡਿੰਗ ਦੇ ਮਾਮਲੇ ਨਾਲ ਜੁੜ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਪੁਲਿਸ ਨੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਬੈਂਕ ਖਾਤੇ ਵੀ ਫਰੋਲਣੇ ਸ਼ੁਰੂ ਕਰ ਦਿੱਤੇ ਹਨ। ਲੰਘੇ ਮਹੀਨੇ ਹੀ ਅੰਮ੍ਰਿਤਪਾਲ ਸਿੰਘ ਬ੍ਰਿਟਿਸ਼ ਨਾਗਰਿਕ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਸੀ ਅਤੇ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਮੈਂਬਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : Close Relatives of Amritpal Arrested : ਅੰਮ੍ਰਿਤਪਾਲ ਦੇ ਕਰੀਬੀਆਂ ਨੂੰ ਲੁਧਿਆਣਾ ਤੋਂ ਕੀਤਾ ਗਿਆ ਗ੍ਰਿਫ਼ਤਾਰ, ਪੁਲਿਸ ਕਰ ਰਹੀ ਪੁੱਛਗਿੱਛ
ਕਿਰਨਦੀਪ ਕੌਰ ਨਾਲ ਕਰਵਾਇਆ ਸੀ ਚੁੱਪ ਚੁਪੀਤੇ ਵਿਆਹ : ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਸਰਕਾਰ ਵਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਸਣੇ ਕਈ ਹੋਰ ਅੱਤਵਾਦੀ ਸੰਗਠਨਾਂ ਦਾ ਐਲਾਨ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੀਕੇਆਈ ਦੀ ਮੈਂਬਰ ਅਤੇ ਅੰਮ੍ਰਿਤਪਾਲ ਦੀ ਘਰਵਾਲੀ ਕਿਰਨਦੀਪ ਕੌਰ ਖਾਲਿਸਤਾਨ ਦੇ ਹੱਕ ਵਾਲੀਆਂ ਰੈਲੀਆਂ ਵਿੱਚ ਹਿੱਸਾ ਵੀ ਲੈਂਦੀ ਰਹੀ ਹੈ। ਇਹੀ ਨਹੀਂ 2020 ਵਿੱਚ ਕਿਰਨਦੀਪ ਕੌਰ ਨੂੰ 5 ਹੋਰ ਲੋਕਾਂ ਸਣੇ ਅੱਤਵਾਦ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਬੱਬਰ ਖਾਲਸਾ ਲਈ ਫੰਡ ਇਕੱਠਾ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਵੀ ਕੀਤਾ ਗਿਆ ਸੀ। ਸੂਤਰਾਂ ਤੋਂ ਆ ਰਹੀਆਂ ਰਿਪੋਰਟਾਂ ਮੁਤਾਬਿਕ 29 ਸਾਲ ਦੇ ਅੰਮ੍ਰਿਤਪਾਲ ਸਿੰਘ ਨੇ ਫਰਵਰੀ ਮਹੀਨੇ ਹੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਉਸ ਦੇ ਚੁੱਪ ਚੁਪੀਤੇ ਹੋਏ ਵਿਆਹ ਉੱਤੇ ਵੀ ਸਵਾਲ ਉੱਠਦੇ ਰਹੇ ਹਨ।