ਚੰਡੀਗੜ੍ਹ: ਸੈਕਟਰ 36 ਵਿੱਚ ਕਲਾ ਨਾਲ ਲਬਰੇਜ਼ ਇਕ ਅਜਿਹਾ ਗਾਰਡਨ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਵੇਸਟ ਮਟੀਰੀਅਲ ਤੋਂ ਇਹ ਗਾਰਡਨ ਤਿਆਰ ਕੀਤਾ ਗਿਆ ਜਿਸ ਉੱਤੇ ਪਿਛਲੇ 25 ਸਾਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ। ਇਸ ਗਾਰਡਨ ਨੂੰ ਬਣਾਉਣ ਲਈ ਅਜਿਹਾ ਵੇਸਟ ਮਟੀਰੀਅਲ ਵਰਤੋਂ ਵਿੱਚ ਲਿਆਂਦਾ ਗਿਆ ਜੋ ਵਾਤਾਰਵਰਣ ਲਈ ਨੁਕਸਾਨਦੇਹ ਹੁੰਦਾ ਹੈ ਅਤੇ ਅਸਾਨੀ ਨਾਲ ਅਜਿਹੇੇ ਵੇਸਟ ਮਟੀਰੀਅਲ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਗਾਰਡਨ ਵਿਜੇਪਾਲ ਗੋਇਲ ਵੱਲੋਂ ਤਿਆਰ ਕੀਤਾ ਗਿਆ ਹੈ ਜਿਹਨਾ ਨੇ ਇਕੱਲਿਆਂ ਹੀ ਇਸ ਗਾਰਡਨ ਵਿਚ ਵੇਸਟ ਮਟੀਰੀਅਲ ਨਾਲ ਕਮਾਲ ਦੀ ਕਲਾਕਾਰੀ ਕੀਤੀ।
ਪਰਿਵਾਰ ਦਿੱਲੀ ਰਹਿੰਦਾ ਹੈ ਪਰ ਕਲਾ ਦਾ ਮੋਹ ਚੰਡੀਗੜ੍ਹ ਖਿੱਚ ਲਿਆਉਂਦਾ ਹੈ: ਕਲਾ ਸਾਗਰ ਸੈਨੇਟਰੀ ਗਾਰਡਨ ਬਣਾਉਣ ਵਾਲੇ ਵਿਜੇਪਾਲ ਗੋਇਲ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ, ਪਰ ਕਲਾ ਦਾ ਮੋਹ ਉਹਨਾਂ ਨੂੰ ਚੰਡੀਗੜ੍ਹ ਖਿੱਚ ਲਿਆਉਂਦਾ ਹੈ। ਉਹ ਕੁਝ ਦਿਨ ਦਿੱਲੀ ਅਤੇ ਕੁਝ ਦਿਨ ਚੰਡੀਗੜ੍ਹ ਵਿਚ ਬਿਤਾਉਂਦੇ ਹਨ। ਇੱਥੇ ਰਹਿ ਕੇ ਉਹ ਆਪਣੇ ਬਾਕੀ ਮਾਡਲ ਤਿਆਰ ਕਰਦੇ ਹਨ। ਇਹ ਗਾਰਡਨ ਨੂੰ ਬਣਾਉਣ ਲਈ ਸੈਨਟਰੀ ਨਾਲ ਸਬੰਧਿਤ ਵੇਸਟ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ। ਇਸ ਗਾਰਡਨ ਨੂੰ ਤਿਆਰ ਕਰਨ ਲਈ ਵਾਸ਼ ਬੇਸਿਨ, ਟੋਆਲਿਟ ਸੀਟ, ਪਾਣੀ ਵਾਲੇ ਪਾਈਪ, ਪਾਣੀ ਵਾਲੀ ਟੈਂਕੀ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਇਹ ਅਜਿਹਾ ਮਟੀਰੀਅਲ ਹੈ ਜਿਸਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਜਦੋਂ ਇਸਨੂੰ ਡਿਸਪੋਜ਼ ਕੀਤਾ ਜਾਂਦਾ ਹੈ ਤਾਂ ਹਵਾ ਅਤੇ ਮਿੱਟੀ ਨੂੰ ਜ਼ਹਿਰੀਲਾ ਬਣਾ ਦਿੰਦਾ ਹੈ। ਅਜਿਹੇ ਮਟੀਰੀਅਲ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਕਰਾਗਿਰੀ ਕੀਤੀ ਗਈ ਅਤੇ ਵੱਖ- ਵੱਖ ਮਾਡਲ ਬਣਾਏ ਗਏ। ਖਾਸ ਤੌਰ ਉੱਤੇ ਅਜਿਹਾ ਮਟੀਰੀਅਲ ਵਰਤਿਆ ਜਾਂਦਾ ਹੈ ਜੋ ਲੋਡਿੰਗ ਦੌਰਾਨ ਕਰੈਕ ਜਾਂ ਖਰਾਬ ਹੋਇਆ ਹੋਵੇ।
