ETV Bharat / state

Amritpal Singh In Haryana: ਕੀ ਸੱਚੀਂ 4 ਦਿਨ ਹਰਿਆਣਾ 'ਚ ਰਿਹਾ ਅੰਮ੍ਰਿਤਪਾਲ ਸਿੰਘ, ਹਰਿਆਣੇ ਦੀ ਇਕ ਮਹਿਲਾ ਕਰੇਗੀ ਵੱਡੇ ਖੁਲਾਸੇ

author img

By

Published : Mar 23, 2023, 4:06 PM IST

Updated : Mar 23, 2023, 8:38 PM IST

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਿਕ ਹਰਿਆਣਾ ਦੇ ਸ਼ਾਹਬਾਦ ਦੀ ਇੱਕ ਔਰਤ ਅਤੇ ਇੱਕ ਆਦਮੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਨੂੰ ਲੈ ਕੇ ਹਰਿਆਣਾ 'ਚ ਵੀ ਅਲਰਟ ਜਾਰੀ ਹੈ।

Amritpal Singh In Haryana
Amritpal Singh In Haryana

ਚੰਡੀਗੜ੍ਹ : ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਹੁਣ ਅਲਰਟ ਮੋਡ 'ਤੇ ਹੈ। ਉਸਦੀ ਗ੍ਰਿਫਤਾਰੀ ਲਈ ਪੁਲਿਸ ਨੇ ਹਰ ਕੋਨੇ 'ਤੇ ਨਾਕਾਬੰਦੀ ਕੀਤੀ ਹੋਈ ਹੈ। ਸਾਰੇ ਸੂਬਿਆਂ ਨਾਲ ਲੱਗਦੇ ਕੌਮੀ ਸ਼ਾਹਰਾਹ 'ਤੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਹਨ। ਇਸ ਮਾਮਲੇ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਹਰਿਆਣਾ ਵਿੱਚ ਹੋਣ ਸਬੰਧੀ ਜਾਰੀ ਅਲਰਟ ਦੇ ਮੱਦੇਨਜ਼ਰ ਸੂਬੇ ਦੇ ਸ਼ਾਹਬਾਦ ਵਿੱਚ ਇੱਕ ਔਰਤ ਅਤੇ ਇੱਕ ਆਦਮੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਹਰਿਆਣਾ ਤੋਂ ਇਕ ਮਹਿਲਾ ਗ੍ਰਿਫਤਾਰ : ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ 19 ਅਤੇ 20 ਤਰੀਕ ਨੂੰ ਇੱਥੇ ਰਿਹਾ। ਹੁਣ ਹਰਿਆਣਾ ਪੁਲਿਸ ਨੇ ਮਹਿਲਾ ਨੂੰ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਹਵਾਲੇ ਕਰ ਦਿੱਤਾ ਹੈ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸ਼ਾਹਬਾਦ ਤੋਂ ਯਮੁਨਾਨਗਰ ਦੇ ਰਸਤੇ ਉਤਰਾਖੰਡ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦਾ ਹੈ। ਜਿਸ ਕਾਰਨ ਉੱਤਰਾਖੰਡ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਦਾ ਛਲਕਿਆ ਦਰਦ, ਕੈਂਸਰ ਦੀ ਦੂਜੀ ਸਟੇਜ 'ਤੇ ਪਤੀ ਨੂੰ ਕੀਤਾ ਯਾਦ

ਇਹ ਵੀ ਯਾਦ ਰਹੇ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਮਾਮਲੇ ਨੂੰ ਲੈ ਕੇ ਸੂਬਾ ਅਤੇ ਕੇਂਦਰੀ ਜਾਂਚ ਏਜੰਸੀਆਂ ਆਪਸ ਵਿੱਚ ਤਾਲਮੇਲ ਕਰਕੇ ਆਪਣੇ ਪੈਰ ਅੱਗੇ ਵਧਾ ਰਹੀਆਂ ਹਨ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਕੇਂਦਰੀ ਏਜੰਸੀਆਂ ਰਾਅ, ਐਨਆਈਏ ਦੇ ਇਸ ਦੇ ਨਾਲ-ਨਾਲ ਪੰਜਾਬ ਦੀਆਂ ਖੁਫੀਆ ਏਜੰਸੀਆਂ ਵਿਚਾਲੇ ਵੀ ਗੁਪਤ ਤਰੀਕੇ ਨਾਲ ਮੀਟਿੰਗ ਹੋਈ ਹੈ।

ਕੇਂਦਰੀ ਜਾਂਚ ਏਜੰਸੀਆਂ ਨੂੰ ਸੌਂਪੇ ਦਰਸਤਾਵੇਜ਼ : ਸੂਤਰਾਂ ਦੀ ਮੰਨੀਏ ਤਾਂ ਪੰਜਾਬ ਦੀਆਂ ਜਾਂਚ ਏਜੰਸੀਆਂ ਨੇ ਅੰਮ੍ਰਿਤਪਾਲ ਨਾਲ ਸਬੰਧਤ ਸਾਰੇ ਦਸਤਾਵੇਜ਼ ਕੇਂਦਰੀ ਏਜੰਸੀਆਂ ਨੂੰ ਸੌਂਪ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਅੰਮ੍ਰਿਤਪਾਲ ਦੇ ਛੁਪਣ ਤੋਂ ਇੱਕ ਯੰਤਰ ਬਰਾਮਦ ਹੋਇਆ ਹੈ, ਜਿਸ ਵਿੱਚ ਸਰਹੱਦ ਪਾਰੋਂ ਆਈਐਸਆਈ ਦੇ ਆਕਾਵਾਂ ਨਾਲ ਉਸ ਦੀ ਗੱਲਬਾਤ ਦੀ ਰਿਕਾਰਡਿੰਗ ਵੀ ਹੈ। ਹੁਣ ਕੇਂਦਰੀ ਜਾਂਚ ਏਜੰਸੀਆਂ ਇਨ੍ਹਾਂ ਸਾਰੇ ਦਸਤਾਵੇਜ਼ਾਂ ਦੀ ਵੀ ਸੀਐਫਐਲ ਜਾਂਚ ਕਰਨ ਦੀ ਤਿਆਰੀ ਕਰ ਰਹੀਆਂ ਹਨ। ਜਲਦੀ ਹੀ ਇਸ ਮਾਮਲੇ ਨਾਲ ਸਬੰਧਤ ਤਕਨੀਕੀ ਸਬੂਤ ਜਾਂਚ ਲਈ ਸੀਐਫਐਲ ਹੈਦਰਾਬਾਦ ਨੂੰ ਭੇਜੇ ਜਾ ਸਕਦੇ ਹਨ।

ਇਹ ਵੀ ਜ਼ਿਕਰਯੋਗ ਹੈ ਕਿ ਜਾਂਚ ਏਜੰਸੀ ਬਣਾ ਕੇ ਅੰਮ੍ਰਿਤਪਾਲ ਸਿੰਘ ਦਾ ਸਰਹੱਦ ਪਾਰ ਬੈਠੇ ਦਹਿਸ਼ਤਗਰਦਾਂ ਨਾਲ ਸੰਪਰਕ ਵੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਨਐਸਏ ਤਹਿਤ ਉਸ ਖ਼ਿਲਾਫ਼ ਦਰਜ ਕੇਸ ਦਾ ਆਧਾਰ ਵੀ ਇਹ ਸਾਰੇ ਸਬੂਤ ਹਨ।

Last Updated : Mar 23, 2023, 8:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.