ਵਿਜੇਪਾਲ ਗੋਇਲ 'ਚ ਲੋਕਾਂ ਨਾਲੋਂ ਵੱਖਰਾ ਕਰਨ ਦੀ ਇੱਛਾ: ਇਸ ਗਾਰਡਨ ਦਾ ਨਿਰਮਾਣ ਕਰਨ ਵਾਲੇ ਵਿਜੇਪਾਲ ਗੋਇਲ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ੁਰੂ ਤੋਂ ਹੀ ਉਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਉਹ ਲੋਕਾਂ ਤੋਂ ਵੱਖਰਾ ਕਰਨ। ਸੈਨੇਟਰੀ ਕਾਂਟ੍ਰੈਕਟਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਅੰਦਰ ਵੱਖ- ਵੱਖ ਮਾਡਲ ਬਣਾਉਣ ਦੀ ਚਾਹਤ ਜਾਗੀ ਅਤੇ ਸੈਨੇਟਰੀ ਵੇਸਟ ਮਟੀਰੀਅਲ ਤੋਂ ਹੀ ਮਾਡਲ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਹੁਣ ਤੱਕ ਮਟਕਾ ਚੌਂਕ, ਜਹਾਜ਼, ਤੋਪਾਂ, ਰੇਲ ਗੱਡੀ, ਪੁਰਾਣੇ ਟੈਲੀਫੋਨ ਕਈ ਮਾਡਲ ਤਿਆਰ ਕੀਤੇ ਹਨ। ਕਈ ਆਕ੍ਰਿਤੀਆਂ ਬਹੁਤ ਸਮਾਂ ਲੈਂਦੀਆਂ ਹਨ ਅਤੇ ਕਈ 10 ਮਿੰਟ ਵਿਚ ਤਿਆਰ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਲਈ ਜ਼ਮੀਨ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸੀ।
ਪਹਿਲਾਂ ਬਹੁਤ ਲੋਕ ਆਉਂਦੇ ਸੀ ਹੁਣ ਆਉਣਾ ਜਾਣਾ ਘਟ ਗਿਆ: ਕਲਾ ਸਾਗਰ ਵਿੱਚ ਘੁੰਮਣ ਆਉਣ ਵਾਲੇ ਲੋਕਾਂ ਨੂੰ ਆਰਟ ਬਣਾ ਕੇ ਵਿਖਾਈ ਵੀ ਜਾਂਦੀ ਹੈ ਅਤੇ ਸਿਖਾਈ ਵੀ ਜਾਂਦੀ ਹੈ। ਉਹਨਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਵੇਸਟ ਮਟੀਰੀਅਲ ਨੂੰ ਵਰਤੋਂ ਵਿੱਚ ਕਿਵੇਂ ਲਿਆਉਣਾ ਹੈ ਤਾਂ ਕਿ ਕਚਰੇ ਅਤੇ ਬੇਲੋੜੇ ਸਮਾਨ ਦੀ ਸਹੀ ਢੰਗ ਨਾਲ ਵਰਤੋਂ ਹੋ ਸਕੇ ਅਤੇ ਉਸ ਨੂੰ ਸਮਾਰਟ ਤਰੀਕੇ ਨਾਲ ਟਿਕਾਣੇ ਲਗਾਇਆ ਜਾ ਸਕੇ। ਵਿਜੇਪਾਲ ਗੋਇਲ ਨੇ ਗਾਰਡਨ ਦੀ ਮੌਜੂਦਾ ਸਥਿਤੀ ਬਿਆਨ ਕਰਦਿਆਂ ਦੱਸਿਆ ਕਿ ਪਹਿਲਾਂ ਇਸ ਗਾਰਡਨ ਵਿਚ ਬਹੁਤ ਜ਼ਿਆਦਾ ਲੋਕ ਆਉਂਦੇ ਸਨ ਪਰ ਹੁਣ ਆਉਣਾ ਜਾਣਾ ਘਟ ਗਿਆ ਹੈ। ਹੁਣ ਕੁਝ ਹੀ ਲੋਕ ਕਦੇ ਕਦੇ ਇਥੇ ਆਉਂਦੇ ਹਨ ਜਿਸਦਾ ਕਾਰਨ ਇਹ ਹੈ ਕਿ ਇਸਦਾ ਕੋਈ ਪ੍ਰਚਾਰ ਨਹੀਂ ਅਤੇ ਇਸਦੇ ਬਾਰੇ ਲੋਕ ਜਾਣਦੇ ਹੀ ਨਹੀਂ। ਇਹ ਸ਼ਹਿਰ ਤੋਂ ਇਕ ਪਾਸੇ ਵੱਖਰੀ ਥਾਂ ਹੋਣ ਕਰਕੇ ਅਣਗੌਲਿਆ ਗਿਆ ਹੈ ਬਹੁਤੇ ਲੋਕਾਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ। ਸ਼ੁਰੂਆਤੀ ਦੌਰ ਵਿਚ ਉਹਨਾਂ ਨੂੰ ਸਰਕਾਰ ਦਾ ਸਹਿਯੋਗ ਜਿਸ ਕਰਕੇ ਇੱਥੇ ਆਵਾਜਾਈ ਜ਼ਿਆਦਾ ਸੀ ਹੁਣ ਕੋਈ ਵੀ ਇਧਰ ਧਿਆਨ ਨਹੀਂ ਦਿੰਦਾ।
ਇਹ ਵੀ ਪੜ੍ਹੋ: CM Yogashala campaign : ਪਟਿਆਲਾ ਪਹੁੰਚੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਸੀਐਮ ਦੀ ਯੋਗਸ਼ਾਲਾ ਦਾ ਕੀਤਾ ਸ਼ੁੱਭ ਅਰੰਭ